
ਅਦਾਕਾਰਾ ਸਾਰਾ ਅਲੀ ਖਾਨ ਅੱਜ ਆਪਣੇ ਮਾਤਾ- ਪਿਤਾ ਸੈਫ ਤੇ ਅੰਮ੍ਰਿਤਾ ਵਾਂਗ ਬਾਲੀਵੁੱਡ ਵਿੱਚ ਚੰਗਾ ਮੁਕਾਮ ਹਾਸਿਲ ਕਰ ਚੁੱਕੀ ਹੈ। ਅੱਜ ਸਾਰਾ ਆਪਣੀ ਪਹਿਲੀ ਫਿਲਮ 'ਕੇਦਾਰਨਾਥ' ਦੇ ਸਾਥੀ ਕਲਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਦੂਜੀ ਬਰਸੀ 'ਤੇ ਉਨ੍ਹਾਂ ਨੂੰ ਯਾਦ ਕਰਕੇ ਬੇਹੱਦ ਭਾਵੁਕ ਹੋ ਗਈ। ਸਾਰਾ ਨੇ ਸੁਸ਼ਾਂਤ ਲਈ ਇੱਕ ਖ਼ਾਸ ਨੋਟ ਵੀ ਲਿਖਿਆ ਹੈ।

ਸਾਰਾ ਆਪਣੀ ਹਰ ਫਿਲਮ ਵਿੱਚ ਨਵੇਂ ਕਿਰਦਾਰ ਨਿਭਾਉਣ ਤੇ ਉਨ੍ਹਾਂ ਨੂੰ ਬਾਖੂਬੀ ਨਿਭਾਉਣ ਲਈ ਜਾਣੀ ਜਾਂਦੀ ਹੈ। ਦਾਕਾਰਾ ਸਾਰਾ ਅਲੀ ਖਾਸ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਸੁਸ਼ਾਂਤ ਨੂੰ ਯਾਦ ਕਰਦੇ ਹੋਏ ਉਨ੍ਹਾਂ ਨਾਲ ਇੱਕ ਤਸਵੀਰ ਸ਼ੇਅਰ ਕੀਤੀ ਹੈ।
ਇਸ ਤਸਵੀਰ ਦੇ ਵਿੱਚ ਸਾਰਾ ਤੇ ਸੁਸ਼ਾਂਤ ਸਿੰਘ ਰਾਜਪੂਤ ਇੱਕ ਦੂਜੇ ਨੂੰ ਫੜ ਕੇ ਬੈਠੇ ਹੋਏ ਨਜ਼ਰ ਆ ਰਹੇ ਹਨ। ਦੋਵੇਂ ਇੱਕ ਦੂਜੇ ਦੀਆਂ ਬਾਹਾਂ 'ਚ ਬਾਹਾਂ ਪਾ ਤਸਵੀਰ ਖਿਚਵਾਉਣ ਲਈ ਪੋਜ਼ ਦੇ ਰਹੇ ਹਨ। ਇਹ ਤਸਵੀਰ ਫਿਲਮ 'ਕੇਦਾਰਨਾਥ' ਦੀ ਸ਼ੂਟਿੰਗ ਦੇ ਸਮੇਂ ਦੀ ਹੈ।

ਸੁਸ਼ਾਂਤ ਸਿੰਘ ਨੂੰ ਦੂਜੀ ਬਰਸੀ 'ਤੇ ਯਾਦ ਕਰਦਿਆਂ ਧੰਨਵਾਦ ਅਤੇ ਭਾਵਨਾਵਾਂ ਨਾਲ ਭਰੀ ਇੱਕ ਪੋਸਟ ਸਾਂਝੀ ਕੀਤੀ ਹੈ। ਸਾਰਾ ਨੇ ਆਪਣੀ ਪੋਸਟ ਵਿੱਚ ਲਿਖਿਆ ਸੁਸ਼ਾਂਤ ਲਈ ਇੱਕ ਖ਼ਾਸ ਨੋਟ ਵੀ ਲਿਖਿਆ ਹੈ। ਸਾਰਾ ਨੇ ਆਪਣੀ ਪੋਸਟ ਵਿੱਚ ਲਿਖਿਆ ਹੈ, "ਪਹਿਲੀ ਵਾਰ ਕੈਮਰੇ ਦਾ ਸਾਹਮਣਾ ਕਰਨ ਤੋਂ ਲੈ ਕੇ ਆਪਣੀ ਦੂਰਬੀਨ ਰਾਹੀਂ ਜੁਪੀਟਰ ਅਤੇ ਚੰਨ ਨੂੰ ਦੇਖਣ ਤੱਕ- ਤੁਹਾਡੀ ਵਜ੍ਹਾ ਨਾਲ ਮੇਰੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਚੀਜ਼ਾਂ ਪਹਿਲੀ ਵਾਰ ਹੋਈਆਂ ਹਨ। ਮੈਨੂੰ ਉਹ ਸਾਰੇ ਪਿਆਰੇ ਪਲ ਅਤੇ ਯਾਦਾਂ ਦੇਣ ਲਈ ਧੰਨਵਾਦ। "
ਸਾਰਾ ਨੇ ਆਪਣੀ ਪੋਸਟ ਦੇ ਵਿੱਚ ਅੱਗੇ ਲਿਖਿਆ, "ਅੱਜ ਪੂਰਨਮਾਸ਼ੀ ਦੀ ਰਾਤ ਨੂੰ ਜਦੋਂ ਮੈਂ ਅਸਮਾਨ ਵੱਲ ਵੇਖਦੀ ਹਾਂ ਤਾਂ ਮੈਂ ਜਾਣਦੀ ਹਾਂ ਕਿ ਤੁਸੀਂ ਉੱਥੇ ਆਪਣੇ ਪਸੰਦੀਦਾ ਤਾਰਿਆਂ ਅਤੇ ਤਾਰਾਮੰਡਲਾਂ ਦੇ ਵਿਚਕਾਰ ਚੰਨ ਵਾਂਗ ਚਮਕਦੇ ਹੋਵੋਗੇ, ਹੁਣ ਅਤੇ ਹਮੇਸ਼ਾ ਲਈ ਚਮਕਦੇ ਰਹੋ♾💫🌕🪐🌌#JaiBholenath 🙏🏻🔱"

ਹੋਰ ਪੜ੍ਹੋ: ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਦੂਜੀ ਬਰਸੀ ਅੱਜ, ਜਾਣੋ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਗੱਲਾਂ
ਦੱਸਣਯੋਗ ਹੈ ਕਿ ਸਾਰਾ ਅਲੀ ਖਾਨ ਨੇ ਸੁਸ਼ਾਂਤ ਸਟਾਰਰ ਫਿਲਮ ਕੇਦਾਰਨਾਥ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਸ਼ੂਟਿੰਗ ਦੇ ਦੌਰਾਨ ਦੋਵੇਂ ਕਥਿਤ ਤੌਰ 'ਤੇ ਨੇੜੇ ਹੋਏ ਅਤੇ ਥੋੜ੍ਹੇ ਸਮੇਂ ਲਈ ਡੇਟ ਕਰਨ ਲੱਗੇ। SSR ਦੇ ਦੇਹਾਂਤ ਤੋਂ ਬਾਅਦ ਦੀਆਂ ਰਿਪੋਰਟਾਂ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਸੀ ਕਿ ਉਹ ਜਨਵਰੀ 2018 ਵਿੱਚ ਆਪਣੇ ਜਨਮਦਿਨ 'ਤੇ ਸਾਰਾ ਨੂੰ ਪ੍ਰਪੋਜ਼ ਕਰਨ ਦੀ ਯੋਜਨਾ ਬਣਾ ਰਿਹਾ ਸੀ।
ਸੁਸ਼ਾਂਤ 14 ਜੂਨ, 2020 ਨੂੰ ਆਪਣੇ ਮੁੰਬਈ ਅਪਾਰਟਮੈਂਟ ਵਿੱਚ ਮ੍ਰਿਤਕ ਮਿਲੇ ਸਨ। ਉਨ੍ਹਾਂ ਦੀ ਆਖਰੀ ਫਿਲਮ ਦਿਲ ਬੇਚਾਰਾ ਇੱਕ ਸਟ੍ਰੀਮਿੰਗ ਪਲੇਟਫਾਰਮ 'ਤੇ ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਰਿਲੀਜ਼ ਕੀਤੀ ਗਈ ਸੀ।
View this post on Instagram