
ਬਾਲੀਵੁੱਡ ਆਦਾਕਾਰਾ ਸੋਨਮ ਕਪੂਰ ਤੇ ਉਨ੍ਹਾਂ ਦੇ ਪਤੀ ਆਨੰਦ ਅਹੂਜਾ ਜਲਦ ਹੀ ਮਾਤਾ-ਪਿਤਾ ਬਨਣ ਵਾਲੇ ਹਨ। ਸੋਨਮ ਕਪੂਰ ਇਨ੍ਹੀਂ ਦਿਨੀਂ ਆਪਣੀ ਪ੍ਰੈਗਨੈਂਸੀ ਦੇ ਸਮੇਂ ਦਾ ਆਨੰਦ ਲੈ ਰਹੀ ਹੈ। ਸੋਨਮ ਕਪੂਰ ਵੀ ਬੇਬੀ ਬੰਪ ਫਲਾਂਟ ਕਰਦੇ ਹੋਏ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ, ਜਿਸ ਨੂੰ ਫੈਨਜ਼ ਕਾਫੀ ਪਸੰਦ ਕਰਦੇ ਹਨ। ਹਾਲ ਹੀ 'ਚ ਅਦਾਕਾਰਾ ਦਾ ਬੇਬੀ ਸ਼ਾਵਰ ਹੋਇਆ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਛਾਈਆਂ ਹੋਈਆਂ ਹਨ।

ਹੁਣ ਸੋਨਮ ਕਪੂਰ ਦੇ ਪਤੀ ਆਨੰਦ ਆਹੂਜਾ ਨੇ ਆਪਣੀ ਪਤਨੀ ਸੋਨਮ ਦੀਆਂ ਕੁਝ ਅਣਦੇਖਿਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਸੋਨਮ ਦੇ ਚਿਹਰੇ 'ਤੇ ਪ੍ਰੈਗਨੈਂਸੀ ਦੀ ਚਮਕ ਸਾਫ ਨਜ਼ਰ ਆ ਰਹੀ ਹੈ ਪਰ ਥੋੜ੍ਹੀ ਥਕੀ ਹੋਈ ਵੀ ਨਜ਼ਰ ਆ ਰਹੀ ਹੈ। ਤਸਵੀਰਾਂ ਦੇ ਵਿੱਚ ਸੋਨਮ ਕਪੂਰ ਬੇਹੱਦ ਕੂਲ ਡਰੈਸਅਪ ਵਿੱਚ ਨਜ਼ਰ ਆ ਰਹੀ ਹੈ।
ਦਰਅਸਲ ਆਨੰਦ ਅਹੂਜਾ ਨੇ ਪਤਨੀ ਸੋਨਮ ਕਪੂਰ ਦੀ ਅਣਵੇਖਿਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਦੇ ਵਿੱਚ ਸੋਨਮ ਕਪੂਰ ਦਾ ਚਿੱਟੇ ਰੰਗ ਦੀ ਲੂਜ਼ ਸ਼ਰਟ ਤੇ ਬਲੈਕ ਪੈਂਟ ਦੇ ਵਿੱਚ ਨਜ਼ਰ ਆ ਰਹੀ ਹੈ। ਸੋਨਮ ਨੇ ਵਾਲਾਂ ਦੀ ਪੋਨੀ ਟੇਲ ਬਣਾ ਰੱਖੀ ਹੈ ਤੇ ਉਸ ਦਾ ਨੋ ਮੇਅਕਪ ਲੁੱਕ ਨਜ਼ਰ ਆ ਰਿਹਾ ਹੈ। ਇਨ੍ਹਾਂ ਤਸਵੀਰਾਂ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਸੋਨਮ ਕਪੂਰ ਬੈਠ ਕੇ ਆਰਾਮ ਕਰਦੀ ਨਜ਼ਰ ਆ ਰਹੀ ਹੈ।

ਇਸ ਦੇ ਨਾਲ ਹੀ ਇਨ੍ਹਾਂ ਤਸਵੀਰਾਂ ਦੇ ਵਿੱਚ ਸੋਨਮ ਕਪੂਰ ਆਪਣਾ ਬੇਬੀ ਬੰਪ ਫਲਾਂਟ ਕਰਦੀ ਨਜ਼ਰ ਆ ਰਹੀ ਹੈ। ਸੋਨਮ ਨੇ ਆਪਣੇ ਲੁੱਕ ਨੂੰ ਗੋਲਡਨ ਰੰਗ ਦੇ ਹੂਪਸ ਅਤੇ ਕੁਝ ਐਕਸੈਸਰੀਜ਼ ਨਾਲ ਪੂਰਾ ਕੀਤਾ। ਸੋਨਮ ਦਾ ਇਹ ਬਿਨਾਂ ਮੇਕਅੱਪ ਲੁੱਕ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ। ਆਨੰਦ ਨੇ ਫੋਟੋ ਦੇ ਨਾਲ ਕੈਪਸ਼ਨ ਲਿਖਿਆ, 'love every moment @sonamkapoor •••#nofilter #portraitmode #shotoniphone।'
ਸੋਨਮ ਦੀਆਂ ਇਨ੍ਹਾਂ ਤਸਵੀਰਾਂ 'ਤੇ ਪ੍ਰਸ਼ੰਸਕ ਵੀ ਕਮੈਂਟ ਕਰ ਰਹੇ ਹਨ। ਸੋਨਮ ਨੇ ਵੀ ਕਮੈਂਟ ਕਰਦੇ ਹੋਏ ਖੁਦ ਨੂੰ ਵ੍ਹੇਲ ਦੱਸਿਆ ਹੈ। ਇਕ ਨੇ ਲਿਖਿਆ, 'ਬਿਊਟੀਫੁੱਲ ਮਾਮਾ', ਦੂਜੇ ਨੇ ਲਿਖਿਆ, 'ਤੁਸੀਂ ਆਉਣ ਵਾਲੇ ਬੇਬੀ ਅਤੇ ਮਾਮਾ ਦੋਵਾਂ ਦੇ ਪਿਆਰ ਦਾ ਸਭ ਤੋਂ ਵਧੀਆ ਅਨੁਭਵ ਕਰਨ ਵਾਲੇ ਹੋ। ਤੁਹਾਡੇ ਦੋਵਾਂ ਲਈ ਬਹੁਤ ਖੁਸ਼ੀ ਮਹਿਸੂਸ ਕਰ ਰਿਹਾ ਹਾਂ।' ਜਦਕਿ ਦੂਜੇ ਨੇ ਨਹੀਂ ਕਿਹਾ 'ਮਾਸ਼ਾ ਅੱਲ੍ਹਾ, ਅੱਲ੍ਹਾ ਤੁਹਾਨੂੰ ਬਰਕਤ ਦੇਵੇ।

ਹੋਰ ਪੜ੍ਹੋ: Mrs India World 2022-2023 : ਸਰਗਮ ਕੌਸ਼ਲ ਨੇ ਜਿੱਤਿਆ ਮਿਸਿਜ਼ ਇੰਡੀਆ ਵਰਲਡ 2022-2023 ਦਾ ਖਿਤਾਬ
ਦੱਸ ਦੇਈਏ ਕਿ ਇਸ ਸਾਲ ਦੇ ਸ਼ੁਰੂਆਤ ਵਿੱਚ ਕਪਲ ਨੇ ਸੋਸ਼ਲ ਮੀਡੀਆ ਰਾਹੀਂ ਦੱਸਿਆ ਸੀ ਕਿ ਦੋਵੇਂ ਜਲਦੀ ਹੀ ਮਾਤਾ-ਪਿਤਾ ਬਣਨ ਵਾਲੇ ਹਨ। ਸੋਨਮ ਅਤੇ ਆਨੰਦ ਇਸ ਸਾਲ ਅਗਸਤ 'ਚ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰਨਗੇ। ਵਰਕ ਫਰੰਟ ਦੀ ਗੱਲ ਕਰੀਏ ਤਾਂ ਸੋਨਮ ਸੁਜੋਏ ਘੋਸ਼ ਦੀ ਫਿਲਮ ਬਲਾਇੰਡ ਵਿੱਚ ਨਜ਼ਰ ਆਵੇਗੀ।
View this post on Instagram