
Jubin Nautiyal Birthday: ਆਪਣੀ ਪਿਆਰੀ ਜਿਹੀ ਆਵਾਜ਼ ਨਾਲ ਹਰ ਕਿਸੇ ਦੇ ਦਿਲਾਂ 'ਚ ਥਾਂ ਬਣਾਉਣ ਵਾਲੇ ਜ਼ੁਬਿਨ ਨੌਟਿਆਲ ਦਾ ਅੱਜ ਜਨਮਦਿਨ ਹੈ।ਆਪਣੀ ਆਵਾਜ਼ ਦੇ ਜਾਦੂ ਨਾਲ ਕਈ ਫਿਲਮਾਂ ਦਾ ਸੰਗੀਤ ਗਾ ਚੁੱਕੇ ਜੁਬਿਨ ਨੌਟਿਆਲ 14 ਜੂਨ ਨੂੰ ਆਪਣਾ ਜਨਮਦਿਨ ਮਨਾ ਰਹੇ ਹਨ।

ਗਾਇਕ ਜੁਬਿਨ ਨੌਟਿਆਲ ਦਾ ਜਨਮ 14 ਜੂਨ 1989 ਨੂੰ ਦੇਹਰਾਦੂਨ, ਉੱਤਰਾਖੰਡ ਵਿੱਚ ਹੋਇਆ ਸੀ। ਜੁਬਿਨ ਦੀ ਮਾਂ ਜਿੱਥੇ ਰਾਜਨੀਤੀ ਵਿੱਚ ਕਾਫੀ ਸਰਗਰਮ ਹੈ, ਉੱਥੇ ਹੀ ਉਨ੍ਹਾਂ ਦੇ ਪਿਤਾ ਇੱਕ ਕਾਰੋਬਾਰੀ ਹਨ ਪਰ ਜੁਬਿਨ ਨੇ ਗਾਇਕੀ ਵਿੱਚ ਕਰੀਅਰ ਬਣਾਉਣ ਦਾ ਫੈਸਲਾ ਕੀਤਾ ਅਤੇ ਅੱਜ ਉਹ ਆਪਣੀ ਆਵਾਜ਼ ਦੇ ਜਾਦੂ ਨਾਲ ਬਾਲੀਵੁੱਡ 'ਚ ਵੱਖਰੀ ਪਛਾਣ ਬਣਾ ਚੁੱਕੇ ਹਨ।
ਦੇਸ਼ ਦੇ ਪ੍ਰਸਿੱਧ ਪਲੇਅਬੈਕ ਗਾਇਕ ਵਜੋਂ ਜਾਣੇ ਜਾਂਦੇ ਜੁਬਿਨ ਨੌਟਿਆਲ ਜਦੋਂ ਗਾਉਂਦੇ ਹਨ ਤਾਂ ਉਨ੍ਹਾਂ ਦੀ ਆਵਾਜ਼ ਨੌਜਵਾਨਾਂ ਦੇ ਦਿਲਾਂ ਨੂੰ ਛੂਹ ਜਾਂਦੀ ਹੈ। ਚਿਹਰੇ 'ਤੇ ਹਲਕੀ ਜਿਹੀ ਮੁਸਕਾਨ ਲੈ ਕੇ ਆਪਣੀ ਗਾਇਕੀ ਨਾਲ ਲੋਕਾਂ ਨੂੰ ਦੀਵਾਨਾ ਬਣਾਉਣ ਵਾਲੇ ਜੁਬਿਨ ਦਾ ਉਤਰਾਖੰਡ ਨਾਲ ਡੂੰਘਾ ਸਬੰਧ ਹੈ। ਆਈਫਾ ਤੋਂ ਬਾਅਦ ਹਾਲ ਹੀ 'ਚ ਸੀਐੱਮ ਪੁਸ਼ਕਰ ਧਾਮੀ ਨੇ ਵੀ ਉਨ੍ਹਾਂ ਦੀ ਤਾਰੀਫ ਕੀਤੀ ਸੀ।

ਭਾਵੇਂ ਜੁਬਿਨ ਨੌਟਿਆਲ ਨੂੰ ਜ਼ਿਆਦਾਤਰ ਰੋਮਾਂਟਿਕ ਅੰਦਾਜ਼ 'ਚ ਗੀਤ ਗਾਉਂਦੇ ਸੁਣਿਆ ਜਾਂਦਾ ਹੈ ਪਰ 'ਮੇਰੀ ਮਾਂ ਕੇ ਬਰਾਬਰ ਕੋਈ ਨਹੀਂ' ਗੀਤ ਗਾ ਕੇ ਸਾਰਿਆਂ ਨੂੰ ਸ਼ਰਧਾ ਤੇ ਭਾਵਨਾਤਮਕ ਤੌਰ ਨਾਲ ਝੰਜੋੜ ਦਿੱਤਾ। ਇਹ ਗੀਤ ਕਾਫੀ ਮਸ਼ਹੂਰ ਹੈ। ਗਾਇਕ ਜੁਬਿਨ ਨੌਟਿਆਲ ਨੇ 10 ਤੋਂ 12 ਸਾਲ ਪਹਿਲਾਂ ਮੁੰਬਈ ਵਿੱਚ ਇੱਕ ਰਿਐਲਿਟੀ ਸ਼ੋਅ ਐਕਸ ਫੈਕਟਰ ਰਾਹੀਂ ਗਾਇਕੀ ਦੀ ਦੁਨੀਆ ਵਿੱਚ ਪ੍ਰਵੇਸ਼ ਕੀਤਾ ਸੀ। ਹਾਲਾਂਕਿ ਇਸ ਤੋਂ ਪਹਿਲਾਂ ਵੀ ਉਹ ਛੋਟੀ ਉਮਰ 'ਚ ਹੀ ਆਪਣੇ ਸ਼ਹਿਰ 'ਚ ਵੱਖਰੀ ਪਛਾਣ ਬਣਾ ਚੁੱਕੇ ਸਨ।
ਜੁਬਿਨ ਨੌਟਿਆਲ ਨੂੰ ਬਚਪਨ ਤੋਂ ਹੀ ਸੰਗੀਤ ਵਿੱਚ ਬਹੁਤ ਦਿਲਚਸਪੀ ਸੀ। ਉਸ ਨੇ ਦੇਹਰਾਦੂਨ ਸੇਂਟ ਜੋਸਫ਼ ਸਕੂਲ ਤੋਂ 8ਵੀਂ ਪੜ੍ਹਦਿਆਂ ਹੀ ਆਪਣੇ ਵਿਸ਼ੇ ਵਿੱਚ ਸੰਗੀਤ ਦੀ ਚੋਣ ਵੀ ਕੀਤੀ ਸੀ ਅਤੇ ਇੱਥੋਂ ਹੀ ਆਪਣੇ ਭਵਿੱਖ ਦੀ ਨੀਂਹ ਰੱਖਣੀ ਸ਼ੁਰੂ ਕੀਤੀ ਸੀ।
ਗਾਇਕ ਜੁਬਿਨ ਨੌਟਿਆਲ ਸਾਲ 2007 'ਚ ਮੁੰਬਈ ਆਏ ਸਨ ਪਰ ਇਸ ਦੌਰਾਨ ਉਹ ਗਾਇਕੀ ਦੀ ਸਿਖਲਾਈ ਦੇ ਨਾਲ-ਨਾਲ ਕੰਮ ਵੀ ਲੱਭਦੇ ਰਹੇ। ਇਸੇ ਤਰ੍ਹਾਂ, ਇੱਕ ਵਾਰ ਉਹ ਮਸ਼ਹੂਰ ਸੰਗੀਤਕਾਰ ਏ.ਆਰ. ਰਹਿਮਾਨ ਨੂੰ ਮਿਲੇ ਅਤੇ ਇਸ ਦੌਰਾਨ ਏ. ਆਰ. ਰਹਿਮਾਨ ਨੇ ਜ਼ੁਬਿਨ ਦੀ ਆਵਾਜ਼ ਦੀ ਤਾਰੀਫ਼ ਕੀਤੀ ਅਤੇ ਉਨ੍ਹਾਂ ਨੂੰ ਕੁਝ ਸਾਲ ਹੋਰ ਆਪਣੀ ਆਵਾਜ਼ 'ਤੇ ਕੰਮ ਕਰਨ ਦੀ ਸਲਾਹ ਦਿੱਤੀ।

ਹੋਰ ਪੜ੍ਹੋ: ਸੁਸ਼ਾਂਤ ਸਿੰਘ ਰਾਜਪੂਤ ਦੀ ਦੂਜੀ ਬਰਸੀ 'ਤੇ ਭਾਵੁਕ ਹੋਈ ਸਾਰਾ ਅਲੀ ਖਾਨ, ਸੁਸ਼ਾਂਤ ਲਈ ਲਿਖਿਆ ਖ਼ਾਸ ਨੋਟ
ਏ.ਆਰ. ਰਹਿਮਾਨ ਦੀ ਸਲਾਹ ਮੰਨ ਕੇ ਜੁਬਿਨ ਨੌਟਿਆਲ ਆਪਣੇ ਹੋਮ ਟਾਊਨ ਦੇਹਰਾਦੂਨ ਵਾਪਿਸ ਪਰਤੇ। ਇੱਥੇ ਆ ਕੇ ਉਨ੍ਹਾਂ ਨੇ ਆਪਣੇ ਸਕੂਲ ਅਧਿਆਪਕ ਵੰਦਨਾ ਸ਼੍ਰੀਵਾਸਤਵ ਤੋਂ ਸਿਖਲਾਈ ਲਈ। ਇਸ ਤੋਂ ਬਾਅਦ ਉਸ ਨੇ ਚਾਰ ਸਾਲ ਖ਼ੁਦ 'ਤੇ ਸਖ਼ਤ ਮਿਹਨਤ ਕੀਤੀ। ਕਲਾਸੀਕਲ ਦੇ ਨਾਲ-ਨਾਲ ਜ਼ੁਬਿਨ ਨੇ ਪੱਛਮੀ ਸੰਗੀਤ ਦੀ ਸਿਖਲਾਈ ਵੀ ਲਈ ਅਤੇ ਵੱਖ-ਵੱਖ ਥਾਵਾਂ ਤੋਂ ਸੰਗੀਤ ਦੀਆਂ ਬਾਰੀਕੀਆਂ ਸਿੱਖਣ ਤੋਂ ਬਾਅਦ ਮੁੰਬਈ ਆ ਕੇ ਆਪਣੀ ਪਛਾਣ ਬਣਾਈ। ਹੁਣ ਤੱਕ ਉਨ੍ਹਾਂ ਨੇ ਆਪਣੀਆਂ ਕਈ ਫਿਲਮਾਂ ਤੋਂ ਲੈ ਕੇ ਸੰਗੀਤ ਐਲਬਮਾਂ ਲਾਂਚ ਕੀਤੀਆਂ ਹਨ ਜੋ ਬਹੁਤ ਮਸ਼ਹੂਰ ਹੋਈਆਂ।
View this post on Instagram