ਅਦਾਕਾਰ ਸਲਮਾਨ ਖ਼ਾਨ ਦੇ ਭਰਾਵਾਂ ਅਤੇ ਭਤੀਜੇ ਖਿਲਾਫ ਐਫ.ਆਈ.ਆਰ ਦਰਜ

written by Shaminder | January 05, 2021

ਫ਼ਿਲਮ ਅਦਾਕਾਰ ਸਲਮਾਨ ਖ਼ਾਨ ਦੇ ਭਰਾ ਸੋਹੇਲ ਖ਼ਾਨ ਅਤੇ ਉਨ੍ਹਾਂ ਦੇ ਪੁੱਤਰ ਨਿਰਵਾਣ ਅਤੇ ਅਰਬਾਜ਼ ਖ਼ਾਨ ਦੇ ਖਿਲਾਫ ਬੀਐੱਮਸੀ ਨੇ ਐੱਫਆਈਆਰ ਦਰਜ ਕੀਤਾ ਹੈ । ਤਿੰਨਾਂ ‘ਤੇ ਕੋਵਿਡ-19 ਦੇ ਨਿਯਮਾਂ ਦੇ ਉਲੰਘਣ ਦਾ ਇਲਜ਼ਾਮ ਹੈ । ਮਾਮਲਾ ਪਿਛਲੇ ਸਾਲ ਦਸੰਬਰ ਦਾ ਦੱਸਿਆ ਜਾ ਰਿਹਾ ਹੈ । arbaaz ਦੋਸ਼ ਹੈ ਕਿ ਦੁਬਈ ਤੋਂ ਮੁੰਬਈ ਵਾਪਸ ਆਉਣ ’ਤੇ ਤਿੰਨਾਂ ਨੂੰ ਨਿਯਮਾਂ ਅਨੁਸਾਰ ਇਕ ਹੋਟਲ ’ਚ ਕੁਆਰੰਟਾਈਨ ਹੋਣਾ ਸੀ, ਜਿਸ ਦਾ ਉਨ੍ਹਾਂ ਨੇ ਪਾਲਣ ਨਹੀਂ ਕੀਤਾ। ਹੋਰ ਪੜ੍ਹੋ : ਸਲਮਾਨ ਖ਼ਾਨ ਨੇ ਚੁੱਲ੍ਹੇ ਤੇ ਬਣਾਇਆ ਖਾਣਾ, ਸਬਜ਼ੀ ਵਿੱਚ ਪਾ ਬੈਠੇ ਘਾਹ, ਵੀਡੀਓ ਵਾਇਰਲ
arbaaz-sohail ਦੋਸ਼ ਇਹ ਵੀ ਹੈ ਕਿ ਸੋਹੇਲ ਨੇ ਅਧਿਕਾਰੀਆਂ ਨੂੰ ਦੱਸਿਆ ਸੀ ਕਿ ਉਨ੍ਹਾਂ ਨੇ ਕੁਆਰੰਟਾਈਨ ਹੋਣ ਲਈ ਬਾਂਦਰਾ ਦੇ ਇਕ ਪੰਜ ਸਿਤਾਰਾ ਹੋਟਲ ’ਚ ਰੂਮ ਬੁੱਕ ਕਰਵਾਇਆ ਹੈ, ਜੇ ਮੁੰਬਈ ਏਅਰਪੋਰਟ ’ਤੇ ਟੈਸਟ ਕਰਵਾਉਣ ਤੋਂ ਬਾਅਦ ਸਿੱਧੇ ਘਰ ਚਲੇ ਗਏ ਸੀ। ਤਿੰਨਾਂ ਖ਼ਿਲਾਫ਼ ਮੁੰਬਈ ਦੇ ਖਾਰ ਪੁਲਿਸ ਸਟੇਸ਼ਨ ’ਚ ਐੱਫਆਈਆਰ ਦਰਜ ਕਰਵਾਈ ਹੈ। Arbaaz Khan ਦੱਸ ਦੇਈਏ ਕਿ ਕੋਰੋਨਾ ਦੀ ਲਾਗ ਦੇ ਮੱਦੇਨਜ਼ਰ, ਮਹਾਰਾਸ਼ਟਰ ਸਰਕਾਰ ਨੇ ਹਾਲ ਹੀ ਵਿੱਚ ਦੱਖਣੀ ਅਫਰੀਕਾ, ਯੂਕੇ, ਯੂਰਪ ਅਤੇ ਮੱਧ ਪੂਰਬ ਤੋਂ ਆਉਣ ਵਾਲੇ ਲੋਕਾਂ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਸਨ। ਇਸ ਵਿਚ, ਇਨ੍ਹਾਂ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਲਈ ਸੰਸਥਾਗਤ ਕੁਆਰੰਟੀਨ ਅਤੇ ਘਰਾਂ ਦੇ ਅਲੱਗ-ਥਲੱਗ ਹੋਣ ਦਾ ਜ਼ਿਕਰ ਕੀਤਾ ਗਿਆ ਸੀ, ਜਿਸਦਾ ਪਾਲਣ ਕਰਨਾ ਲਾਜ਼ਮੀ ਦੱਸਿਆ ਜਾਂਦਾ ਹੈ। [embed]https://twitter.com/ANI/status/1346118577032634370[/embed]  

0 Comments
0

You may also like