ਦਿ ਕਸ਼ਮੀਰ ਫਾਈਲਸ 'ਤੇ ਬਿਆਨ ਦੇ ਫਸੀ ਸਾਂਈ ਪੱਲਵੀ,ਕਿਹਾ ਕਸ਼ਮੀਰੀ ਪੰਡਤਾਂ ਨਾਲ ਹੋਈ ਨਸਲਕੁਸ਼ੀ ਤੇ ਮੌਬ ਲਿੰਚਿੰਗ 'ਚ ਨਹੀਂ ਕੋਈ ਫ਼ਰਕ

written by Pushp Raj | June 17, 2022

Sai Pallavi on The Kashmir Files: ਸਾਊਥ ਸਿਨੇਮਾ ਦੀ ਮਸ਼ਹੂਰ ਅਦਾਕਾਰਾ ਸਾਂਈ ਪੱਲਵੀ ਨੇ ਫਿਲਮ ਦਿ ਕਸ਼ਮੀਰ ਫਾਈਲਜ਼ 'ਤੇ ਇੱਕ ਵਿਵਾਦਿਤ ਬਿਆਨ ਦਿੱਤਾ ਹੈ। ਆਪਣੇ ਵਿਵਾਦਤ ਬਿਆਨ ਦੇ ਵਿੱਚ ਸਾਂਈ ਪੱਲਵੀ ਨੇ ਦਿ ਕਸ਼ਮੀਰ ਫਾਈਲਸ ਨੂੰ ਲੈ ਕੇ ਬਿਆਨ ਦਿੱਤਾ ਸੀ ਤੇ ਕਿਹਾ ਕਸ਼ਮੀਰੀ ਪੰਡਤਾਂ ਨਾਲ ਹੋਈ ਨਸਲਕੁਸ਼ੀ ਤੇ ਮੌਬ ਲਿੰਚਿੰਗ 'ਚ ਕੋਈ ਫ਼ਰਕ ਨਹੀਂ ਹੈ। ਇਸ ਤੋਂ ਬਾਅਦ ਉਸ ਨੂੰ ਸੋਸ਼ਲ ਮੀਡੀਆ 'ਤੇ ਲਗਾਤਾਰ ਟ੍ਰੋਲ ਕੀਤਾ ਜਾ ਰਿਹਾ ਹੈ।

Image Source: Instagram

ਦੱਸ ਦਈਏ ਕਿ ਸਾਂਈ ਪੱਲਵੀ ਇਸ ਸਮੇਂ ਆਪਣੀ ਆਉਣ ਵਾਲੀ ਤੇਲਗੂ ਫਿਲਮ ਵਿਰਾਤਾ ਪਰਵਮ ਦਾ ਪ੍ਰਚਾਰ ਕਰ ਰਹੀ ਹੈ। ਦਿ ਕਸ਼ਮੀਰ ਫਾਈਲਜ਼ ਦਾ ਹਵਾਲਾ ਦਿੰਦੇ ਹੋਏ ਹਾਲ ਹੀ ਵਿੱਚ ਇੱਕ ਇੰਟਰਵਿਊ ਵਿੱਚ, ਅਭਿਨੇਤਰੀ ਨੇ ਘਾਟੀ ਵਿੱਚ ਕਸ਼ਮੀਰੀ ਪੰਡਤਾਂ ਨਾਲ ਹੋਈ ਨਸਲਕੁਸ਼ੀ ਤੇ ਕਤਲ ਕੀਤੇ ਜਾਣ ਦੀ ਘਟਨਾ ਦੀ ਤੁਲਨਾ ਮੁਸਲਿਮ ਨੌਜਵਾਨਾਂ ਨਾਲ ਹੋਣ ਵਾਲੀ ਮੌਬ ਲਿੰਚਿੰਗ ਦੀ ਘਟਨਾ ਨਾਲ ਕੀਤੀ।

Image Source: Instagram

ਇੱਕ ਯੂਟਿਊਬ ਚੈਨਲ ਨੂੰ ਦਿੱਤੇ ਇੰਟਰਵਿਊ 'ਚ ਸਾਂਈ ਪੱਲਵੀ ਨੇ ਕਿਹਾ, 'ਇਸ ਫਿਲਮ 'ਚ ਦਿਖਾਇਆ ਗਿਆ ਹੈ ਕਿ ਉਸ ਸਮੇਂ ਘਾਟੀ 'ਚ ਕਸ਼ਮੀਰੀ ਪੰਡਤਾਂ ਨੂੰ ਕਿਵੇਂ ਮਾਰਿਆ ਗਿਆ ਸੀ। ਜੇਕਰ ਧਰਮ ਨੂੰ ਹਿੰਸਾ ਨਾਲ ਜੋੜ ਕੇ ਦੇਖੀਏ ਤਾਂ ਕੁਝ ਸਮਾਂ ਪਹਿਲਾਂ ਗਾਂ ਨਾਲ ਭਰਿਆ ਟਰੱਕ ਲੈ ਕੇ ਜਾ ਰਹੇ ਇੱਕ ਮੁਸਲਮਾਨ ਵਿਅਕਤੀ ਦੀ ਕੁੱਟਮਾਰ ਕੀਤੀ ਗਈ ਸੀ। ਇਸ ਦੇ ਨਾਲ ਹੀ ਉਨ੍ਹਾਂ ਨੂੰ ਜੈ ਸ਼੍ਰੀ ਰਾਮ ਦੇ ਨਾਅਰੇ ਲਗਾਉਣ ਲਈ ਕਿਹਾ ਗਿਆ। ਤਾਂ ਕੀ ਦੋਹਾਂ ਘਟਨਾਵਾਂ ਵਿੱਚ ਕੋਈ ਅੰਤਰ ਹੈ? ਇੱਕ ਅਤੀਤ ਤੋਂ ਹੈ ਅਤੇ ਇੱਕ ਵਰਤਮਾਨ ਤੋਂ ਹੈ।'

Image Source: Instagram

ਜ਼ਿਕਰਯੋਗ ਹੈ ਕਿ ਫਿਲਮ ਵਿਰਾਤਾ ਪਰਵਮ 'ਚ ਸਾਂਈ ਪੱਲਵੀ ਇਕ ਅਜਿਹੀ ਲੜਕੀ ਦਾ ਕਿਰਦਾਰ ਨਿਭਾਅ ਰਹੀ ਹੈ, ਜਿਸ ਨੂੰ ਇੱਕ ਨਕਸਲੀ ਨਾਲ ਪਿਆਰ ਹੋ ਜਾਂਦਾ ਹੈ। ਜਦੋਂ ਇੰਟਰਵਿਊ ਦੇ ਦੌਰਾਨ ਸਾਂਈ ਪੱਲਵੀ ਤੋਂ ਪੁੱਛਿਆ ਗਿਆ ਕਿ ਕੀ ਉਹ ਫਿਲਮ ਵਿੱਚ ਇੱਕ ਨਕਸਲੀ ਨਾਲ ਪਿਆਰ ਕਰਦੀ ਹੈ। ਕੀ ਉਹ ਅਸਲ ਜੀਵਨ ਵਿੱਚ ਕਦੇ ਕਿਸੇ ਵਿਚਾਰਧਾਰਾ ਨਾਲ ਜੁੜੀ ਹੈ?

ਇਸ ਸਵਾਲ ਦੇ ਜਵਾਬ ਵਿੱਚ ਸਾਂਈ ਪੱਲਵੀਨੇ ਕਿਹਾ ਕਿ ਉਹ ਕਿਸੇ ਦੇ ਪੱਖ 'ਚ ਨਹੀਂ ਹੈ। ਉਸ ਨੇ ਕਿਹਾ ਕਿ ਸਮਾਜ ਵਿੱਚ ਦੱਬੇ-ਕੁਚਲੇ ਅਤੇ ਪਿਛੜੇ ਵਰਗ ਦੇ ਲੋਕਾਂ ਦੀ ਰਾਖੀ ਹੋਣੀ ਚਾਹੀਦੀ ਹੈ। ਇਸ ਵਿੱਚ ਕੋਈ ਵਿਤਕਰਾ ਨਹੀਂ ਹੋਣਾ ਚਾਹੀਦਾ। ਚਾਹੇ ਉਹ ਨੌਰਥ ਇੰਡੀਅਨ ਹੋਵੇ ਜਾਂ ਸਾਊਥ ਤੋਂ ਹੋਵੇ।

Virata Parvam Movie OTT Release Date: Will it be available on Amazon Prime Video, Disney Plus Hotstar or Netflix? Image Source: Twitter

ਹੋਰ ਪੜ੍ਹੋ: ਬਾਲੀਵੱਡ ਤੋਂ ਆਈ ਦੁੱਖਦ ਖ਼ਬਰ! ਅਦਾਕਾਰ ਰਿਤਿਕ ਰੌਸ਼ਨ ਦੀ ਨਾਨੀ ਦਾ ਹੋਇਆ ਦੇਹਾਂਤ

ਸਾਂਈ ਪੱਲਵੀ ਦੇ ਇਸ ਬਿਆਨ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਵੱਖ-ਵੱਖ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਜਿਥੇ ਇੱਕ ਪਾਸੇ ਸਾਂਈ ਪੱਲਵੀ ਦੇ ਕਈ ਫੈਨਜ਼ ਉਨ੍ਹਾਂ ਦਾ ਸਾਥ ਦਿੰਦੇ ਹੋਏ ਨਜ਼ਰ ਆ ਰਹੇ ਹਨ, ਉਥੇ ਹੀ ਦੂਜੇ ਪਾਸੇ ਕਈ ਲੋਕ ਉਸ ਨੂੰ ਸੋਸ਼ਲ ਮੀਡੀਆ 'ਤੇ ਟ੍ਰੋਲ ਕਰ ਰਹੇ ਹਨ।

You may also like