ਜੋਰਡਨ ਸੰਧੂ ਦੇ ਨਵੇਂ ਗਾਣੇ ‘ਅੱਖੀਆਂ ਦੇ ਨੇੜੇ’ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ

Written by  Rupinder Kaler   |  November 21st 2019 03:00 PM  |  Updated: November 21st 2019 03:09 PM

ਜੋਰਡਨ ਸੰਧੂ ਦੇ ਨਵੇਂ ਗਾਣੇ ‘ਅੱਖੀਆਂ ਦੇ ਨੇੜੇ’ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ

ਪੰਜਾਬੀ ਫ਼ਿਲਮ ‘ਗਿੱਦੜ ਸਿੰਗੀ’ ਦੇ ਇੱਕ ਤੋਂ ਬਾਅਦ ਇੱਕ ਗਾਣੇ ਰਿਲੀਜ਼ ਹੋ ਰਹੇ ਹਨ । ‘ਕਿੰਨੀ ਸੋਹਣੀ’ ਗਾਣੇ ਦੇ ਹਿੱਟ ਹੋਣ ਤੋਂ ਬਾਅਦ ਇੱਕ ਹੋਰ ਗਾਣਾ ਰਿਲੀਜ਼ ਕੀਤਾ ਗਿਆ ਹੈ । ‘ਅੱਖੀਆਂ ਦੇ ਨੇੜੇ’ ਟਾਈਟਲ ਹੇਠ ਰਿਲੀਜ਼ ਹੋਏ ਇਸ ਗਾਣੇ ਨੂੰ ਆਵਾਜ਼ ਜੋਰਡਨ ਸੰਧੂ ਨੇ ਦਿੱਤੀ ਹੈ ਜਦੋਂ ਕਿ ਗੀਤ ਦੇ ਬੋਲ ਏਵੀਆਈ ਦੀ ਕਲਮ ਦੀ ਦੇਣ ਹਨ । ਇਸ ਗੀਤ ਦਾ ਮਿਊਜ਼ਿਕ ਦਾ ਬੌਸ ਨੇ ਤਿਆਰ ਕੀਤਾ ਹੈ ।

https://www.instagram.com/p/B43-bWVB1Hr/

ਗਾਣੇ ਦਾ ਪੂਰਾ ਪ੍ਰੋਜੈਕਟ ਵਿਪਿਨ ਪਰਾਸ਼ਰ ਦੇ ਨਿਰਦੇਸ਼ਨ ਹੇਠ ਤਿਆਰ ਕੀਤਾ ਗਿਆ ਹੈ । ਇਸ ਗਾਣੇ ਨੂੰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ ’ਤੇ ਵਰਲਡ ਵਾਈਡ ਰਿਲੀਜ਼ ਕੀਤਾ ਗਿਆ ਹੈ ।

ਫ਼ਿਲਮ ਦੀ ਗੱਲ ਕੀਤੀ ਜਾਵੇ ਤਾਂ ਗਿੱਦੜ ਸਿੰਗੀ ਫ਼ਿਲਮ ਵਿੱਚ ਜੋਰਡਨ ਸੰਧੂ ਤੇ ਰੁਬੀਨਾ ਬਾਜਵਾ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ ।ਇਹਨਾਂ ਤੋਂ ਇਲਾਵਾ ਇਸ ਫ਼ਿਲਮ ਵਿੱਚ ਹੋਰ ਵੀ ਕਈ ਵੱਡੇ ਕਲਾਕਾਰ ਦਿਖਾਈ ਦੇਣਗੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network