ਅਨੰਨਿਆ ਪਾਂਡੇ ਨੇ K3G ਦੀ 'ਪੂ' ਨੂੰ ਕੀਤਾ ਰੀਕ੍ਰਿਏਟ ਤਾਂ ਕਰੀਨਾ ਕਪੂਰ ਨੇ ਦਿੱਤੀ ਇਸ ਤਰ੍ਹਾਂ ਦੀ ਪ੍ਰਤੀਕਿਰਿਆ

written by Lajwinder kaur | October 31, 2022 04:29pm

Ananya Panday viral video: ਬੀਤੇ ਦਿਨੀਂ ਅਨੰਨਿਆ ਪਾਂਡੇ ਨੇ ਆਪਣਾ 24ਵਾਂ ਜਨਮਦਿਨ ਸੈਲੀਬ੍ਰੇਟ ਕੀਤਾ ਹੈ। ਉਸ ਨੇ ਇਸ ਖਾਸ ਦਿਨ 'ਤੇ ਕੁਝ ਖਾਸ ਕੀਤਾ। ਅਦਾਕਾਰਾ ਬਾਲੀਵੁੱਡ ਵਿੱਚ ਕਾਮਯਾਬ ਹੋਣ ਲਈ ਸਖ਼ਤ ਮਿਹਨਤ ਕਰ ਰਹੀ ਹੈ। ਅਦਾਕਾਰਾ ਨੇ ਇੱਕ ਵੀਡੀਓ ਸ਼ੇਅਰ ਕੀਤੀ ਸੀ, ਜਿਸ 'ਚ ਉਹ ਫ਼ਿਲਮ 'ਕਭੀ ਖੁਸ਼ੀ ਕਭੀ ਗਮ' ਦੇ 'ਪੂ' ਦੇ ਕਿਰਦਾਰ ਦੀ ਨਕਲ ਕਰਦੀ ਨਜ਼ਰ ਆ ਰਹੀ ਹੈ। ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕਰੀਨਾ ਕਪੂਰ ਜੋ ਕਿ ਸਾਲ 2001 ਦੀ ਇਸ ਫ਼ਿਲਮ 'ਚ 'ਪੂ' ਦੇ ਕਿਰਦਾਰ 'ਚ ਨਜ਼ਰ ਆਈ ਸੀ। ਅਨੰਨਿਆ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।

ਹੋਰ ਪੜ੍ਹੋ : ਤਲਾਕ ਦੀਆਂ ਖਬਰਾਂ ਵਿਚਾਲੇ ਚਾਰੂ ਅਸੋਪਾ ਆਪਣੀ ਧੀ ਦੇ ਨਾਲ ਨਵੇਂ ਘਰ 'ਚ ਹੋਈ ਸ਼ਿਫਟ, ਛੱਡਿਆ ਪਤੀ ਦਾ ਘਰ

ananya pand viral video Image Source: Instagram

ਅਨੰਨਿਆ ਨੇ ਆਪਣੀ ਪੋਸਟ 'ਤੇ ਕੈਪਸ਼ਨ ਦਿੱਤਾ, "ਅੱਜ ਮੇਰਾ ਜਨਮਦਿਨ ਹੈ ਅਤੇ ਕੱਲ੍ਹ ਹੈਲੋਵੀਨ ਹੈ, ਇਸ ਲਈ ਸਪੱਸ਼ਟ ਤੌਰ 'ਤੇ ਮੈਨੂੰ ਆਪਣੇ ਹਰ ਸਮੇਂ ਦੇ ਪਸੰਦੀਦਾ ‘ਪੂ’ ਦੇ ਰੂਪ ਵਿੱਚ ਤਿਆਰ ਹੋਣਾ ਪਿਆ! ਸਪੱਸ਼ਟ ਹੈ ਕਿ ਮੈਂ ਕਰੀਨਾ ਕਪੂਰ ਦੀ ਪ੍ਰਸ਼ੰਸਕ ਹਾਂ’। ਜਦੋਂ ਇਹ ਵੀਡੀਓ ਕਰੀਨਾ ਕਪੂਰ ਨੇ ਦੇਖੀ ਤਾਂ ਉਨ੍ਹਾਂ ਨੇ ਅਨੰਨਿਆ ਦੀ ਤਾਰੀਫ ਕੀਤੀ ਹੈ।

karneena kapoor Image Source: Instagram

ਦੱਸ ਦੇਈਏ ਕਿ ਅਦਾਕਾਰ ਚੰਕੀ ਪਾਂਡੇ ਅਤੇ ਭਾਵਨਾ ਪਾਂਡੇ ਦੀ ਬੇਟੀ ਅਨੰਨਿਆ ਪਾਂਡੇ ਨੇ ਸਾਲ 2019 ਵਿੱਚ ਫ਼ਿਲਮ ਸਟੂਡੈਂਟ ਆਫ ਦਿ ਈਅਰ 2 ਨਾਲ ਹਿੰਦੀ ਫ਼ਿਲਮ ਇੰਡਸਟਰੀ ਵਿੱਚ ਡੈਬਿਊ ਕੀਤਾ ਸੀ। ਉਹ ਅਗਲੀ ਫ਼ਿਲਮ 'ਖੋ ਗਏ ਹਮ' 'ਚ ਨਜ਼ਰ ਆਵੇਗੀ। ਇਸ ਵਿੱਚ ਸਿਧਾਂਤ ਚਤੁਰਵੇਦੀ ਅਤੇ ਆਦਰਸ਼ ਗੌਰਵ ਵੀ ਅਹਿਮ ਭੂਮਿਕਾਵਾਂ ਵਿੱਚ ਹਨ। ਇਸ ਦੇ ਨਾਲ ਹੀ ਉਹ ਆਯੁਸ਼ਮਾਨ ਖੁਰਾਨਾ ਨਾਲ ਫ਼ਿਲਮ 'ਡ੍ਰੀਮ ਗਰਲ 2' 'ਚ ਨਜ਼ਰ ਆਵੇਗੀ।

Netizens compare Ananya Panday to Urfi Javed for wearing sheer dress Image Source: Instagram

 

View this post on Instagram

 

A post shared by Ananya 💛💫 (@ananyapanday)

You may also like