
ਬਾਲੀਵੁੱਡ ਅਦਾਕਾਰ ਕਾਰਤਿਕ ਆਰਯਨ ਇਨ੍ਹੀਂ ਦਿਨੀਂ ਆਪਣੀ ਫਿਲਮ 'ਭੂਲ ਭੁਲਾਇਆ 2' ਨੂੰ ਲੈ ਕੇ ਸੁਰਖੀਆਂ ਵਿੱਚ ਬਣੇ ਹੋਏ ਹਨ। ਕਾਰਤਿਕ ਆਰਯਨ ਅਤੇ ਕਿਆਰਾ ਅਡਵਾਨੀ ਸਟਾਰਰ 'ਭੂਲ ਭੁਲਈਆ 2' ਨੇ ਚੌਥੇ ਹਫਤੇ 'ਚ ਬਾਕਸ ਆਫਿਸ 'ਤੇ 175 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਲਿਆ ਹੈ। ਇਸ ਫਿਲਮ ਦੇ ਲੀਡ ਐਕਟਰ ਕਾਰਤਿਕ ਆਰਯਨ ਨੇ ਫਿਲਮ ਦੇ 175 ਕਰੋੜ ਦਾ ਅੰਕੜਾ ਪਾਰ ਕਰਨ 'ਤੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਹੈ।

ਅਨੀਸ ਬਜ਼ਮੀ ਦੀ ਡਰਾਉਣੀ-ਕਾਮੇਡੀ ਫਿਲਮ, 2022 ਦੀਆਂ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਬਾਲੀਵੁੱਡ ਫਿਲਮਾਂ ਵਿੱਚੋਂ ਇੱਕ ਬਣ ਗਈ ਹੈ। 'ਭੂਲ ਭੁਲਾਇਆ 2' ਦੇ ਅਦਾਕਾਰ ਕਾਰਤਿਕ ਆਰਯਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪਹਿਲਾਂ 100 ਕਰੋੜ, ਫਿਰ 150 ਕਰੋੜ ਅਤੇ ਹੁਣ 175 ਕਰੋੜ ਰੁਪਏ ਦੀ ਕਮਾਈ ਕਰ ਕੇ ਆਪਣੀ ਖੁਸ਼ੀ ਜ਼ਾਹਿਰ ਕੀਤੀ ਹੈ।
ਕਾਰਤਿਕ ਆਰਯਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀ ਤਸਵੀਰ ਪੋਸਟ ਕਰਕੇ 'ਭੂਲ ਭੁਲਾਇਆ 2' ਦੇ ਬਾਕਸ ਆਫਿਸ ਕਲੈਕਸ਼ਨ ਦੀ ਜਾਣਕਾਰੀ ਦਿੱਤੀ ਹੈ। ਇਸ ਦੇ ਨਾਲ ਹੀ ਆਪਣੀ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਕਾਰਤਿਕ ਨੇ ਇਸ 'ਤੇ ਬੇਹੱਦ ਦਿਲਚਸਪ ਕੈਪਸ਼ਨ ਵੀ ਲਿਖਿਆ ਹੈ।

ਕਾਰਤਿਕ ਆਰਯਨ ਨੇ ਆਪਣੇ ਇੰਸਟਾਗ੍ਰਾਮ ਪੋਸਟ ਦੇ ਨਾਲ ਕੈਪਸ਼ਨ ਵਿੱਚ ਲਿਖਿਆ, "175 cr vaali smile ❤️🙏 Audience ka Pyaar Hamesha sabse upar ❤️#BhoolBhulaiyaa2 "। ਤਸਵੀਰ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਾਰਤਿਕ ਬਿਸਤਰ 'ਤੇ ਲੰਮੇਂ ਪਏ ਹੋਏ ਹਨ। ਉਨ੍ਹਾਂ ਨੇ ਕਾਲੇ ਰੰਗ ਦੀ ਟੀਸ਼ਰਟ ਪਾਈ ਹੋਈ ਹੈ ਤੇ ਉਹ ਅੱਖਾਂ ਬੰਦ ਕਰਕੇ ਬੇਹੱਦ ਖੂਬਸੂਰਤ ਤਰੀਕੇ ਨਾਲ ਮੁਸਕੁਰਾਉਂਦੇ ਹੋਏ ਨਜ਼ਰ ਆ ਰਹੇ ਹਨ।
ਫੈਨਜ਼ ਕਾਰਤਿਕ ਆਰਯਨ ਦੀ ਤਸਵੀਰ ਨੂੰ ਬਹੁਤ ਪਸੰਦ ਕਰ ਰਹੇ ਹਨ ਤੇ ਵੱਖ-ਵੱਖ ਤਰ੍ਹਾਂ ਦੇ ਕੁਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇਸ ਤਸਵੀਰ ਉੱਤੇ ਬਾਲੀਵੁੱਡ ਦੇ ਦਿੱਗਜ਼ ਅਦਾਕਾਰ ਅਨਿਲ ਕਪੂਰ ਨੇ ਵੀ ਕਮੈਂਟ ਕੀਤਾ ਹੈ। ਅਨਿਲ ਕਪੂਰ ਨੇ ਕਾਰਤਿਕ ਦੇ ਲਈ ਹਾਰਟ ਈਮੋਜ਼ੀ ਬਣਾਈਆ ਹੈ। ਅਨਿਲ ਕਪੂਰ ਨੇ ਕਾਰਤਿਕ ਲਈ ਲਿਖਿਆ, " Grounded guy 😍❤️"
ਦੱਸ ਦੇਈਏ ਕਿ 'ਭੂਲ ਭੁਲਾਇਆ 2' ਕਾਰਤਿਕ ਆਰਯਨ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਓਪਨਰ ਫਿਲਮ ਸਾਬਿਤ ਹੋਈ ਹੈ। ਇਸ ਦੇ ਨਾਲ ਹੀ ਇਹ ਹੁਣ ਤੱਕ ਬਾਲੀਵੁੱਡ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਵੀ ਬਣ ਗਈ ਹੈ।

'ਭੂਲ ਭੁਲਾਇਆ 2' ਜੀ ਹਾਂ, ਬਾਕਸ ਆਫਿਸ 'ਤੇ 175 ਕਰੋੜ ਦੀ ਕਮਾਈ ਕਰਨ ਵਾਲੀ ਇਹ ਉਨ੍ਹਾਂ ਦੀ ਇਕਲੌਤੀ ਫਿਲਮ ਹੈ। ਉਸ ਦੀ ਦੂਜੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਲਵ ਰੰਜਨ ਦੀ 'ਸੋਨੂੰ ਕੇ ਟੀਟੂ ਕੀ ਸਵੀਟੀ ਹੈ' ਸੀ, ਜਿਸਨੇ 2018 ਵਿੱਚ 150 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ।
View this post on Instagram