ਅੰਗਦ ਬੇਦੀ ਨੇ ਵਾਈਫ਼ ਨੇਹਾ ਧੂਪੀਆ ਦੇ ਜਨਮ ਦਿਨ ‘ਤੇ ਪਾਈ ਪਿਆਰੀ ਜਿਹੀ ਪੋਸਟ, ਬਹੁਤ ਦਿਲਚਸਪ ਹੈ ਦੋਵਾਂ ਦੀ ਲਵ ਸਟੋਰੀ, ਗੁਰੂ ਘਰ ਲਾਵਾਂ ਲੈ ਕੇ ਰਚਾਇਆ ਸੀ ਵਿਆਹ

Written by  Lajwinder kaur   |  August 27th 2020 05:00 PM  |  Updated: August 27th 2020 05:00 PM

ਅੰਗਦ ਬੇਦੀ ਨੇ ਵਾਈਫ਼ ਨੇਹਾ ਧੂਪੀਆ ਦੇ ਜਨਮ ਦਿਨ ‘ਤੇ ਪਾਈ ਪਿਆਰੀ ਜਿਹੀ ਪੋਸਟ, ਬਹੁਤ ਦਿਲਚਸਪ ਹੈ ਦੋਵਾਂ ਦੀ ਲਵ ਸਟੋਰੀ, ਗੁਰੂ ਘਰ ਲਾਵਾਂ ਲੈ ਕੇ ਰਚਾਇਆ ਸੀ ਵਿਆਹ

ਬਾਲੀਵੁੱਡ ਦੀ ਖ਼ੂਬਸੂਰਤ ਤੇ ਬੇਬਾਕ ਬੋਲਣ ਵਾਲੀ ਐਕਟਰੈੱਸ ਨੇਹਾ ਧੂਪੀਆ ਅੱਜ ਆਪਣਾ 40ਵਾਂ ਜਨਮਦਿਨ ਮਨਾ ਰਹੀ ਹੈ । ਜਿਸ ਕਰਕੇ ਉਨ੍ਹਾਂ ਦੇ ਹੱਸਬੈਂਡ ਤੇ ਐਕਟਰ ਅੰਗਦ ਬੇਦੀ ਰੋਮਾਂਟਿਕ ਪੋਸਟ ਪਾਉਂਦੇ ਹੋਏ ਵਿਸ਼ ਕਰਦੇ ਹੋਏ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਨੇ । 

ਅੰਗਦ ਬੇਦੀ ਨੇ ਪੋਸਟ ਕਰਦੇ ਹੋਏ ਲਿਖਿਆ ਹੈ, ‘ਸ੍ਰੀਮਤੀ ਨੂੰ ... ਮੇਰੀ ਤਾਕਤ ਦਾ ਪਿਲਰ !! ਤੁਹਾਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ। ਮੈਂ ਤੁਹਾਨੂੰ ਪਿਆਰ ਕਰਦਾ ਹਾਂ ਮੇਰੀ ਨਿਡਰ ਤੇ ਨੋ ਫਿਲਟਰ ਗਰਲ ਨੇਹਾ ਧੂਪੀਆ..ਹੈਪੀ ਬਰਥਡੇਅ ਨੇਹਾ ਧੂਪੀਆ’

ਸਾਲ 2018 ਵਿੱਚ ਅੰਗਦ ਬੇਦੀ ਤੇ ਨੇਹਾ ਧੂਪੀਆ ਸੁਰਖੀਆਂ ਵਿੱਚ ਆ ਗਏ ਸੀ ਜਦੋਂ ਦੋਵੇਂ ਜਣਿਆਂ ਨੇ ਗੁਪਚੁਪ ਤਰੀਕੇ ਨਾਲ ਵਿਆਹ ਕਰਵਾ ਲਿਆ ਸੀ । ਦੋਵਾਂ ਨੇ ਸਿੱਖ ਰੀਤੀ ਰਿਵਾਜਾਂ ਦੇ ਨਾਲ ਵਿਆਹ ਕਰਵਾਇਆ ਸੀ । ਇਸ ਵਿਆਹ ਨੇ ਦੋਹਾਂ ਦੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਸੀ । ਨੇਹਾ ਧੂਪੀਆ ਤੇ ਅੰਗਦ ਬੇਦੀ ਹੈਪਲੀ ਇੱਕ ਧੀ ਦੇ ਮਾਤਾ-ਪਿਤਾ ਨੇ । ਉਨ੍ਹਾਂ ਨੇ ਆਪਣੀ ਬੇਟੀ ਦਾ ਨਾਮ ਮੇਹਰ ਰੱਖਿਆ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network