ਤਿੰਨ ਕਿਲੋਮੀਟਰ ਲੰਮੀ ਨਹਿਰ ਪੁੱਟਣ ਵਾਲੇ ਲੌਂਗੀ ਭੁਈਆ ਨੂੰ ਆਨੰਦ ਮਹਿੰਦਰਾ ਨੇ ਦਿੱਤਾ ਇਹ ਗਿਫਟ

written by Rupinder Kaler | September 21, 2020

ਬਿਹਾਰ ਵਿੱਚ ਤਿੰਨ ਕਿਲੋਮੀਟਰ ਲੰਮੀ ਨਹਿਰ ਬਨਾਉਣ ਵਾਲੇ ਲੌਂਗੀ ਭੁਈਆ ਨੂੰ ਮਹਿੰਦਰਾ ਗਰੁੱਪ ਨੇ ਇਨਾਮ ਦਿੱਤਾ ਹੈ । ਭੁਈਆ ਨੂੰ ਇੱਕ ਮਹਿੰਦਰਾ ਟਰੈਕਟਰ ਮੁਫਤ ਵਿੱਚ ਮਿਲਿਆ ਹੈ । ਇਹ ਇਨਾਮ ਪਾ ਕੇ ਲੌਂਗੀ ਭੁਈਆ ਦੇ ਪਿੰਡ ਵਾਲੇ ਬਹੁਤ ਖੁਸ਼ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਲੌਂਗੀ ਭੁਈਆ ਨੇ ਆਪਣੇ ਪਿੰਡ ਖੇਤੀ ਲਈ ਪਾਣੀ ਪਹੁੰਚਣ ਖਾਤਰ ਇੱਕਲੇ ਨੇ ਹੀ ਤਿੰਨ ਕਿਲੋਮੀਟਰ ਲੰਬੀ ਨਹਿਰ ਪੁਟ ਸੁੱਟੀ। gaya-man ਨਜ਼ਦੀਕ ਦੀਆਂ ਪਹਾੜੀਆਂ ਤੋਂ ਮੀਂਹ ਦੇ ਪਾਣੀ ਨੂੰ ਆਪਣੇ ਪਿੰਡ ਕੋਠੀਲਾਵਾ, ਲਹਿਥੂਆ ਖੇਤਰ ਵਿੱਚ ਲਿਆਉਣ ਲਈ ਇਸ ਵਿਅਕਤੀ ਨੇ ਇਹ ਕਦਮ ਚੁੱਕਿਆ। ਲੌਂਗੀ ਭੁਈਆ ਜਿਸ ਨੇ ਗਯਾ 'ਚ ਇਕੱਲੇ ਹੀ ਇਸ ਨਹਿਰ ਨੂੰ ਪੁੱਟ ਸੁਟਿਆ ਲੌਂਗੀ ਭੁਈਆ ਨੇ ਕਿਹਾ ਕਿ ਇਸ ਨਹਿਰ ਨੂੰ ਪੁੱਟਣ ਵਿੱਚ ਮੈਨੂੰ 30 ਸਾਲ ਲੱਗ ਗਏ । gaya-man ਲੌਂਗੀ ਨੇ ਦੱਸਿਆ ਕਿ ਪਿਛਲੇ 30 ਸਾਲਾਂ ਤੋਂ, ਮੈਂ ਆਪਣੇ ਪਸ਼ੂਆਂ ਦਾ ਪਾਲਣ ਕਰਨ ਅਤੇ ਨਹਿਰ ਦੀ ਖੁਦਾਈ ਲਈ ਨੇੜਲੇ ਜੰਗਲ ਵਿੱਚ ਜਾਂਦਾ ਸੀ। ਕੋਈ ਵੀ ਇਸ ਯਤਨ ਵਿੱਚ ਮੇਰੇ ਨਾਲ ਸ਼ਾਮਲ ਨਹੀਂ ਹੋਇਆ। ਪਿੰਡ ਵਾਸੀ ਰੋਜ਼ੀ-ਰੋਟੀ ਕਮਾਉਣ ਲਈ ਸ਼ਹਿਰਾਂ ਵੱਲ ਜਾ ਰਹੇ ਸੀ ਪਰ ਮੈਂ ਇੱਥੇ ਹੀ ਰਹਿਣ ਦਾ ਫੈਸਲਾ ਕੀਤਾ। ਕੋਠੀਲਵਾ ਪਿੰਡ ਗਯਾ ਜ਼ਿਲ੍ਹਾ ਹੈੱਡਕੁਆਰਟਰ ਤੋਂ ਲਗਭਗ 80 ਕਿਲੋਮੀਟਰ ਦੂਰ ਸੰਘਣੇ ਜੰਗਲ ਅਤੇ ਪਹਾੜਾਂ ਨਾਲ ਘਿਰਿਆ ਹੋਇਆ ਹੈ।

ਇਸ ਪਿੰਡ ਨੂੰ ਮਾਓਵਾਦੀਆਂ ਦੀ ਪਨਾਹ ਵਜੋਂ ਦਰਸਾਇਆ ਗਿਆ ਹੈ। ਇਥੋਂ ਦੇ ਲੋਕਾਂ ਦੀ ਰੋਜ਼ੀ-ਰੋਟੀ ਦੇ ਮੁੱਖ ਸਾਧਨ ਖੇਤੀਬਾੜੀ ਅਤੇ ਪਸ਼ੂ ਪਾਲਣ ਹੈ।ਬਰਸਾਤ ਦੇ ਮੌਸਮ ਵਿਚ, ਪਹਾੜਾਂ ਤੋਂ ਡਿੱਗਦਾ ਪਾਣੀ ਨਦੀ ਵਿਚ ਵਹਿ ਜਾਂਦਾ ਸੀ ਜੋ ਭੂਇਆਂ ਨੂੰ ਪ੍ਰੇਸ਼ਾਨ ਕਰਦਾ ਸੀ ਜਿਸਦੇ ਬਾਅਦ ਉਸਨੇ ਨਹਿਰ ਨੂੰ ਪੁੱਟਣ ਬਾਰੇ ਸੋਚਿਆ।ਉਸਨੇ ਪਹਾੜਾਂ ਤੋਂ ਆਉਣ ਵਾਲੇ ਪਾਣੀ ਨੂੰ ਬਚਾਉਣ ਅਤੇ ਇਸ ਦੀ ਵਰਤੋਂ ਕਰਨ ਲਈ ਸਖਤ ਮਿਹਨਤ ਕੀਤੀ।

0 Comments
0

You may also like