ਬਾਲੀਵੁੱਡ ਦੇ ਇਸ ਹੈਂਡਸਮ ਹੀਰੋ ਨੂੰ ਡੇਟ ਕਰ ਰਹੀ ਹੈ ਅਨੰਨਿਆ ਪਾਂਡੇ! ਜਾਣੋ ਕੌਣ ਹੈ ?

written by Lajwinder kaur | July 26, 2022

ਸਾਰੇ ਪ੍ਰਸ਼ੰਸਕ ਇਹ ਜਾਣਨ ਲਈ ਉਤਸੁਕ ਹਨ ਕਿ ਹਿੰਦੀ ਫਿਲਮ ਇੰਡਸਟਰੀ ਦੇ ਸਾਰੇ ਕਲਾਕਾਰਾਂ ਦੀ ਜ਼ਿੰਦਗੀ, ਖਾਸ ਤੌਰ 'ਤੇ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਵਿੱਚ ਕੀ ਚੱਲ ਰਿਹਾ ਹੈ। ਸਟੂਡੈਂਟ ਆਫ ਦਿ ਈਅਰ 2 ਦੀ ਹੀਰੋਇਨ ਅਨੰਨਿਆ ਪਾਂਡੇ, ਜੋ ਕਿ ਪਹਿਲਾਂ ਈਸ਼ਾਨ ਖੱਟਰ ਨੂੰ ਡੇਟ ਕਰਨ ਦੀ ਅਫਵਾਹ ਨੂੰ ਲੈ ਕੇ ਚਰਚਾ ‘ਚ ਸੀ।

ਹੋਰ ਪੜ੍ਹੋ : ਖ਼ੂਬਸੂਰਤ ਲਫ਼ਜ਼ਾਂ ਤੇ ਅਮਰਿੰਦਰ ਗਿੱਲ ਦੀ ਮਨਮੋਹਕ ਆਵਾਜ਼ ‘ਚ ਰਿਲੀਜ਼ ਹੋਇਆ ਫ਼ਿਲਮ ‘ਛੱਲਾ ਮੁੜ ਕੇ ਨਹੀਂ ਆਇਆ’ ਦਾ ਟਾਈਟਲ ਟਰੈਕ

inside image of ananya

ਬ੍ਰੇਕਅੱਪ ਤੋਂ ਬਾਅਦ ਹੁਣ ਉਹ ਇੱਕ ਹੋਰ ਖੂਬਸੂਰਤ ਅਦਾਕਾਰਾ ਨਾਲ ਰਿਲੇਸ਼ਨਸ਼ਿਪ ਵਿੱਚ ਹੈ। ਤੁਹਾਨੂੰ ਦੱਸ ਦੇਈਏ ਕਿ ਹਾਲ ਹੀ 'ਚ ਕੌਫੀ ਵਿਦ ਕਰਨ ਦੇ ਲੇਟੈਸਟ ਐਪੀਸੋਡ ਦੇ ਪ੍ਰੋਮੋ 'ਚ ਕਰਨ ਨੇ ਅਨੰਨਿਆ ਤੋਂ ਉਸ ਐਕਟਰ ਦਾ ਨਾਂ ਪੁੱਛਿਆ ਤਾਂ ਉਸਦੇ ਚਿਹਰਾ ਦਾ ਰੰਗ ਉੱਡ ਗਿਆ। ਆਓ ਜਾਣਦੇ ਹਾਂ ਉਹ ਅਦਾਕਾਰ ਕੌਣ ਹੈ ਅਤੇ ਅਨੰਨਿਆ ਦਾ ਕੀ ਰਿਐਕਸ਼ਨ ਸੀ।

koffe with karan

ਤੁਹਾਡੀ ਜਾਣਕਾਰੀ ਲਈ, ਤੁਹਾਨੂੰ ਦੱਸ ਦੇਈਏ ਕਿ ਆਉਣ ਵਾਲੇ ਦਿਨਾਂ ਵਿੱਚ, ਅਨੰਨਿਆ ਆਪਣੀ ਨਵੀਂ ਫਿਲਮ ਦੇ ਕੋ-ਸਟਾਰ ਵਿਜੇ ਦੇਵਰਕੋਂਡਾ ਦੇ ਨਾਲ ਕੌਫੀ ਵਿਦ ਕਰਨ ਦੇ ਇੱਕ ਨਵੇਂ ਐਪੀਸੋਡ ਵਿੱਚ ਨਜ਼ਰ ਆਉਣ ਵਾਲੀ ਹੈ, ਜਿਸਦੀ ਸ਼ੂਟਿੰਗ ਹੋ ਚੁੱਕੀ ਹੈ। ਪ੍ਰੋਮੋ ਚ ਦੇਖ ਸਕਦੇ ਹੋ ਕਰਨ ਜੋ ਕਿ ਸ਼ੋਅ 'ਚ ਅਨੰਨਿਆ ਦੀ ਡੇਟਿੰਗ ਲਾਈਫ ਨਾਲ ਜੁੜਿਆ ਵੱਡਾ ਖੁਲਾਸਾ ਕਰਦੇ ਹੋਏ ਨਜ਼ਰ ਆ ਰਹੇ ਹਨ।

ਪ੍ਰੋਮੋ 'ਚ ਦੇਖਿਆ ਜਾ ਸਕਦਾ ਹੈ ਕਿ ਕਰਨ ਜੌਹਰ ਨੇ ਅਨੰਨਿਆ ਪਾਂਡੇ ਤੋਂ ਪੁੱਛਿਆ ਹੈ ਕਿ ਉਸ ਨੇ ਪਾਰਟੀ 'ਚ ਕੁਝ ਦੇਖਿਆ ਸੀ। ਇਹ ਕਹਿਣ ਤੋਂ ਬਾਅਦ ਅਨੰਨਿਆ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਕਿ ਕਰਨ ਨੇ ਅਜਿਹਾ ਕੁਝ ਨਹੀਂ ਦੇਖਿਆ ਹੈ। ਇਸ 'ਤੇ ਕਰਨ ਨੇ ਕਿਹਾ ਕਿ ਕੀ ਅਨੰਨਿਆ ਆਦਿਤਿਆ ਰਾਏ ਕਪੂਰ ਨੂੰ ਡੇਟ ਕਰ ਰਹੀ ਹੈ?

ਜਿਵੇਂ ਹੀ ਕਰਨ ਨੇ ਇਹ ਸਵਾਲ ਪੁੱਛਿਆ ਅਤੇ ਆਦਿਤਿਆ ਦਾ ਨਾਂ ਲਿਆ ਤਾਂ ਅਨੰਨਿਆ ਨੇ ਆਲੇ-ਦੁਆਲੇ ਦੇਖਣਾ ਸ਼ੁਰੂ ਕਰ ਦਿੱਤਾ ਅਤੇ ਉਸ ਨੂੰ ਦੇਖ ਕੇ ਅਜਿਹਾ ਲੱਗ ਰਿਹਾ ਸੀ ਜਿਵੇਂ ਉਸ ਦਾ ਕੋਈ ਰਾਜ਼ ਸਾਹਮਣੇ ਆ ਗਿਆ ਹੋਵੇ।

ਤੁਹਾਨੂੰ ਦੱਸ ਦੇਈਏ ਕਿ ਇਹ ਐਪੀਸੋਡ ਆਉਣ ਵਾਲੇ ਦਿਨਾਂ ਵਿੱਚ ਅਪਲੋਡ ਕੀਤਾ ਜਾਵੇਗਾ ਅਤੇ ਇਸ ਵਿੱਚ ਕਈ ਹੋਰ ਮਸਾਲੇਦਾਰ ਸਵਾਲ ਪੁੱਛੇ ਗਏ ਹਨ ਜਿਸ ਨੇ ਵਿਜੇ ਦੇਵਰਕੋਂਡਾ ਅਤੇ ਅਨੰਨਿਆ ਪਾਂਡੇ ਦੋਵਾਂ ਨੂੰ ਹੈਰਾਨ ਕਰ ਦਿੱਤਾ ਸੀ।

 

 

View this post on Instagram

 

A post shared by Karan Johar (@karanjohar)

You may also like