ਵਿਦਿਆ ਬਾਲਨ ਸ਼੍ਰੀ ਦਰਬਾਰ ਸਾਹਿਬ 'ਚ ਹੋਈ ਨਤਮਸਤਕ, ਦੇਖੋ ਵੀਡਿਓ
ਬਾਲੀਵੁੱਡ ਐਕਟਰੈੱਸ ਵਿਦਿਆ ਬਾਲਨ ਨੇ ਸ਼੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਿਆ ਹੈ ।ਵਿਦਿਆ ਬਾਲਨ ਆਪਣੀ ਇਸ ਫੇਰੀ ਦੌਰਾਨ ਮੀਡੀਆ ਤੋਂ ਦੂਰ ਰਹੀ । ਕੁਝ ਲੋਕਾਂ ਨੇ ਉਹਨਾਂ ਦੀ ਵੀਡਿਓ ਬਨਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਬਿਨ੍ਹਾਂ ਰੁਕੇ ਸ਼੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਲਈ ਚਲੇ ਗਏ । ਸ਼੍ਰੀ ਦਰਬਾਰ ਸਾਹਿਬ ਵਿੱਚ ਬੈਠਕੇ ਉਹਨਾਂ ਨੇ ਥੋੜੇ ਸਮੇਂ ਲਈ ਕੀਰਤਨ ਸਰਵਣ ਕੀਤਾ ।
vidya-balan
ਸ਼੍ਰੀ ਦਰਬਾਰ ਸਾਹਿਬ ਦੇ ਬਾਹਰ ਉਹਨਾਂ ਨੂੰ ਦੇਖਣ ਵਾਲਿਆ ਦੀ ਭੀੜ ਜੁੱਟੀ ਰਹੀ । ਦਰਬਾਰ ਸਾਹਿਬ ਦੇ ਬਾਹਰ ਇੱਕ ਦੁਕਾਨਦਾਰ ਨੇ ਉਹਨਾਂ ਨੂੰ ਲਾਲ ਚੁੜੀਆਂ ਗਿਫਟ ਕੀਤੀਆਂ ਤਾਂ ਉਹਨਾਂ ਨੇ ਦੁਕਾਨਦਾਰ ਦਾ ਧੰਨਵਾਦ ਕੀਤਾ । ਸ਼੍ਰੀ ਹਰਿਮੰਦਰ ਸਾਹਿਬ ਦੇ ਸੂਚਨਾ ਕੇਂਦਰ ਵਿੱਚ ਵਿਦਿਆ ਬਾਲਨ ਨੂੰ ਧਾਰਮਿਕ ਪੁਸਤਕਾਂ ਦਾ ਸੈੱਟ ਤੇ ਸਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ ।
https://www.youtube.com/watch?v=z3qSmg87MgY