Mrs India World 2022-2023 : ਸਰਗਮ ਕੌਸ਼ਲ ਨੇ ਜਿੱਤਿਆ ਮਿਸਿਜ਼ ਇੰਡੀਆ ਵਰਲਡ 2022-2023 ਦਾ ਖਿਤਾਬ

written by Pushp Raj | June 17, 2022

Mrs India World 2022-2023 : ਇਸ ਸਾਲ ਮਿਸਿਜ਼ ਇੰਡੀਆ ਵਰਲਡ 2022-2023 ਦੇ ਜੇਤੂ ਦਾ ਐਲਾਨ ਕਰ ਦਿੱਤਾ ਗਿਆ ਹੈ। ਭਾਰਤ ਦੀ ਸਰਗਮ ਕੌਸ਼ਲ ਨੇ ਇਸ ਸਾਲ ਮਿਸਿਜ਼ ਇੰਡੀਆ ਵਰਲਡ ਦਾ ਖਿਤਾਬ ਜਿੱਤਿਆ ਹੈ। ਸੋਹਾ ਅਲੀ ਖਾਨ, ਵਿਵੇਕ ਓਬਰਾਏ, ਮੁਹੰਮਦ ਅਜ਼ਹਰੂਦੀਨ, ਡਿਜ਼ਾਈਨਰ ਮਾਸੂਮ ਮੇਵਾਵਾਲਾ ਅਤੇ ਸਾਬਕਾ ਮਿਸਿਜ਼ ਵਰਲਡ ਅਦਿਤੀ ਗੋਵਿਤਰੀਕਰ ਦੇ ਜਿਊਰੀ ਪੈਨਲ ਨੇ ਇਸ ਖਿਤਾਬ ਲਈ 51 ਪ੍ਰਤੀਯੋਗੀਆਂ ਵਿੱਚੋਂ ਸਰਗਮ ਕੌਸ਼ਲ ਨੂੰ ਚੁਣਿਆ ਹੈ।

Sargam Kaushal wins Mrs India World 2022; know all about her Image Source: Instagram

ਇਹ ਖਿਤਾਬ ਜਿੱਤਣ ਮਗਰੋਂ ਸਰਗਮ ਕੌਸ਼ਲ ਨੇ ਮੀਡੀਆ ਨਾਲ ਗੱਲਬਾਤ ਕੀਤੀ ਤੇ ਆਪਣਾ ਤਜ਼ਰਬਾ ਸਾਂਝਾ ਕੀਤਾ। ਸਰਗਮ ਨੇ ਦੱਸਿਆ ਕਿ ਮਿਸਿਜ਼ ਇੰਡੀਆ ਵਰਲਡ (Mrs India World ) ਪ੍ਰਤੀਯੋਗਿਤਾ 'ਚ ਹਿੱਸਾ ਲੈਣ ਤੋਂ ਪਹਿਲਾਂ ਉਨ੍ਹਾਂ ਨੂੰ ਕਾਫੀ ਮਿਹਨਤ ਕਰਨੀ ਪਈ। ਇਸ ਦੇ ਲਈ ਮਾਹਿਰਾਂ ਦੀ ਸੁਰੱਖਿਆ ਹੇਠ ਸਖ਼ਤ ਸਿਖਲਾਈ ਲੈਣੀ ਪੈਂਦੀ ਸੀ। ਇਸ ਤੋਂ ਬਾਅਦ ਉਹ ਇਸ ਮੁਕਾਮ 'ਤੇ ਪਹੁੰਚੀ।

Sargam Kaushal wins Mrs India World 2022; know all about her Image Source: Instagram

ਮਿਸਿਜ਼ ਸਰਗਮ ਕੌਸ਼ਲ ਉੱਤਰ ਪ੍ਰਦੇਸ਼ ਦੇ ਪੱਛਮੀ ਇਲਾਕੇ ਦੇ ਜ਼ਿਲ੍ਹੇ ਹਾਪੁੜ ਦੀ ਵਸਨੀਕ ਹੈ। ਸਰਗਮ ਵੱਲੋਂ ਇਹ ਖਿਤਾਬ ਹਾਸਲ ਕਰਨ ਤੋਂ ਬਾਅਦ ਉਸ ਨੂੰ ਅਤੇ ਯੂਪੀ ਵਿੱਚ ਉਸ ਦੇ ਪਰਿਵਾਰ ਨੂੰ ਲੋਕ ਲਗਾਤਾਰ ਵਧਾਈਆਂ ਦੇ ਰਹੇ ਹਨ। ਸਰਗਮ ਦੇ ਦੋ ਭਰਾ ਹਾਪੁੜ ਦੀ ਸ਼੍ਰੀਨਗਰ ਕਾਲੋਨੀ 'ਚ ਰਹਿੰਦੇ ਹਨ। ਉਨ੍ਹਾਂ ਨੇ ਸਰਗਮ ਕੌਸ਼ਲ ਬਾਰੇ ਮੀਡੀਆ ਨਾਲ ਗੱਲਬਾਤ ਕੀਤੀ ।ਸਰਗਮ ਕੌਸ਼ਲ ਨੇ ਦੱਸਿਆ ਕਿ ਸਾਲ ਦੇ ਸਭ ਤੋਂ ਉੱਚੇ ਸਮਾਗਮਾਂ ਵਿੱਚੋਂ ਇੱਕ ਮਿਸਿਜ਼ ਇੰਡੀਆ ਵਰਲਡ 2022-2023 ਕੱਲ੍ਹ ਯਾਨੀ 15 ਜੂਨ, 2022 ਨੂੰ ਗੋਰੇਗਾਂਵ, ਮੁੰਬਈ ਵਿੱਚ ਨੇਸਕੋ ਸੈਂਟਰ ਵਿੱਚ ਆਯੋਜਿਤ ਕੀਤੀ ਗਿਆ ਸੀ।

Image Source: Instagram

ਇਸ ਵਿੱਚ ਮਿਸਿਜ਼ ਇੰਡੀਆ ਵਰਲਡ 2021 ਅਤੇ ਮਿਸਿਜ਼ ਵਰਲਡ 2022 ਵਿੱਚ ਨੈਸ਼ਨਲ ਕਾਸਟਿਊਮ ਦਾ ਖਿਤਾਬ ਜਿੱਤਣ ਵਾਲੀ ਨਵਦੀਪ ਕੌਰ ਨੇ ਮਿਸਿਜ਼ ਸਰਗਮ ਕੌਸ਼ਲ ਜੇਤੂ ਵਜੋਂ ਆਪਣੇ ਸਿਰ ਨੂੰ ਸਜਾਇਆ। ਸਰਗਮ ਕੌਸ਼ਲ ਨੇ ਦੱਸਿਆ ਕਿ ਇਸ ਜਿੱਤ ਤੋਂ ਬਾਅਦ ਮਿਸਿਜ਼ ਸਰਗਮ ਕੌਸ਼ਲ ਮਿਸਿਜ਼ ਇੰਡੀਆ ਵਰਲਡ 2022 ਵਿੱਚ ਭਾਰਤ ਦੀ ਨੁਮਾਇੰਦਗੀ ਕਰੇਗੀ। ਉਨ੍ਹਾਂ ਦੱਸਿਆ ਕਿ ਪਹਿਲੀ ਰਨਰਅੱਪ ਦਾ ਖਿਤਾਬ ਜੂਹੀ ਵਿਆਸ ਦੇ ਹਿੱਸੇ ਆਇਆ ਜਦੋਂ ਕਿ ਚਾਹਤ ਦਲਾਲ ਨੇ ਸੈਕਿੰਡ ਰਨਰਅੱਪ ਦਾ ਖਿਤਾਬ ਜਿੱਤਿਆ।

Image Source: Instagram

ਹੋਰ ਪੜ੍ਹੋ: ਕਾਰਤਿਕ ਆਰਯਨ ਨੇ ਸ਼ੇਅਰ ਕੀਤੀ 175 ਕਰੋੜ ਵਾਲੀ ਸਮਾਈਲ, ਬਾਕਸ ਆਫਿਸ 'ਤੇ ਸੁਪਰਹਿੱਟ ਹੋਈ 'Bhool Bhulaiyaa 2'

ਸਰਗਮ ਕੌਸ਼ਲ ਨੇ ਇਸ ਮੁਕਾਬਲੇ ਵਿੱਚ ਹਿੱਸਾ ਲੈਣ ਲਈ ਦੇਸ਼ ਭਰ ਤੋਂ ਆਏ ਕੁੱਲ 51 ਪ੍ਰਤੀਯੋਗੀਆਂ ਨੂੰ ਪਿੱਛੇ ਛੱਡਦੇ ਹੋਏ ਇਹ ਮੁਕਾਬਲਾ ਜਿੱਤਿਆ। ਉਨ੍ਹਾਂ ਦੱਸਿਆ ਕਿ ਮਿਸਿਜ਼ ਇੰਡੀਆ ਇੱਕ ਦੇ ਗ੍ਰੈਂਡ ਫਿਨਾਲੇ ਦੀ ਮੇਜ਼ਬਾਨੀ ਸਚਿਨ ਕੁਮਰ ਨੇ ਕੀਤੀ ਸੀ। ਮੁਕਾਬਲੇ ਦੀ ਵੱਕਾਰੀ ਜਿਊਰੀ ਵਿੱਚ ਸੋਹਾ ਅਲੀ ਖਾਨ, ਸਾਬਕਾ ਕ੍ਰਿਕਟਰ ਮੁਹੰਮਦ ਅਜ਼ਰੂਦੀਨ, ਵਿਵੇਕ ਓਬਰਾਏ, ਸਾਬਕਾ ਮਿਸ ਵਰਲਡ ਡਾ. ਅਦਿਤੀ ਗੋਵਿਤਰੀਕਰ ਅਤੇ ਫੈਸ਼ਨ ਡਿਜ਼ਾਈਨਰ ਮਾਸੂਮੀ ਮੇਵਾਵਾਲਾ ਵਰਗੇ ਲੋਕ ਸ਼ਾਮਲ ਸਨ।

 

View this post on Instagram

 

A post shared by Mrs. India Inc (@mrsindiainc)

You may also like