ਅੰਮ੍ਰਿਤਾ ਰਾਓ ਨੇ ਆਪਣੇ ਵਿਆਹ ਦੀ ਤਸਵੀਰ ਸ਼ੇਅਰ ਕਰਕੇ ਪ੍ਰਸ਼ੰਸਕਾਂ ਨੂੰ ਕੀਤਾ ਹੈਰਾਨ, ਖੋਲਿਆ ਸੀਕ੍ਰੇਟ ਵਿਆਹ ਦਾ ਰਾਜ਼

Reported by: PTC Punjabi Desk | Edited by: Lajwinder kaur  |  March 16th 2022 02:36 PM |  Updated: March 16th 2022 02:36 PM

ਅੰਮ੍ਰਿਤਾ ਰਾਓ ਨੇ ਆਪਣੇ ਵਿਆਹ ਦੀ ਤਸਵੀਰ ਸ਼ੇਅਰ ਕਰਕੇ ਪ੍ਰਸ਼ੰਸਕਾਂ ਨੂੰ ਕੀਤਾ ਹੈਰਾਨ, ਖੋਲਿਆ ਸੀਕ੍ਰੇਟ ਵਿਆਹ ਦਾ ਰਾਜ਼

ਬੀਤੇ ਦਿਨੀਂ ਬਾਲੀਵੁੱਡ 'ਚ ਵਿਆਹਾਂ ਦਾ ਦੌਰ ਚੱਲ ਰਿਹਾ ਸੀ, ਕੈਟਰੀਨਾ ਕੈਫ-ਵਿੱਕੀ ਕੌਸ਼ਲ, ਰਾਜਕੁਮਾਰ ਰਾਓ-ਪਤਰਲੇਖਾ ਅਤੇ ਫਰਹਾਨ ਅਖਤਰ-ਸ਼ਿਬਾਨੀ ਦਾਂਡੇਕਰ ਵਰਗੇ ਸਿਤਾਰੇ ਸੱਤ ਫੇਰੇ ਲੈ ਕੇ ਇੱਕ-ਦੂਜੇ ਦੇ ਹੋ ਗਏ। ਇਸ ਦੇ ਨਾਲ ਹੀ ਇੱਕ ਹੋਰ ਸਟਾਰ ਕਪਲ ਦੇ ਵਿਆਹ ਦੀ ਤਸਵੀਰ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਜੀ ਹਾਂ ਗੱਲ ਕਰ ਰਹੇ ਹਾਂ ਅਦਾਕਾਰਾ ਅੰਮ੍ਰਿਤਾ ਰਾਓ ਦੀ। ਅੰਮ੍ਰਿਤਾ AMRITA RAO ਨੇ ਆਪਣੇ ਅਤੇ ਆਰ.ਜੇ ਅਨਮੋਲ ਦੇ ਵਿਆਹ ਦੀ ਤਸਵੀਰ ਸ਼ੇਅਰ ਕਰਕੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ। ਹਾਲਾਂਕਿ ਇਹ ਫੋਟੋ ਲੇਟੈਸਟ ਨਹੀਂ ਹੈ ਪਰ ਉਨ੍ਹਾਂ ਨੇ ਆਪਣੇ ਵਿਆਹ ਦਾ ਮਜ਼ਾਕੀਆ ਰਾਜ਼ ਖੋਲ੍ਹਿਆ ਹੈ।

ਹੋਰ ਪੜ੍ਹੋ : ਹਰਭਜਨ ਮਾਨ ਨੇ ਪ੍ਰਸ਼ੰਸਕਾਂ ਦੇ ਨਾਲ ਫ਼ਿਲਮ ‘ਪੀ.ਆਰ’ ਦਾ ਮੋਸ਼ਨ ਪੋਸਟਰ ਸ਼ੇਅਰ ਕਰਦੇ ਹੋਏ ਆਖੀ ਇਹ ਖ਼ਾਸ ਗੱਲ, ਵਧਾਈ ਵਾਲੇ ਮੈਸੇਜਾਂ ਦਾ ਲੱਗਿਆ ਤਾਂਤਾ

ਅੰਮ੍ਰਿਤਾ ਰਾਓ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ਤੋਂ ਆਪਣੇ ਵਿਆਹ ਦੀ ਤਸਵੀਰ ਸ਼ੇਅਰ ਕੀਤੀ ਹੈ। ਤਸਵੀਰ 'ਚ ਅੰਮ੍ਰਿਤਾ ਮਰਾਠੀ ਦੁਲਹਨ ਬਣੀ ਹੈ, ਜਦਕਿ ਆਰਜੇ ਅਨਮੋਲ ਵੀ ਲਾੜੇ ਦੀ ਰਵਾਇਤੀ ਪਹਿਰਾਵੇ 'ਚ ਹਨ। ਤਸਵੀਰ ਸ਼ੇਅਰ ਕਰਦੇ ਹੋਏ ਅੰਮ੍ਰਿਤਾ ਨੇ ਲਿਖਿਆ, 'ਐਪੀਸੋਡ ਵਿਵਾਹ ਆਊਟ, ਲਿੰਕ ਇਨ ਬਾਇਓ'।

inside image of amrita rao and rj anmol

ਹਾਲਾਂਕਿ, ਤੁਹਾਨੂੰ ਦੱਸ ਦੇਈਏ ਕਿ ਭਾਵੇਂ ਅੰਮ੍ਰਿਤਾ ਨੇ ਇਹ ਤਸਵੀਰ ਹੁਣ ਸ਼ੇਅਰ ਕੀਤੀ ਹੈ ਪਰ ਇਹ ਤਸਵੀਰ ਪੁਰਾਣੀ ਹੈ। ਹਾਲ ਹੀ 'ਚ ਇੱਕ ਸ਼ੋਅ ਦੌਰਾਨ ਅੰਮ੍ਰਿਤਾ ਨੇ ਖੁਲਾਸਾ ਕੀਤਾ ਸੀ ਕਿ ਉਸ ਦਾ ਆਰ.ਜੇ ਅਨਮੋਲ ਨਾਲ ਸਾਲ 2014 'ਚ ਗੁਪਤ ਵਿਆਹ ਹੋਇਆ ਸੀ। ਦੋਵਾਂ ਦਾ ਪਿਆਰ ਉਦੋਂ ਸ਼ੁਰੂ ਹੋਇਆ ਜਦੋਂ ਅਭਿਨੇਤਰੀ ਆਪਣੀ ਇਕ ਫਿਲਮ ਦੇ ਪ੍ਰਮੋਸ਼ਨ ਲਈ ਆਰਜੇ ਅਨਮੋਲ ਦੇ ਰੇਡੀਓ ਸ਼ੋਅ 'ਤੇ ਗਈ। ਸ਼ੋਅ 'ਚ ਹੀ ਦੋਵੇਂ ਦੋਸਤ ਬਣ ਗਏ ਅਤੇ ਫਿਰ ਕਰੀਬ ਆ ਗਏ।

Amrita Rao and RJ Anmol secret wedding

ਸਾਲ 2014 'ਚ ਅੰਮ੍ਰਿਤਾ ਅਤੇ ਅਨਮੋਲ ਦਾ ਵਿਆਹ ਹੋਇਆ ਸੀ, ਸਾਲ 2020 'ਚ ਉਨ੍ਹਾਂ ਦੇ ਘਰ ਬੇਟੇ ਨੇ ਜਨਮ ਲਿਆ, ਜਿਸ ਦਾ ਨਾਂ ਵੀਰ ਹੈ। ਇਸ ਸ਼ੋਅ 'ਚ ਅੰਮ੍ਰਿਤਾ ਨੇ ਦੱਸਿਆ ਕਿ ਉਸ ਨੇ ਆਪਣੀਆਂ ਸਾਰੀਆਂ ਫਿਲਮਾਂ ਦੇ ਨਾਂ ਆਪਣੀ ਮਹਿੰਦੀ 'ਚ ਲਿਖ ਵਾਏ ਸਨ। ਉਨ੍ਹਾਂ ਦਾ ਵਿਆਹ ਪੁਣੇ ਦੇ ਇਸਕੋਨ ਮੰਦਰ 'ਚ ਹੋਇਆ, ਜਿੱਥੇ ਸਿਰਫ ਪਰਿਵਾਰਕ ਮੈਂਬਰ ਹੀ ਮੌਜੂਦ ਸਨ, ਹਾਲਾਂਕਿ ਸਾਰਿਆਂ ਨੇ ਇਸ ਵਿਆਹ ਨੂੰ ਗੁਪਤ ਰੱਖਿਆ। ਹਾਲਾਂਕਿ ਹੁਣ ਸੋਸ਼ਲ ਮੀਡੀਆ 'ਤੇ ਅੰਮ੍ਰਿਤਾ ਨੇ ਆਪਣੇ ਵਿਆਹ ਦੀ ਤਸਵੀਰ ਨੂੰ ਜਨਤਕ ਕਰ ਦਿੱਤਾ ਹੈ।

ਹੋਰ ਪੜ੍ਹੋ : Chakda ‘Xpress: ਅਨੁਸ਼ਕਾ ਸ਼ਰਮਾ ਝੂਲਨ ਗੋਸਵਾਮੀ ਦੀ ਬਾਇਓਪਿਕ ਲਈ ਵਹਾਅ ਰਹੀ ਹੈ ਖੂਬ ਪਸੀਨਾ, ਅਭਿਆਸ ਦਾ ਵੀਡੀਓ ਕੀਤਾ ਸਾਂਝਾ

ਦੱਸ ਦਈਏ ਦੋਵੇਂ ਕਲਾਕਾਰ Couple of Things - Amrita Rao I RJ Anmol ਨਾਂਅ ਦਾ ਯੂਟਿਊਬ ਬਲਾਕ ਚਲਾਉਂਦੇ ਨੇ। ਇਸ ਵਾਰ ਉਨ੍ਹਾਂ ਨੇ ਆਪਣੇ ਸੀਕ੍ਰੇਟ ਵਿਆਹ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਸ ਐਪੀਸੋਡ 'ਚ ਉਨ੍ਹਾਂ ਨੇ ਆਪਣੇ ਗੁਪਤ ਵਿਆਹ ਦੇ ਨਾਲ ਜੁੜੀਆਂ ਅਹਿਮ ਯਾਦਾਂ ਨੂੰ ਸ਼ੇਅਰ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਅੰਮ੍ਰਿਤਾ ਰਾਓ ਮੰਮੀ ਤੇ ਭੈਣ ਅਤੇ ਆਰ ਜੇ ਅਨਮੋਲ ਦੇ ਮੰਮੀ-ਪਾਪਾ ਵੀ ਇਸ ਸ਼ੋਅ ਚ ਨਜ਼ਰ ਆਏ। ਦਰਸ਼ਕਾਂ ਨੂੰ ਇਹ ਵੀਡੀਓ ਕਾਫੀ ਜ਼ਿਆਦਾ ਪਸੰਦ ਆ ਰਿਹਾ ਹੈ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network