
ਅੱਜ ਸਵੇਰੇ ਬਾਲੀਵੁੱਡ ਤੋਂ ਬੇਹੱਦ ਦੁੱਖਦ ਖ਼ਬਰ ਸਾਹਮਣੇ ਆਈ ਹੈ। ਬਾਲੀਵੁੱਡ ਅਦਾਕਾਰ ਰਿਤਿਕ ਰੌਸ਼ਨ ਦੀ ਨਾਨੀ ਪਦਮਾ ਰਾਣੀ ਦਾ 91 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ। ਉਹ ਮਸ਼ਹੂਰ ਨਿਰਦੇਸ਼ਕ ਮਰਹੂਮ ਜੇ ਓਮਪ੍ਰਕਾਸ਼ ਦੀ ਪਤਨੀ ਸੀ। ਬੁਢਾਪੇ ਕਾਰਨ ਉਹ ਕਾਫੀ ਲੰਬੇ ਸਮੇਂ ਤੋਂ ਬਿਸਤਰ 'ਤੇ ਸੀ। ਉਨ੍ਹਾਂ ਨੇ 17 ਜੂਨ ਨੂੰ ਸਵੇਰੇ 3 ਵਜੇ ਆਖਰੀ ਸਾਹ ਲਏ।

ਜਾਣਕਾਰੀ ਮੁਤਾਬਕ ਰਿਤਿਕ ਰੌਸ਼ਨ ਦੀ ਨਾਨੀ ਪਦਮਾ ਰਾਣੀ ਦਾ ਅੰਤਿਮ ਸੰਸਕਾਰ ਸਵੇਰੇ ਕਰੀਬ 10.30 ਵਜੇ ਮੁੰਬਈ ਦੇ ਵਿਲੇ ਪਾਰਲੇ ਸ਼ਮਸ਼ਾਨਘਾਟ ਵਿੱਚ ਕੀਤਾ ਗਿਆ। ਇਸ ਦੌਰਾਨ ਕਈ ਬਾਲੀਵੁੱਡ ਸੈਲੇਬਸ ਰਿਤਿਕ ਦੇ ਘਰ ਇਸ ਦੁਖ ਦੀ ਘੜੀ ਵਿੱਚ ਸਾਥ ਦੇਣ ਪਹੁੰਚੇ।

ਮੀਡੀਆ ਰਿਪੋਰਟ ਦੇ ਮੁਤਾਬਕ , ਰਿਤਿਕ ਰੌਸ਼ਨ ਦੀ ਨਾਨੀ ਰੌਸ਼ਨ ਪਰਿਵਾਰ ਨਾਲ ਪਿਛਲੇ ਦੋ ਸਾਲਾਂ ਤੋਂ ਰਹਿ ਰਹੀ ਸੀ। ਖ਼ਰਾਬ ਸਿਹਤ ਕਾਰਨ ਉਹ ਰੌਸ਼ਨ ਪਰਿਵਾਰ ਕੋਲ ਰਹਿੰਦੀ ਸੀ। ਪਦਮਾ ਰਾਣੀ ਓਮਪ੍ਰਕਾਸ਼ ਨਿਰਦੇਸ਼ਕ ਅਤੇ ਨਿਰਮਾਤਾ ਜੇ. ਓਮਪ੍ਰਕਾਸ਼ ਦੀ ਪਤਨੀ ਸੀ। ਫਿਲਮ ਨਿਰਮਾਤਾ ਜੇ. ਓਮਪ੍ਰਕਾਸ ਦਾ 7 ਅਗਸਤ 2019 ਨੂੰ ਦਿਹਾਂਤ ਹੋ ਗਿਆ। ਉਨ੍ਹਾਂ ਨੇ 93 ਸਾਲ ਦੀ ਉਮਰ 'ਚ ਮੁੰਬਈ 'ਚ ਆਖਰੀ ਸਾਹ ਲਿਆ। ਰਿਤਿਕ ਰੌਸ਼ਨ ਆਪਣੇ ਨਾਨੇ ਅਤੇ ਦਾਦੀ ਦੇ ਬਹੁਤ ਕਰੀਬ ਸਨ। ਉਹ ਆਪਣੇ ਨਾਨੇ ਨੂੰ ਦੀਦਾ ਕਹਿ ਕੇ ਬੁਲਾਉਂਦੇ ਸਨ। ਜਦੋਂ ਜੇ ਓਮਪ੍ਰਕਾਸ਼ ਦਾ ਦਿਹਾਂਤ ਹੋਇਆ, ਇਹ ਰਿਤਿਕ ਰੌਸ਼ਨ ਸੀ ਜਿਸ ਨੇ ਆਪਣੇ ਨਾਨੇ ਨੂੰ ਅੱਗ ਲਗਾਈ ਸੀ।
ਦੱਸ ਦਈਏ ਕਿ ਰਿਤਿਕ ਰੌਸ਼ਨ ਦੇ ਨਾਨਾ ਜੀ ਵੀ ਬਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਰਹਿ ਚੁੱਕੇ ਹਨ। ਹਿੰਦੀ ਸਿਨੇਮਾ ਨੂੰ ਕਈ ਹਿੱਟ ਫਿਲਮਾਂ ਦੇਣ ਵਾਲੇ ਨਿਰਮਾਤਾ, ਨਿਰਦੇਸ਼ਕ ਜੇ ਓਮਪ੍ਰਕਾਸ਼ ਦਾ ਵੀ ਸਾਲ 2019 ਵਿੱਚ ਦਿਹਾਂਤ ਹੋ ਗਿਆ ਸੀ। ਰਿਤਿਕ ਨੇ ਜੇ ਓਮਪ੍ਰਕਾਸ਼ ਯਾਨੀ ਆਪਣੇ ਨਾਨੇ ਨੂੰ ਵੀ ਅਗਨੀ ਦਿੱਤੀ ਸੀ। ਜੇ ਓਮਪ੍ਰਕਾਸ਼ ਨੂੰ 'ਆਪ ਕੀ ਕਸਮ' (1974), ਅਪਨਾਪਨ (1977), ਆਦਮੀ ਖਿਡੌਣਾ ਹੈ (1983) ਵਰਗੀਆਂ ਫ਼ਿਲਮਾਂ ਲਈ ਸਭ ਤੋਂ ਵੱਧ ਜਾਣਿਆ ਜਾਂਦਾ ਹੈ।

ਹੋਰ ਪੜ੍ਹੋ: ਗਿੱਪੀ ਗਰੇਵਾਲ ਦੇ ਬੇਟੇ ਸ਼ਿੰਦਾ ਤੇ ਏਕਮ ਨੇ ਵਿਦੇਸ਼ 'ਚ ਸਿੱਧੂ ਮੂਸੇਵਾਲਾ ਨੂੰ ਇੰਝ ਦਿੱਤੀ ਸ਼ਰਧਾਂਜਲੀ, ਵੇਖੋ ਵੀਡੀਓ
ਅਦਾਕਾਰ ਰਿਤਿਕ ਰੌਸ਼ਨ ਆਪਣੇ ਨਾਨਾ-ਨਾਨੀ ਦੋਵਾਂ ਦੇ ਬਹੁਤ ਕਰੀਬ ਰਹੇ ਹਨ। ਉਹ ਆਪਣੇ ਨਾਨਾ ਜੀ ਨੂੰ ਦੇਦਾ ਕਹਿ ਕੇ ਬੁਲਾਉਂਦੇ ਸਨ, ਉਹ ਰਿਤਿਕ ਰੌਸ਼ਨ ਨੇ ਆਪਣੇ ਨਾਨਾ ਦਾ 92ਵਾਂ ਜਨਮਦਿਨ ਪੂਰੇ ਪਰਿਵਾਰ ਨਾਲ ਧੂਮਧਾਮ ਨਾਲ ਮਨਾਇਆ, ਜਿਸ ਦੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਉਸਨੇ ਆਪਣੇ ਨਾਨੇ ਲਈ ਇੱਕ ਪਿਆਰ ਨੋਟ ਵੀ ਲਿਖਿਆ।