ਸਲਮਾਨ ਖ਼ਾਨ ਆਪਣੀਆਂ ਫ਼ਿਲਮਾਂ ਦੇ ਨਾਲ ਨਾਲ ਆਪਣੇ ਦੇਸੀ ਅੰਦਾਜ਼ ਕਰਕੇ ਵੀ ਜਾਣੇ ਜਾਂਦੇ ਹਨ । ਇਸ ਸਭ ਦੇ ਚਲਦੇ ਸਲਮਾਨ ਖ਼ਾਨ ਦਾ ਇੱਕ ਵੀਡੀਓ ਵਾਇਰਲ ਹੋਇਆ ਹੈ । ਜਿਸ ਨੂੰ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਇਸ ਵੀਡੀਓ ਨੂੰ ਹੁਣ ਤੱਕ ਹਜ਼ਾਰਾਂ ਲੋਕਾਂ ਨੇ ਦੇਖਿਆ ਹੈ ।
ਹੋਰ ਪੜ੍ਹੋ :
- ਕੌਰ ਬੀ ਦਾ ਨਵਾਂ ਧਾਰਮਿਕ ਗੀਤ ‘ਨਿਸ਼ਾਨ ਝੂਲਦੇ’ ਰਿਲੀਜ਼
- ਸਵੀਤਾਜ ਬਰਾੜ ਨੇ ਕਿਸਾਨਾਂ ਦੀ ਕਾਮਯਾਬੀ ਲਈ ਕੀਤੀ ਅਰਦਾਸ ਤੇ ਨਾਲ ਹੀ ਪ੍ਰਸ਼ੰਸਕਾਂ ਨੂੰ ਬੇਨਤੀ ਕਰਦੇ ਹੋਏ ਕਿਹਾ ਕਿ ਮਰਹੂਮ ਗਾਇਕ ਰਾਜ ਬਰਾੜ ਦੀ ਯਾਦ ‘ਚ ਕਰਵਾਏ ਜਾ ਰਹੇ ਸਹਿਜ ਪਾਠ ‘ਚ ਹੋਣ ਸ਼ਾਮਿਲ
ਵੀਡੀਓ ਵਿੱਚ ਸਲਮਾਨ ਖ਼ਾਨ ਚੁੱਲ੍ਹੇ ਤੇ ਖਾਣਾ ਬਨਾਉਂਦੇ ਹੋਏ ਨਜ਼ਰ ਆ ਰਹੇ ਹਨ । ਉਸ ਦੇ ਨਾਲ ਬੀਨਾ ਕਾਕ ਵੀ ਖੜੀ ਹੈ । ਬੀਨਾ ਸਲਮਾਨ ਨੂੰ ਮਸਾਲਿਆਂ ਵਾਲੀ ਕਟੋਰੀ ਦੇ ਰਹੀ ਹੈ । ਸਲਮਾਨ ਉਸ ਨੂੰ ਸਵਾਲ ਕਰਦੇ ਹਨ । ਦੱਸੋ ਇਹ ਕੀ ਹੈ ਇਹ ਦਹੀ ਹੈ ਅਤੇ ਥੋੜਾ ਜਿਹਾ ਘਾਹ ਪਾਇਆ ਹੈ ।
ਇਸ ਮਜ਼ਾਕ ਤੋਂ ਬਾਅਦ ਦੋਵੇਂ ਹੱਸ ਪੈਂਦੇ ਹਨ । ਇਸ ਵੀਡੀਓ ਨੂੰ ਹੁਣ ਤੱਕ 50 ਹਜ਼ਾਰ ਲੋਕਾਂ ਨੇ ਦੇਖਿਆ ਹੈ । ਸਲਮਾਨ ਦਾ ਇਹ ਵੀਡੀਓ ਪੁਰਾਣਾ ਹੈ ਜਿਹੜਾ ਕਿ ਹੁਣ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ਨੂੰ ਲੋਕ ਲਗਾਤਾਰ ਲਾਈਕ ਤੇ ਸ਼ੇਅਰ ਕਰ ਰਹੇ ਹਨ ।