ਅਮਾਇਰਾ ਦਸਤੂਰ ਜੱਸੀ ਗਿੱਲ ਦੇ ਨਾਲ ਫ਼ਿਲਮ ‘ਫੁਰਤੀਲਾ’ ਦੇ ਨਾਲ ਪੰਜਾਬੀ ਇੰਡਸਟਰੀ ‘ਚ ਕਰੇਗੀ ਡੈਬਿਊ
ਅਮਾਇਰਾ ਦਸਤੂਰ (Amyra Dastur) ਜਲਦ ਹੀ ਪੰਜਾਬੀ ਇੰਡਸਟਰੀ ‘ਚ ਡੈਬਿਊ ਕਰਨ ਜਾ ਰਹੀ ਹੈ । ਖ਼ਬਰਾਂ ਆ ਰਹੀਆਂ ਹਨ ਕਿ ਉਹ ‘ਫੁਰਤੀਲਾ’ (Furteela) ਫ਼ਿਲਮ ਦੇ ਨਾਲ ਪੰਜਾਬੀ ਇੰਡਸਟਰੀ ‘ਚ ਡੈਬਿਊ ਕਰੇਗੀ । ਇਸ ਫ਼ਿਲਮ ‘ਚ ਉਸ ਦੇ ਨਾਲ ਅਦਾਕਾਰ ਜੱਸੀ ਗਿੱਲ ਨਜ਼ਰ ਆ ਸਕਦੇ ਹਨ । ਅਮਾਇਰਾ ਦਸਤੂਰ ਜਿਸ ਨੇ ਹਿੰਦੀ, ਤਮਿਲ ਅਤੇ ਤੇਲਗੂ ਫ਼ਿਲਮਾਂ ‘ਚ ਖੁਦ ਨੂੰ ਸਥਾਪਿਤ ਕੀਤਾ ਹੈ । ਜਲਦ ਹੀ ਅਦਾਕਾਰਾ ਪੰਜਾਬੀ ਇੰਡਸਟਰੀ ‘ਚ ਐਂਟਰੀ ਕਰੇਗੀ ।
Image Source: Twitter
ਹੋਰ ਪੜ੍ਹੋ : ਅਦਾਕਾਰਾ ਸ਼ਿਲਪਾ ਸ਼ੈੱਟੀ ਨੇ ਬਾਂਕੇ ਬਿਹਾਰੀ ਦਰਬਾਰ ਦੇ ਕੀਤੇ ਦਰਸ਼ਨ, ਵੀਡੀਓ ਕੀਤਾ ਸਾਂਝਾ
ਇਸ ਫ਼ਿਲਮ ਦਾ ਨਿਰਦੇਸ਼ਨ ਅਮਰ ਹੁੰਦਾ ਵੱਲੋਂ ਕੀਤਾ ਜਾਵੇਗਾ । ਜੱਸੀ ਗਿੱਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਜੱਸੀ ਗਿੱਲ ਜਿੱਥੇ ਪੰਜਾਬੀ ਇੰਡਸਟਰੀ ‘ਚ ਕੰਮ ਕਰ ਰਹੇ ਹਨ । ੳੇੁੱਥੇ ਹੀ ਬਾਲੀਵੁੱਡ ਇੰਡਸਟਰੀ ‘ਚ ਵੀ ਸਰਗਰਮ ਹਨ । ਜਲਦ ਹੀ ਉਹ ਹੋਰ ਕਈ ਫ਼ਿਲਮਾਂ ‘ਚ ਵੀ ਅਦਾਕਾਰੀ ਕਰਦੇ ਦਿਖਾਈ ਦੇਣਗੇ, ਪਰ ਫਿਲਹਾਲ ਉਹ ਅਮਾਇਰਾ ਦਸਤੂਰ ਦੇ ਨਾਲ ਆਪਣੀ ਆਉਣ ਵਾਲੀ ਫ਼ਿਲਮ ਨੂੰ ਲੈ ਕੇ ਚਰਚਾ ‘ਚ ਹਨ ।
ਹੋਰ ਪੜ੍ਹੋ : ਮੰਦਾਕਿਨੀ ਦਾ ਅੱਜ ਹੈ ਬਰਥਡੇ, ਜਨਮ ਦਿਨ ‘ਤੇ ਜਾਣੋ ਕਿਵੇਂ ਇੱਕ ਵਾਇਰਲ ਕਲਿੱਪ ਨੇ ਅਦਾਕਾਰਾ ਦਾ ਖਰਾਬ ਕਰ ਦਿੱਤਾ ਸੀ ਕਰੀਅਰ
ਜੱਸੀ ਗਿੱਲ ਨੇ ਆਪਣੇ ਕਰੀਅਰ ਦੀ ਸ਼ੁਰੂਅਤ ਬਤੌਰ ਗਾਇਕ ਕੀਤੀ ਸੀ । ਉਸ ਨੂੰ ਗਾਉਣ ਦੀ ਚੇਟਕ ਬਚਪਨ ਤੋਂ ਹੀ ਲੱਗ ਗਈ ਸੀ ਅਤੇ ਉਹ ਆਪਣੇ ਹੁਨਰ ਦਾ ਪ੍ਰਦਰਸ਼ਨ ਕਾਲਜ ਟਾਈਮ ਦੌਰਾਨ ਕਰਦੇ ਰਹਿੰਦੇ ਸਨ । ਜਿਸ ਤੋਂ ਬਾਅਦ ਉਸ ਨੇ ਗਾਇਕੀ ਦੇ ਖੇਤਰ ‘ਚ ਕਦਮ ਰੱਖਿਆ ।
ਗਾਇਕੀ ‘ਚ ਆਉਣ ਤੋਂ ਬਾਅਦ ਉਸ ਨੇ ਅਦਾਕਾਰੀ ਦੇ ਖੇਤਰ ‘ਚ ਵੀ ਹੱਥ ਅਜ਼ਾਮਇਆ ਅਤੇ ਮਿਸਟਰ ਐਂਡ ਮਿਸਿਜ਼, ਸਰਗੀ ਸਣੇ ਕਈ ਪੰਜਾਬੀ’ਫ਼ਿਲਮਾਂ ‘ਚ ਕੰਮ ਕੀਤਾ । ਜਿਸ ਤੋਂ ਬਾਅਦ ਬਾਲੀਵੁੱਡ ਫ਼ਿਲਮ ‘ਪੰਗਾ’ ‘ਚ ਵੀ ਉਹ ਨਜ਼ਰ ਆਏ ।
View this post on Instagram