ਜਿਸ ਟੀਵੀ ਨੂੰ ਵੇਖਣ ਕਾਰਨ ਪੈਂਦੀ ਸੀ ਅਨੀਤਾ ਦੇਵਗਨ ਨੂੰ ਮਾਰ, ਉਸੇ ਫੀਲਡ ‘ਚ ਕਮਾਇਆ ਨਾਮ, ਜਾਣੋ ਅਦਾਕਾਰਾ ਬਾਰੇ ਦਿਲਚਸਪ ਕਿੱਸਾ

written by Shaminder | October 06, 2022 06:38pm

ਅਨੀਤਾ ਦੇਵਗਨ (Anita Devgan) ਨੇ ਆਪਣੀ ਅਦਾਕਾਰੀ ਦੇ ਨਾਲ ਦਰਸ਼ਕਾਂ ਦੇ ਦਿਲਾਂ ‘ਚ ਖ਼ਾਸ ਜਗ੍ਹਾ ਬਣਾਈ ਹੈ । ਉਨ੍ਹਾਂ ਨੇ ਪੰਜਾਬੀ ਇੰਡਸਟਰੀ ‘ਚ ਆਪਣੀ ਜਗ੍ਹਾ ਬਨਾਉਣ ਦੇ ਲਈ ਕਰੜੀ ਮਿਹਨਤ ਕੀਤੀ ਹੈ ।ਅਨੀਤਾ ਦੇਵਗਨ ਮਨੋਰੰਜਨ ਜਗਤ ਦੀ ਮੰਨੀ ਪ੍ਰਮੰਨੀ ਅਦਾਕਾਰਾ ਹੈ । ਪਰ ਇਸ ਫੀਲਡ ‘ਚ ਆਉਣਾ ਉਸ ਲਈ ਏਨਾਂ ਆਸਾਨ ਨਹੀਂ ਸੀ । ਬਚਪਨ ‘ਚ ਜਦੋਂ ਉਹ ਟੀਵੀ ਵੇਖਣ ਦੇ ਲਈ ਆਪਣੀ ਸਹੇਲੀ ਦੇ ਘਰ ਜਾਂਦੀ ਹੁੰਦੀ ਸੀ ਤਾਂ ਅਕਸਰ ਆਪਣੀ ਮਾਂ ਦੀ ਮਾਰ ਦਾ ਸ਼ਿਕਾਰ ਉਸ ਨੂੰ ਹੋਣਾ ਪੈਂਦਾ ਸੀ ।

Anita Devgan With husband image From instagram

ਹੋਰ ਪੜ੍ਹੋ : ਰਾਣੀ ਮੁਖਰਜੀ ਅਤੇ ਕਾਜੋਲ ਦੇ ਸਿੰਦੂਰ ਖੇਲਾ ਦੀਆਂ ਤਸਵੀਰਾਂ ਆਈਆਂ ਸਾਹਮਣੇ, ਵੇਖੋ ਤਸਵੀਰਾਂ

ਜਿਸ ਦਾ ਖੁਲਾਸਾ ਅਦਾਕਾਰਾ ਨੇ ਇੱਕ ਇੰਟਰਵਿਊ ‘ਚ ਕੀਤਾ ਸੀ । ਇਸ ਤੋਂ ਬਾਅਦ ਜਦੋਂ ਉਹ ਕਾਲਜ ਪੜ੍ਹਨ ਲਈ ਗਏ ਤਾਂ ਫ਼ਿਲਮਾਂ ਵੇਖਣ ਦੇ ਲਈ ਤਰ੍ਹਾਂ ਤਰ੍ਹਾਂ ਦੇ ਬਹਾਨੇ ਹੋਸਟਲ ‘ਚ ਬਣਾਏ ਜਾਂਦੇ ਸਨ।ਅਨੀਤਾ ਦੇਵਗਨ ਦੇ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ 'ਪੜ੍ਹ ਕੇ ਜਮਾਤਾਂ ਚਾਰ ਪੰਚਣੀ ਪਿੰਡ ਦੀ ਬਣੀ' ਦੂਰਦਰਸ਼ਨ ‘ਤੇ ਸੀਰੀਅਲ ਤੋਂ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਅਨੀਤਾ ਦੇਵਗਨ ਹੁਣ ਹਰ ਤੀਜੀ ਫ਼ਿਲਮ ‘ਚ ਨਜ਼ਰ ਆ ਰਹੇ ਨੇ ।

Anita Devgan , image From instagram

ਹੋਰ ਪੜ੍ਹੋ : ਸੁੱਖ ਸੰਘੇੜਾ ਨੇ ਬਦਲਿਆ ਫ਼ਿਲਮ ਦਾ ਪੋਸਟਰ, ਸਿੱਧੂ ਮੂਸੇਵਾਲਾ ਦੇ ਪਿਤਾ ਦੀ ਮੰਨੀ ਗੱਲ

ਇਸ ਤੋਂ ਬਾਅਦ ਉਨ੍ਹਾਂ ਨੂੰ ਹਸ਼ਰ ਫ਼ਿਲਮ ‘ਚ ਬੱਬੂ ਮਾਨ ਦੀ ਚਾਚੀ ਦਾ ਕਿਰਦਾਰ ਕਰਨ ਦਾ ਮੌਕਾ ਮਿਲਿਆ ਇਸ ‘ਚ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਪਤੀ ਹਰਦੀਪ ਗਿੱਲ ਵੀ ਨਜ਼ਰ ਆਏ ਸਨ ।

Anita Devgan- Image Source : instagram

ਬਸ ਫਿਰ ਕੀ ਸੀ ਅਨੀਤਾ ਦੇਵਗਨ ਕੋਲ ਉਨ੍ਹਾਂ ਦੀ ਅਦਾਕਾਰੀ ਦੀ ਬਦੌਲਤ ਫ਼ਿਲਮਾਂ ਦੀ ਲਾਈਨ ਲੱਗ ਗਈ ਅਤੇ ਇੱਕ ਤੋਂ ਬਾਅਦ ਇੱਕ ਕਈ ਰੋਲ ਉਨ੍ਹਾਂ ਦੀ ਝੋਲੀ ਪੈਂਦੇ ਗਏ । ਜੱਟ ਐਂਡ ਜੂਲੀਅਟ-੧ਅਤੇ ਜੱਟ ਐਂਡ ਜੂਲੀਅਟ-2 ,ਨਾਬਰ ਵਰਗੀ ਨੈਸ਼ਨਲ ਅਵਾਰਡ ਜੇਤੂ ਫ਼ਿਲਮ ‘ਚ ਵੀ ਕੰਮ ਕਰਨ ਦਾ ਮੌਕਾ ਮਿਲਿਆ ।

 

View this post on Instagram

 

A post shared by Anita Devgan (@anitadevgan101)

 

You may also like