
ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੀ ਮੌਤ ਨੂੰ 18 ਦਿਨ ਹੋ ਗਏ ਹਨ, ਪਰ ਅਜੇ ਤੱਕ ਕਿਸੇ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ ਉਹ ਕਿ ਸਾਨੂੰ ਸਦੀਵੀਂ ਵਿਛੋੜਾ ਦੇ ਕੇ ਚਲੇ ਗਏ ਹਨ। ਜਿੱਥੇ ਦੁਨੀਆ ਭਰ ਦੇ ਲੋਕ ਸਿੱਧੂ ਮੂਸੇ ਵਾਲਾ ਨੂੰ ਸ਼ਰਧਾਂਜਲੀ ਦੇ ਰਹੇ ਹਨ, ਉੱਥੇ ਹੀ ਗਿੱਪੀ ਗਰੇਵਾਲ ਦੇ ਬੱਚਿਆਂ ਸ਼ਿੰਦਾ ਗਰੇਵਾਲ ਅਤੇ ਏਕਮ ਗਰੇਵਾਲ ਨੇ ਵੀ ਆਪਣੇ ਚਾਚਾ ਸਿਧੂ ਮੂਸੇਵਾਲਾ ਨੂੰ ਉਨ੍ਹਾਂ ਵਾਂਗ ਪੱਟ 'ਤੇ ਥਾਪੀ ਮਾਰ ਕੇ ਸ਼ਰਧਾਂਜਲੀ ਦਿੱਤੀ।
![Gippy Grewal's kids Shinda and Ekom pay tribute to their 'chacha ji' Sidhu Moose Wala [Watch Video]](https://wp.ptcpunjabi.co.in/wp-content/uploads/2022/06/Gippy-Grewals-kids-Shinda-and-Ekom-pay-tribute-to-their-chacha-ji-Sidhu-Moose-Wala-Watch-Video-1.jpg)
ਸ਼ਿੰਦਾ ਗਰੇਵਾਲ ਅਤੇ ਏਕਮ ਗਰੇਵਾਲ ਵੱਲੋਂ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਗਈ ਹੈ। ਇਹ ਵੀਡੀਓ ਉਨ੍ਹਾਂ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤੀ ਹੈ। ਇਸ ਵੀਡੀਓ ਵਿੱਚ ਗਿੱਪੀ ਗਰੇਵਾਲ ਦੇ ਬੱਚੇ ਪੱਟ 'ਤੇ 'ਥਾਪੀ' ਮਾਰ ਦੇ ਹੋਏ ਵੇਖੇ ਜਾ ਸਕਦੇ ਹਨ, ਜੋ ਕਿ ਸਿੱਧੂ ਮੂਸੇ ਵਾਲਾ ਦਾ ਇੱਕ ਸਿਗਨੇਚਰ ਸਟੈਪ ਸੀ।
![Gippy Grewal's kids Shinda and Ekom pay tribute to their 'chacha ji' Sidhu Moose Wala [Watch Video]](https://wp.ptcpunjabi.co.in/wp-content/uploads/2022/06/Gippy-Grewals-kids-Shinda-and-Ekom-pay-tribute-to-their-chacha-ji-Sidhu-Moose-Wala-Watch-Video-2.jpg)
ਵੀਡੀਓ ਦੇ ਅੰਤ ਵਿੱਚ, ਸ਼ਿੰਦਾ ਅਤੇ ਏਕਮ ਗਰੇਵਾਲ ਦੋਵੇਂ ਇਕੱਠੇ 'ਥਾਪੀ' ਮਾਰਦੇ ਨਜ਼ਰ ਆ ਰਹੇ ਹਨ। ਵੀਡੀਓ ਵਿੱਚ ਬੈਕਗ੍ਰਾਊਂਡ ਵਿੱਚ ਸਿੱਧੂ ਮੂਸੇਵਾਲਾ ਦਾ ਗੀਤ 'Bloodlust (feat. Capone)' ਚੱਲ ਹੈ।
![Gippy Grewal's kids Shinda and Ekom pay tribute to their 'chacha ji' Sidhu Moose Wala [Watch Video]](https://wp.ptcpunjabi.co.in/wp-content/uploads/2022/06/Gippy-Grewals-kids-Shinda-and-Ekom-pay-tribute-to-their-chacha-ji-Sidhu-Moose-Wala-Watch-Video-3.jpg)
ਸ਼ਿੰਦੇ ਤੇ ਏਕਮ ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਸਿੱਧੂ ਮੂਸੇਵਾਲਾ ਲਈ ਇੱਕ ਪਿਆਰਾ ਜਿਹਾ ਕੈਪਸ਼ਨ ਵੀ ਲਿਖਿਆ ਹੈ। ਇਸ ਕੈਪਸ਼ਨ ਵਿੱਚ ਉਨ੍ਹਾਂ ਨੇ ਲਿਖਿਆ, "ਵੀਡੀਓ ਸ਼ੇਅਰ ਕਰਦੇ ਹੋਏ ਸ਼ਿੰਦਾ ਨੇ ਕੈਪਸ਼ਨ ਦਿੱਤਾ: "ਲਵ ਯੂ ਚਾਚਾ ਜੀ ❤️ #sidhumoosewala #thapi #shindagrewal #ekomgrewal।"
ਦੱਸਣਯੋਗ ਹੈ ਕਿ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਵਿੱਚ ਬੀਤੀ 29 ਮਈ ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।ਇਹ ਨਾ ਸਿਰਫ਼ ਪੂਰੇ ਪੰਜਾਬ ਲਈ ਹੈਰਾਨ ਕਰਨ ਵਾਲੀ ਖ਼ਬਰ ਸੀ ਸਗੋਂ ਲੋਕਾਂ ਨੇ ਇਸ ਨੂੰ ਕਾਲਾ ਦਿਨ ਵੀ ਮੰਨਿਆ ਸੀ। ਸਿੱਧੂ ਮੂਸੇਵਾਲਾ ਦੇ ਦੇਹਾਂਤ ਤੋਂ 18 ਦਿਨਾਂ ਬਾਅਦ ਵੀ ਲੋਕ ਉਨ੍ਹਾਂ ਨੂੰ ਭੁੱਲ ਨਹੀਂ ਸਕੇ ਹਨ। ਦੇਸ਼ ਅਤੇ ਵਿਦੇਸ਼ਾਂ ਵਿੱਚ ਲੋਕਾਂ ਅਤੇ ਗਾਇਕਾਂ ਨੇ ਉਨ੍ਹਾਂ ਨੂੰ ਆਪੋ ਆਪਣੇ ਅੰਦਾਜ਼ ਵਿੱਚ ਸ਼ਰਧਾਂਜਲੀ ਦਿੱਤੀ ਹੈ।
View this post on Instagram