ਬੰਬ ਜੱਟ ਲੈ ਕੇ ਆ ਰਹੇ ਹਨ ਇਹ ਨਵਾਂ ਗੀਤ, ਵੇਖੋ ਟੀਜ਼ਰ

Written by  Anmol Sandhu   |  July 25th 2018 12:45 PM  |  Updated: July 25th 2018 12:45 PM

ਬੰਬ ਜੱਟ ਲੈ ਕੇ ਆ ਰਹੇ ਹਨ ਇਹ ਨਵਾਂ ਗੀਤ, ਵੇਖੋ ਟੀਜ਼ਰ

ਲਉ ਜੀ ਬੰਬ ਜੱਟ ਯਾਨੀ ਅੰਮ੍ਰਿਤ ਮਾਨ ਜਲਦ ਹੀ ਲੈ ਕੇ ਆ ਰਹੇ ਹਨ ਇੱਕ ਹੋਰ ਸਿੰਗਲ ਗੀਤ ਜਿਸਦਾ ਨਾਮ ਹੈ " ਪਾਰੀਆਂ ਤੋਂ ਸੋਹਣੀ " ਜੋ ਕਿ 27 ਜੁਲਾਈ ਨੂੰ ਰਿਲੀਜ਼ ਹੋ ਰਿਹਾ ਹੈ | ਇਸ ਗੀਤ ਦੇ ਬੋਲ ਅੰਮ੍ਰਿਤ ਮਾਨ ਨੇ ਆਪ ਲਿਖੇ ਹਨ | ਗਾਣੇ ਦਾ ਮਿਊਜ਼ਿਕ " ਇਕਵਿੰਦਰ ਸਿੰਘ " ਨੇ ਕੰਪੋਸ ਕੀਤਾ ਹੈ ਤੇ ਵਿਡਿਓ " ਅਵੇਕਸ ਢਿਲੋਂ " ਦੁਆਰਾ ਨਿਰਦੇਸ਼ਿਤ ਕੀਤੀ ਗਈ ਹੈ | ਹਾਲ ਹੀ ਵਿੱਚ ਅੰਮ੍ਰਿਤ ਮਾਨ ਨੇਂ ਆਪਣੇ ਇੰਸਟਾਗ੍ਰਾਮ ਦੇ ਰਾਹੀਂ ਇਸ ਗੀਤ ਦਾ ਟੀਜ਼ਰ ਸਾਂਝਾ ਕੀਤਾ ਹੈ  |

https://www.instagram.com/p/BlnVKzQhawj/?hl=en

ਇਸ ਗੀਤ ਦੇ ਟੀਜ਼ਰ ਨੂੰ ਵੇਖ ਕੇ ਇਹ ਲੱਗਦਾ ਹੈ ਕਿ ਇਹ ਗੀਤ ਉਹਨਾਂ ਦੇ ਬਾਕੀ ਗੀਤਾਂ ਨਾਲੋਂ ਕਾਫੀ ਵੱਖਰਾ ਹੋਵੇਗਾ | ਇਸ ਗੀਤ ਵਿਚ ਅੰਮ੍ਰਿਤ ਮਾਨ ਦਾ ਸਾਥ ਦੇ ਰਹੀ ਹੈ ਸਿੱਮੀ ਸਿੰਘ ਜੋ ਕਿ ਇਸ ਤੋਂ ਪਹਿਲਾ ਅੰਮ੍ਰਿਤ ਮਾਨ ਦੇ ਗੀਤ ਕਾਲੀ ਕਮੈਰੋ ਵਿੱਚ ਵੀ ਕੰਮ ਕਰ ਚੁੱਕੇ ਹਨ | ਅੰਮ੍ਰਿਤ ਮਾਨ ਦੇ ਗਾਏ ਹੁਣ ਤੱਕ ਦੇ ਹਰ ਇੱਕ ਗੀਤ ਨੂੰ ਲੋਕਾਂ ਵੱਲੋਂ ਬਹੁਤ ਪਿਆਰ ਮਿਲਿਆ ਹੈ ਚਾਹੇ ਉਹ “ਗੌਰਿੱਲਾ ਵਾਰ” ਹੋਵੇ ,“ਬੰਬ ਜੱਟ” ਜਾਂ ਫਿਰ " ਟਰੇਂਡਿੰਗ ਨੱਖਰਾ " |

ਅੰਮ੍ਰਿਤ ਮਾਨ ਨੇ ਆਪਣੀ ਗਾਇਕੀ ਦੇ ਜਰੀਏ ਨਾ ਕਿ ਪੰਜਾਬ ਬਲਕਿ ਦੇਸ਼ ਵਿਦੇਸ਼ ਵਿੱਚ ਵਸਦੇ ਹਰ ਇੱਕ ਦੇ ਦਿਲ ਵਿਚ ਆਪਣੀ ਖਾਸ ਜਗ੍ਹਾ ਬਣਾ ਲਈ ਹੈ | ਗੋਨਿਆਣੇ ਵਾਲਾ ਜੱਟ, ਜਿਵੇਂ ਕਿ ਉਹ ਆਪਣੇ ਆਪ ਨੂੰ ਸੰਬੋਧਿਤ ਕਰਦੇ ਹਨ, ਨੇ ਆਪਣੇ ਖਾਤੇ ਵਿਚ ਬੰਬ ਜੱਟ ਅਤੇ ਕਾੱਲੀ ਕੈਮਰੋ ਵਰਗੇ ਮਸ਼ਹੂਰ ਗਾਣੇ ਸ਼ਾਮਿਲ ਕੀਤੇ ਹਨ | ਤੁਹਾਨੂੰ ਦੱਸ ਦਈਏ ਕਿ ਅੰਮ੍ਰਿਤ ਮਾਨ ਨੇ ਗਾਇਕੀ ਤੋਂ ਇਲਾਵਾ 2017 ਦੀ ਰੁਮਾਂਟਿਕ ਫਿਲਮ “ਚੰਨਾ ਮੇਰਿਆ” ਵਿੱਚ ਵੀ ਇੱਕ ਅਹਿਮ ਭੂਮਿਕਾ ਨਿਭਾਈ ਸੀ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network