ਅਨੀਤਾ ਦੇਵਗਨ ਨੇ ਭਤੀਜੀ ਦੇ ਵਿਆਹ ਦੀਆਂ ਰਸਮਾਂ ਦਾ ਵੀਡੀਓ ਕੀਤਾ ਸਾਂਝਾ, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

Written by  Shaminder   |  December 21st 2021 11:23 AM  |  Updated: December 21st 2021 11:23 AM

ਅਨੀਤਾ ਦੇਵਗਨ ਨੇ ਭਤੀਜੀ ਦੇ ਵਿਆਹ ਦੀਆਂ ਰਸਮਾਂ ਦਾ ਵੀਡੀਓ ਕੀਤਾ ਸਾਂਝਾ, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

ਅਨੀਤਾ ਦੇਵਗਨ (Anita Devgan) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ (Video) ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਹ ਆਪਣੀ ਭਤੀਜੀ (Niece Wedding) ਦੇ ਵਿਆਹ ‘ਚ ਨਜ਼ਰ ਆ ਰਹੇ ਹਨ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ ਕਿ ‘ਫੈਮਿਲੀ ਫੰਕਸ਼ਨ ਕੁੜੀ ਦੀ ਭੂਆ ਨੂੰ ਗੋਡੇ ਗੋਡੇ ਚਾਅ’। ਇਸ ਵੀਡੀਓ ‘ਚ ਅਨੀਤਾ ਦੇਵਗਨ ਕੁੜੀ ਦੇ ਨਾਲ ਹਾਸਾ ਠੱਠਾ ਕਰਦੀ ਹੋਈ ਨਜ਼ਰ ਆ ਰਹੀ ਹੈ ।ਇਸ ਦੇ ਨਾਲ ਹੀ ਵਿਆਹ ਵਾਲੀ ਕੁੜੀ ਦੀਆਂ ਕੁਝ ਰਸਮਾਂ ਵੀ ਨਿਭਾਉਂਦੀ ਦਿਖਾਈ ਦੇ ਰਹੀ ਹੈ। ਇਸ ਵੀਡੀਓ ਨੂੰ ਦਰਸ਼ਕਾਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ।

Anita Devgan , image From instagram

ਹੋਰ ਪੜ੍ਹੋ : ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਵਿਆਹ ਤੋਂ ਬਾਅਦ ਆਪਣੇ ਨਵੇਂ ਘਰ ‘ਚ ਸ਼ਿਫਟ, ਰੋਮਾਂਟਿਕ ਤਸਵੀਰ ਕੀਤੀ ਸਾਂਝੀ

ਅਨੀਤਾ ਦੇਵਗਨ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ, ਉਹ ਅਕਸਰ ਆਪਣੇ ਇੰਸਟਾਗ੍ਰਾਮ ‘ਤੇ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ । ਅਨੀਤਾ ਦੇਵਗਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਫ਼ਿਲਮਾਂ ‘ਚ ਉਨ੍ਹਾਂ ਨੇ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ । ਭਾਵੇਂ ਉਹ ਸੰਜੀਦਾ ਕਿਰਦਾਰ ਹੋਣ ਜਾਂ ਫਿਰ ਕੌਮਿਕ ਕਿਰਦਾਰ ਹੋਣ ।

Anita Devgan image From instagram

ਅਨੀਤਾ ਦੇਵਗਨ ਦੇ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ ਪੜ੍ਹ ਕੇ ਜਮਾਤਾਂ ਚਾਰ ਪੰਚਣੀ ਪਿੰਡ ਦੀ ਬਣੀ ਦੂਰਦਰਸ਼ਨ ‘ਤੇ ਸੀਰੀਅਲ ਤੋਂ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਅਨੀਤਾ ਦੇਵਗਨ ਹੁਣ ਹਰ ਤੀਜੀ ਫ਼ਿਲਮ ‘ਚ ਨਜ਼ਰ ਆ ਰਹੇ ਨੇ । ਇਸ ਤੋਂ ਬਾਅਦ ਉਨ੍ਹਾਂ ਨੂੰ ਹਸ਼ਰ ਫ਼ਿਲਮ ‘ਚ ਬੱਬੂ ਮਾਨ ਦੀ ਚਾਚੀ ਦਾ ਕਿਰਦਾਰ ਕਰਨ ਦਾ ਮੌਕਾ ਮਿਲਿਆ ਇਸ ‘ਚ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਪਤੀ ਹਰਦੀਪ ਗਿੱਲ ਵੀ ਨਜ਼ਰ ਆਏ ਸਨ ।

ਬਸ ਫਿਰ ਕੀ ਸੀ ਅਨੀਤਾ ਦੇਵਗਨ ਕੋਲ ਉਨ੍ਹਾਂ ਦੀ ਅਦਾਕਾਰੀ ਦੀ ਬਦੌਲਤ ਫ਼ਿਲਮਾਂ ਦੀ ਲਾਈਨ ਲੱਗ ਗਈ ਅਤੇ ਇੱਕ ਤੋਂ ਬਾਅਦ ਇੱਕ ਕਈ ਰੋਲ ਉਨ੍ਹਾਂ ਦੀ ਝੋਲੀ ਪੈਂਦੇ ਗਏ । ਜੱਟ ਐਂਡ ਜੂਲੀਅਟ-੧ਅਤੇ ਜੱਟ ਐਂਡ ਜੂਲੀਅਟ-੨ ,ਨਾਬਰ ਵਰਗੀ ਨੈਸ਼ਨਲ ਅਵਾਰਡ ਜੇਤੂ ਫ਼ਿਲਮ ‘ਚ ਵੀ ਕੰਮ ਕਰਨ ਦਾ ਮੌਕਾ ਮਿਲਿਆ । ਅਨੀਤਾ ਦੇਵਗਨ ਨੇ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਨੇ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network