ਕਿਉਂ ਪੈਂਦਾ ਨਾ ਫਿਰ ਭੁਲੇਖਾ ! ਕੈਨੇਡਾ ਨਹੀਂ ਇਹ ਪੰਜਾਬ ਆ, ਪੰਜਾਬ

written by Shaminder | August 26, 2022

ਅੱਜ ਕੱਲ੍ਹ ਹਰ ਕਿਸੇ ਦੇ ਸਿਰ ‘ਤੇ ਵਿਦੇਸ਼ ਜਾਣ ਦਾ ਭੂਤ ਸਵਾਰ ਹੋਇਆ ਪਿਆ ਹੈ । ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਸ਼ਹਿਰ ਬਾਰੇ ਦੱਸਣ ਜਾ ਰਹੇ ਹਾਂ । ਜਿਸ ਨੂੰ ਵੇਖ ਕੇ ਤੁਹਾਨੂੰ ਵੀ ਭੁਲੇਖਾ ਪੈ ਜਾਵੇਗਾ । ਜੀ ਹਾਂ ਇਹ ਜਗ੍ਹਾ ਹੈ ਬਰਨਾਲਾ (Barnala )‘ਚ ਸਥਿਤ ਹੰਡਿਆਇਆ ‘ਚ ਬਣੀ ਇੱਕ ਮਾਰਕੀਟ ਦੀ ।

Barnala Market image From FB Page

ਹੋਰ ਪੜ੍ਹੋ : ਗਾਇਕ ਕਾਕਾ ਤੋਂ ਪ੍ਰਸ਼ੰਸਕ ਨੇ ਪੁੱਛਿਆ ਗਰਲ ਫ੍ਰੈਂਡ ਬਾਰੇ, ਗਾਇਕ ਨੇ ਕਿਹਾ ‘ਮੈਂ ਜੋ ਮਰਜ਼ੀ ਕਰ ਸਕਦਾ ਪਰ……

ਇਸ  ਨੂੰ ਵੇਖ ਕੇ ਤੁਹਾਨੂੰ ਵੀ ਇੱਕ ਵਾਰ ਤਾਂ ਕੈਨੇਡਾ ਦਾ ਭੁਲੇਖਾ ਪੈ ਜਾਵੇਗਾ । ਜੀ ਹਾਂ ਅੱਜ ਅਸੀਂ ਤੁਹਾਨੂੰ ਵਿਖਾਉਣ ਜਾ ਰਹੇ ਹਾਂ ਪੰਜਾਬ ਦੀ ਧਰਤੀ ‘ਤੇ ਬਣੇ ਸਵਰਗ ਦੀ ।ਜਿੱਥੋਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ । ਇਹ ਜਗ੍ਹਾ ਹੈ ਬਰਨਾਲਾ ‘ਚ ਸਥਿਤ ਹੰਡਿਆਇਆ ‘ਚ ਬਣੀ ਇੱਕ ਮਾਰਕੀਟ ਦੀ ।

Barnala Market image From FB page

ਹੋਰ ਪੜ੍ਹੋ : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਦੇ ਮੌਕੇ ‘ਤੇ 28 ਅਗਸਤ ਨੂੰ ਪੀਟੀਸੀ ਪੰਜਾਬੀ ‘ਤੇ ਗੁਰਬਾਣੀ ਕੀਰਤਨ ਦਾ ਹੋਵੇਗਾ ਖ਼ਾਸ ਪ੍ਰਸਾਰਣ

ਇਹ ਮਾਰਕੀਟ ‘ਚ ਤੁਹਾਨੂੰ ਨਾਂ ਤਾਂ ਕਿਸੇ ਤਰ੍ਹਾਂ ਦੀ ਗੰਦਗੀ ਵੇਖਣ ਨੂੰ ਮਿਲੇਗੀ ਅਤੇ ਨਾਂ ਹੀ ਇੱਥੇ ਕਿਸੇ ਵੀ ਤਰ੍ਹਾਂ ਦਾ ਕੋਈ ਸ਼ੋਰ ਸ਼ਰਾਬਾ ਜਾ ਫਿਰ ਕਿਸੇ ਤਰ੍ਹਾਂ ਦਾ ਪ੍ਰਦੂਸ਼ਣ ਵੇਖਣ ਨੂੰ ਮਿਲੇਗਾ ।

Barnala Market image From FB Page

ਸਾਫ਼ ਸੁਥਰੀਆਂ ਸੜਕਾਂ, ਹਰਿਆ ਭਰਿਆ ਵਾਤਾਵਰਨ ਅਤੇ ਅਤਿ-ਆਧੁਨਿਕ ਸਹੂਲਤਾਂ ਨਾਲ ਇਸ ਮਾਰਕੀਟ ‘ਚ ਜੋ ਵੀ ਆੳੇੁਂਦਾ ਹੈ ਇਸ ਨੂੰ ਦੇਖਦਾ ਹੀ ਰਹਿ ਜਾਂਦਾ ਹੈ । ਇਸ ਵੀਡੀਓ ਨੂੰ ਮਸ਼ਹੂਰ ਗੀਤਕਾਰ ਮੱਟ ਸ਼ੇਰੋਂਵਾਲਾ ਦੇ ਵੱਲੋਂ ਸਾਂਝਾ ਕੀਤਾ ਗਿਆ ਹੈ । ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਇਨ੍ਹਾਂ ਤਸਵੀਰਾਂ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਕਿਸੇ ਨੂੰ ਯਕੀਨ ਹੀ ਨਹੀਂ ਹੋ ਰਿਹਾ ਕਿ ਵਾਕਏ ਹੀ ਇਹ ਜਗ੍ਹਾ ਪੰਜਾਬ ‘ਚ ਸਥਿਤ ਹੈ ।

You may also like