
ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਅੱਜ ਆਪਣਾ 37ਵਾਂ ਜਨਮਦਿਨ ਮਨਾ ਰਹੀ ਹੈ। ਇਸ ਮੌਕੇ ਕਈ ਬਾਲੀਵੁੱਡ ਸੈਲੇਬਸ ਉਸ ਨੂੰ ਜਨਮਦਿਨ ਦੀ ਵਧਾਈ ਦੇ ਰਹੇ ਹਨ। ਇਸ ਦੇ ਨਾਲ ਹੀ ਬਾਲੀਵੁੱਡ ਅਦਾਕਾਰ ਅਨਿਲ ਕਪੂਰ ਨੇ ਵੀ ਧੀ ਸੋਨਮ ਕਪੂਰ ਨੂੰ ਉਸ ਦੇ ਜਨਮਦਿਨ 'ਤੇ ਖ਼ਾਸ ਅੰਦਾਜ਼ ਵਿੱਚ ਵਧਾਈ ਦਿੱਤੀ ਹੈ।

ਬਾਲੀਵੁੱਡ ਅਦਾਕਾਰ ਅਨਿਲ ਕਪੂਰ ਵੀ ਧੀ ਵਾਂਗ ਆਪਣੇ ਸਟਾਈਲ ਤੇ ਫਿਟਨੈਸ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਰਹਿੰਦੇ ਹਨ। ਅਨਿਲ ਕਪੂਰ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੇ ਹਨ। ਉਹ ਅਕਸਰ ਸੋਸ਼ਲ ਮੀਡੀਆ 'ਤੇ ਆਪਣੀ ਪ੍ਰੋਫੈਸ਼ਨਲ ਤੇ ਪਰਸਨਲ ਲਾਈਫ ਦੀਆਂ ਐਕਟਿਵੀਜ਼ ਸ਼ੇਅਰ ਕਰਦੇ ਰਹਿੰਦੇ ਹਨ।
ਅੱਜ ਧੀ ਸੋਨਮ ਕਪੂਰ ਦੇ ਜਨਮਦਿਨ ਦੇ ਖ਼ਾਸ ਮੌਕੇ ਉੱਤੇ ਅਨਿਲ ਕਪੂਰ ਨੇ ਧੀ ਦੀਆਂ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਵਿੱਚ ਸੋਨਮ ਦੇ ਬਚਪਨ ਦੀ ਤਸਵੀਰਾਂ ਤੇ ਅਨਿਲ ਕਪੂਰ ਨਾਲ ਤਸਵੀਰਾਂ ਹਨ।

ਇਨ੍ਹਾਂ ਤਸਵੀਰਾਂ ਦੇ ਨਾਲ ਅਨਿਲ ਕਪੂਰ ਨੇ ਧੀ ਸੋਨਮ ਲਈ ਬਹੁਤ ਹੀ ਪਿਆਰਾ ਨੋਟ ਲਿਖਿਆ। ਇਸ ਵਿੱਚ ਉਨ੍ਹਾਂ ਨੇ ਲਿਖਿਆ, " Dear @sonamkapoor,ਜੇਕਰ ਇਸ ਸਾਲ ਤੁਹਾਡੇ ਨਾਲ ਤੁਹਾਡਾ ਜਨਮਦਿਨ ਮਨਾਉਣ ਦੇ ਯੋਗ ਨਾ ਹੋਣ ਦੀ ਕੋਈ ਵੀ ਚੀਜ਼ ਹੈ, ਤਾਂ ਇਹ ਉਮੀਦ ਹੈ ਕਿ ਅਗਲੀ ਵਾਰ ਜਦੋਂ ਅਸੀਂ ਤੁਹਾਨੂੰ ਦੇਖਾਂਗੇ, ਤਾਂ ਅਸੀਂ ਆਪਣੇ ਪੋਤੇ-ਪੋਤੀ ਨੂੰ ਆਪਣੀਆਂ ਬਾਹਾਂ ਵਿੱਚ ਫੜਨ ਦੇ ਇੰਨੇ ਨੇੜੇ ਹੋਵਾਂਗੇ! ਮਾਤਾ-ਪਿਤਾ ਬਨਣਾ ਇੱਕ ਦ੍ਰਿਸ਼ਟੀ ਹੈ ਤੁਹਾਡੇ ਬੱਚਿਆਂ ਲਈ ਖੁਸ਼ ਹੋਣ ਦੇ ਵਿਚਕਾਰ ਜਦੋਂ ਉਹ ਆਪਣੀ ਜ਼ਿੰਦਗੀ ਬਣਾਉਂਦੇ ਹਨ ਅਤੇ ਉਦਾਸ ਹੁੰਦੇ ਹਨ ਕਿ ਉਹ ਹਮੇਸ਼ਾ ਤੁਹਾਡੇ ਆਲੇ ਦੁਆਲੇ ਨਹੀਂ ਹੁੰਦੇ....ਤੁਸੀਂ ਜਲਦੀ ਹੀ ਆਪਣੇ ਆਪ ਨੂੰ ਮਾਤਾ-ਪਿਤਾ ਵਾਂਗਦੇਖ ਸਕੋਗੇ! ਜਨਮਦਿਨ ਮੁਬਾਰਕ ਮੇਰੀ ਪਿਆਰੀ ਧੀ! ਅਸੀਂ ਤੁਹਾਨੂੰ, ਆਨੰਦ ਅਤੇ ਸਾਡੇ ਛੋਟੇ ਰਾਜਕੁਮਾਰ(ss) ਨੂੰ ਜਲਦੀ ਮਿਲਣ ਲਈ ਇੰਤਜ਼ਾਰ ਨਹੀਂ ਕਰ ਸਕਦੇ!"
ਦੱਸ ਦਈਏ ਕਿ ਸੋਨਮ ਕਪੂਰ ਤੇ ਆਨੰਦ ਅਹੂਜਾ ਜਲਦ ਹੀ ਮਾਤਾ-ਪਿਤਾ ਬਨਣ ਵਾਲੇ ਹਨ। ਉਹ ਜਲਦ ਹੀ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰਨਗੇ। ਇਸ ਦੇ ਨਾਲ ਹੀ ਅਨਿਲ ਕਪੂਰ ਪਹਿਲੀ ਵਾਰ ਨਾਨਾ ਬਨਣ ਜਾ ਰਹੇ ਹਨ ਤੇ ਇਸ ਦੇ ਚੱਲਦੇ ਉਹ ਬਹੁਤ ਉਤਸ਼ਾਹਿਤ ਹਨ।

ਹੋਰ ਪੜ੍ਹੋ: ਏ.ਆਰ ਰਹਿਮਾਨ ਬਣੇ 'ਇੰਡੀਆ-ਯੂਕੇ ਟੂਗੇਦਰ ਸੀਜ਼ਨ ਆਫ਼ ਕਲਚਰ' ਦੇ ਬ੍ਰੈਂਡ ਅੰਬੈਸਡਰ , ਪੜ੍ਹੋ ਪੂਰੀ ਖ਼ਬਰ
ਫੈਨਜ਼ ਅਨਿਲ ਕਪੂਰ ਦੀ ਇਸ ਪੋਸਟ ਨੂੰ ਬਹੁਤ ਪਸੰਦ ਕਰ ਰਹੇ ਹਨ ਤੇ ਕੁਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਕਈ ਫੈਨਜ਼ ਨੇ ਅਨਿਲ ਕਪੂਰ ਦੀ ਇਸ ਪੋਸਟ ਰਾਹੀਂ ਸੋਨਮ ਕਪੂਰ ਨੂੰ ਜਨਮਦਿਨ ਦੀ ਮੁਬਾਰਕਬਾਦ ਦਿੱਤੀ ਹੈ।
View this post on Instagram