ਨੇਹਾ ਧੂਪੀਆ ਦਾ ਅੱਜ ਹੈ ਜਨਮ ਦਿਨ, ਪਤੀ ਅੰਗਦ ਬੇਦੀ ਨੇ ਰੋਮਾਂਟਿਕ ਵੀਡੀਓ ਸਾਂਝਾ ਕਰ ਦਿੱਤੀ ਵਧਾਈ
ਨੇਹਾ ਧੂਪੀਆ ਦਾ ਅੱਜ ਹੈ ਜਨਮ ਦਿਨ, ਪਤੀ ਅੰਗਦ ਬੇਦੀ ਨੇ ਰੋਮਾਂਟਿਕ ਵੀਡੀਓ ਸਾਂਝਾ ਕਰ ਦਿੱਤੀ ਵਧਾਈ
ਅਦਾਕਾਰਾ ਨੇਹਾ ਧੂਪੀਆ (Neha Dhupia) ਦਾ ਅੱਜ ਜਨਮ ਦਿਨ ਹੈ । ਪਤਨੀ ਦੇ ਜਨਮ ਦਿਨ ‘ਤੇ ਅਦਾਕਾਰਾ ਦੇ ਪਤੀ ਨੇ ਇੱਕ ਰੋਮਾਂਟਿਕ ਵੀਡੀਓ ਸ਼ੇਅਰ ਕਰਦੇ ਹੋਏ ਜਨਮ ਦਿਨ ਦੀ ਵਧਾਈ ਦਿੱਤੀ ਹੈ । ਨੇਹਾ ਧੂਪੀਆ ਦਾ ਜਨਮ 1980 ਨੂੰ ਇੱਕ ਸਿੱਖ ਪਰਿਵਾਰ ‘ਚ ਹੋਇਆ ਸੀ।ਨੇਹਾ ਦੇ ਪਿਤਾ ਪ੍ਰਦੀਪ ਸਿੰਘ ਭਾਰਤੀ ਜਲ ਸੈਨਾ ਵਿੱਚ ਸਨ। ਉਸ ਨੇ ਆਪਣੀ ਪੜ੍ਹਾਈ ਦਿੱਲੀ ਤੋਂ ਪੂਰੀ ਕੀਤੀ ਹੈ।
image From instagram
ਸਾਲ 2002 'ਚ ਨੇਹਾ ਨੇ ਮਿਸ ਯੂਨੀਵਰਸ ਇੰਡੀਆ ਦਾ ਖਿਤਾਬ ਜਿੱਤ ਕੇ ਦੁਨੀਆ 'ਚ ਇੱਕ ਵੱਖਰੀ ਪਛਾਣ ਬਣਾਉਣ 'ਚ ਕਾਮਯਾਬੀ ਹਾਸਲ ਕੀਤੀ ਸੀ। ਉਨ੍ਹਾਂ ਨੇ ਸਿੰਘ ਇਜ਼ ਕਿੰਗ, ਏ ਥਰਸਡੇ, ਬੰਬੇ ਟਾਕੀਜ਼ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ । ਉਨ੍ਹਾਂ ਦੀ ਅਦਾਕਾਰੀ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ ।
image From instagram
ਹੋਰ ਪੜ੍ਹੋ : ਬੱਬੂ ਮਾਨ ਨੇ ਇੰਦਰਜੀਤ ਨਿੱਕੂ ਦਾ ਵਧਾਇਆ ਹੌਸਲਾ, ਇੰਦਰਜੀਤ ਨਿੱਕੂ ਨੂੰ ਦਿੱਤੀ ਇਹ ਸਲਾਹ
ਉਨ੍ਹਾਂ ਦੇ ਜਨਮ ਦਿਨ ‘ਤੇ ਪ੍ਰਸ਼ੰਸਕ ਵੀ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ । ਨੇਹਾ ਧੂਪੀਆ ਅਤੇ ਅੰਗਦ ਬੇਦੀ ਨੇ ਕੁਝ ਸਮਾਂ ਪਹਿਲਾਂ ਵਿਆਹ ਕਰਵਾਇਆ ਸੀ। ਇਹ ਵਿਆਹ ਦੋਵਾਂ ਨੇ ਬੜੇ ਹੀ ਚੁੱਪ ਚੁਪੀਤੇ ਤਰੀਕੇ ਨਾਲ ਹੋਇਆ ਸੀ । ਇਸ ਵਿਆਹ ‘ਚ ਦੋਵਾਂ ਦੇ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਹੀ ਸ਼ਾਮਿਲ ਹੋਏ ਸਨ ।
Image Source: Instagram
ਦੋਵੇਂ ਇੱਕ ਧੀ ਅਤੇ ਪੁੱਤਰ ਦੇ ਮਾਪੇ ਹਨ । ਜਿਸ ਦੀਆਂ ਤਸਵੀਰਾਂ ਅਕਸਰ ਅਦਾਕਾਰਾ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕਰਦੀ ਰਹਿੰਦੀ ਹੈ । ਨੇਹਾ ਧੂਪੀਆ ਹਾਲ ਹੀ ‘ਚ ਗੋਆ ਗਈ ਸੀ । ਜਿਸ ਦੀਆਂ ਤਸਵੀਰਾਂ ਵੀ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਸਨ ।
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
