ਅਨੀਤਾ ਹਸਨੰਦਾਨੀ ਨੇ ਆਪਣੇ ਬੱਚੇ ਨਾਲ ਪਹਿਲੀ ਤਸਵੀਰ ਕੀਤੀ ਸਾਂਝੀ

written by Shaminder | February 13, 2021

ਅਨੀਤਾ ਹਸਨੰਦਾਨੀ ਜਿਨ੍ਹਾਂ ਦੇ ਘਰ ਬੀਤੇ ਦਿਨੀਂ ਬੇਟੇ ਨੇ ਜਨਮ ਲਿਆ ਹੈ । ਉਨ੍ਹਾਂ ਨੇ ਆਪਣੇ ਪੁੱਤਰ ਦੇ ਨਾਲ ਪਹਿਲੀ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ‘ਚ ਅਨੀਤਾ ਆਪਣੇ ਬੇਟੇ ਨੂੰ ਗੋਦ ‘ਚ ਲਈ ਬੈਠੀ ਹੈ । ਰੋਹਿਤ ਰੈੱਡੀ ਵੀ ਇਸ ਤਸਵੀਰ ‘ਚ ਨਜ਼ਰ ਆ ਰਹੇ ਹਨ । ਇਸ ਤੋਂ ਪਹਿਲਾਂ ਰੋਹਿਤ ਰੈੱਡੀ ਨੇ ਹਸਤਪਾਲ ਤੋਂ ਕੁਝ ਵੀਡੀਓ ਸ਼ੇਅਰ ਕੀਤੇ ਸਨ ।

anita

ਬਾਲੀਵੁੱਡ ਅਤੇ ਕਈ ਸੀਰੀਅਲਸ ‘ਚ ਕੰਮ ਕਰ ਚੁੱਕੀ ਅਨੀਤਾ ਹਸਨੰਦਾਨੀ ਜਿਨ੍ਹਾਂ ਨੇ ਬੀਤੇ ਦਿਨੀਂ ਇੱਕ ਪੁੱਤਰ ਨੂੰ ਜਨਮ ਦਿੱਤਾ ਹੈ । ਜਿਸ ਦੀ ਜਾਣਕਾਰੀ ਉਨ੍ਹਾਂ ਦੇ ਪਤੀ ਨੇ ਬੀਤੇ ਦਿਨੀਂ ਇੱਕ ਪੋਸਟ ਸਾਂਝੀ ਕਰਕੇ ਦਿੱਤੀ ਸੀ ।

ਹੋਰ ਪੜ੍ਹੋ : ਕਿਸਾਨਾਂ ਦੇ ਧਰਨੇ ਪ੍ਰਦਰਸ਼ਨ ‘ਚ ਬਜ਼ੁਰਗ ਕਿਸਾਨ 26 ਜਨਵਰੀ ਤੋਂ ਲਾਪਤਾ, ਖਾਲਸਾ ਏਡ ਨੇ ਜਾਣਕਾਰੀ ਕੀਤੀ ਸਾਂਝੀ

anita

ਜਿਸ ਤੋਂ ਬਾਅਦ ਉਨ੍ਹਾਂ ਦੇ ਪਤੀ ਰੋਹਿਤ ਰੈੱਡੀ ਨੇ ਮੁੜ ਤੋਂ ਇੱਕ ਵੀਡੀਓ ਸਾਂਝਾ ਕੀਤਾ ।ਇਸ ਵੀਡੀਓ ‘ਚ ਉਹ ਆਪਣੇ ਬੱਚੇ ਨੂੰ ਵੇਖ ਰਹੇ ਸਨ ਅਤੇ ਅੰਦਾਜ਼ਾ ਲਗਾ ਰਹੇ ਸੀ ਕਿ ਉਨ੍ਹਾਂ ਦੇ ਬੱਚੇ ਦੇ ਨੈਣ ਨਕਸ਼ ਬਿਲਕੁਲ ਉਨ੍ਹਾਂ ਵਰਗੇ ਹਨ ।

Anita Hassanandani and Rohit Reddy

ਦੱਸ ਦਈਏ ਕਿ ਅਨੀਤਾ ਨੇ ‘ਯੇ ਦਿਲ’, ‘ਕੋਈ ਆਪ ਸਾ’, ‘ਅਗਨੀਪਥ ਰਿਟਰਨ’ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ ।

 

View this post on Instagram

 

A post shared by Anita H Reddy (@anitahassanandani)

0 Comments
0

You may also like