ਅਨਿਲ ਕਪੂਰ ਅਤੇ ਸੁਨੀਤਾ ਕਪੂਰ ਦੀ ਅੱਜ ਹੈ ਵੈਡਿੰਗ ਐਨੀਵਰਸਰੀ, ਧੀ ਸੋਨਮ ਕਪੂਰ ਨੇ ਅਣਵੇਖੀਆਂ ਤਸਵੀਰਾਂ ਕੀਤੀਆਂ ਸਾਂਝੀਆਂ

written by Shaminder | May 19, 2022

ਅਨਿਲ ਕਪੂਰ (Anil Kapoor) ਦੀ ਅੱਜ ਵੈਡਿੰਗ ਐਨੀਵਰਸਰੀ (Wedding Anniversary)  ਹੈ । ਉਨ੍ਹਾਂ ਦੀ ਵੈਡਿੰਗ ਐਨੀਵਰਸਰੀ ਦੇ ਮੌਕੇ ‘ਤੇ ਸੋਨਮ ਕਪੂਰ (Sonam Kapoor) ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਸੋਨਮ ਆਪਣੇ ਮਾਪਿਆਂ ਦੇ ਨਾਲ ਨਜ਼ਰ ਆ ਰਹੀ ਹੈ ।ਇਸ ਤੋਂ ਇਲਾਵਾ ਸੋਨਮ ਕਪੂਰ ਨੇ ਆਪਣੇ ਮਾਤਾ ਪਿਤਾ ਦੀ ਇੱਕਲਿਆਂ ਦੀ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ ।

sunita kapoor, image From instagram

ਹੋਰ ਪੜ੍ਹੋ : ਹਰਸ਼ਵਰਧਨ ਦੀ ਫ਼ਿਲਮ ‘ਥਾਰ’ ਨੁੰ ਲੈ ਕੇ ਅਦਾਕਾਰ ਅਨਿਲ ਕਪੂਰ ਐਕਸਾਈਟਡ, ਫ਼ਿਲਮ ਦੀ ਪ੍ਰਮੋਸ਼ਨ ‘ਚ ਜੁਟੇ

ਦੱਸ ਦਈਏ ਕਿ ਅੱਜ ਇਹ ਜੋੜੀ ਆਪਣੇ ਵਿਆਹ ਦੀ 37ਵੀਂ ਵਰੇ੍ਗੰਢ ਮਨਾ ਰਹੇ ਹਨ ।19  ਮਈ  1984 ਨੂੰ ਦੋਵਾਂ ਨੇ ਵਿਆਹ ਕਰਵਾਇਆ ਸੀ । ਦੋਵਾਂ ਦੀ ਲਵ ਸਟੋਰੀ ਵੀ ਬੇਹੱਦ ਦਿਲਚਸਪ ਰਹੀ ਹੈ । ਦੋਵਾਂ ਨੇ ਪਹਿਲੀ ਮੁਲਾਕਾਤ ਦੇ ਦੌਰਾਨ ਹੀ ਇੱਕ ਦੂਜੇ ਨੂੰ ਪਸੰਦ ਕਰ ਲਿਆ ਸੀ ।

Sunita Kapoor image From instagram

ਹੋਰ ਪੜ੍ਹੋ : ਅਨਿਲ ਕਪੂਰ ਦੀ ਧੀ ਰੀਆ ਕਪੂਰ ਨਹੀਂ ਮਨਾਏਗੀ ਕਰਵਾ ਚੌਥ, ਸੋਸ਼ਲ ਮੀਡੀਆ ‘ਤੇ ਲੋਕ ਕਰ ਰਹੇ ਇਸ ਤਰ੍ਹਾਂ ਦੇ ਕਮੈਂਟਸ

ਪਹਿਲੀ ਨਜ਼ਰ ‘ਚ ਦੋਵਾਂ ਨੂੰ ਇੱਕ ਦੂਜੇ ਦੇ ਨਾਲ ਪਿਆਰ ਹੋਇਆ ਅਤੇ ਫਿਰ ਦੋਵਾਂ ਨੇ ਵਿਆਹ ਕਰਵਾਇਆ । ਸੁਨੀਤਾ ਦੇ ਨਾਲ ਵਿਆਹ ਕਰਵਾਉਣਾ ਏਨਾਂ ਆਸਾਨ ਨਹੀਂ ਸੁਨੀਤਾ ਨਾਲ ਵਿਆਹ ਕਰਵਾ ਕੇ ਹੀ ਛੱਡਿਆ । ਅਨਿਲ ਅਤੇ ਸੁਨੀਤਾ ਕਪੂਰ ਦੀਆਂ ਦੋ ਧੀਆਂ ਹਨ, ਜਿਨ੍ਹਾਂ ਦੇ ਵਿਆਹ ਹੋ ਚੁੱਕਿਆ ਹੈ ।

Anil Kapoor image From instagram

ਅਨਿਲ ਕਪੂਰ ਜਲਦ ਹੀ ਨਾਨਾ ਬਣਨ ਵਾਲੇ ਹਨ ਕਿਉਂਕਿ ਉਨ੍ਹਾਂ ਦੀ ਵੱਡੀ ਧੀ ਸੋਨਮ ਕਪੂਰ ਨੇ ਹਾਲ ਹੀ ‘ਚ ਆਪਣੀ ਪ੍ਰੈਗਨੇਂਸੀ ਦਾ ਐਲਾਨ ਕੀਤਾ ਹੈ । ਆਪਣੀ ਫ਼ਿੱਟਨੈਸ ਦੇ ਲਈ ਜਾਣੇ ਜਾਂਦੇ ਅਨਿਲ ਕਪੂਰ ਅੱਜ ਕੱਲ੍ਹ ਦੇ ਮੁੰਡਿਆਂ ਨੂੰ ਮਾਤ ਦਿੰਦੇ ਹਨ, ਕਿਉਂਕਿ ਉਹ ਫਿੱਟਨੈਸ ਉੱਤੇ ਖ਼ਾਸ ਧਿਆਨ ਦਿੰਦੇ ਹਨ ਅਤੇ ਘੰਟਿਆਂ ਬੱਧੀ ਜਿੰਮ ‘ਚ ਪਸੀਨਾ ਵਹਾਉਂਦੇ ਹਨ । ਉਨ੍ਹਾਂ ਦੀਆਂ ਵੀਡੀਓਜ਼ ਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ।

 

View this post on Instagram

 

A post shared by anilskapoor (@anilskapoor)

You may also like