ਗਾਇਕ ਅੰਕਿਤ ਤਿਵਾਰੀ ਨੇ ਨਾਮੀ ਹੋਟਲ ‘ਤੇ ਲਗਾਏ ਬਦਸਲੂਕੀ ਦੇ ਇਲਜ਼ਾਮ, ਕਿਹਾ ਹੋਟਲ ਵਾਲਿਆਂ ਕਾਰਨ ਤਿੰਨ ਸਾਲ ਦੀ ਬੱਚੀ ਨੂੰ ਰਹਿਣਾ ਪਿਆ ਭੁੱਖਾ

written by Shaminder | April 23, 2022

ਗਾਇਕ ਅੰਕਿਤ ਤਿਵਾਰੀ (Ankit Tiwari) ਨੇ ਦਿੱਲੀ ਦੇ ਫਾਈਵ ਸਟਾਰ ਹੋਟਲ ‘ਤੇ ਬਦਸਲੂਕੀ ਦੇ ਇਲਜ਼ਾਮ ਲਗਾਏ ਹਨ । ਅੰਕਿਤ ਤਿਵਾਰੀ ਨੇ ਇੱਕ ਵੀਡੀਓ ਆਪਣੇ ਟਵਿੱਟਰ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਹ ਦੱਸ ਰਹੇ ਹਨ ਕਿ ਉਸ ਦੇ ਨਾਲ ਬੁਰਾ ਵਰਤਾਉ ਹੀ ਨਹੀਂ ਕੀਤਾ ਗਿਆ ਬਲਕਿ ਹੋਟਲ ਵਾਲਿਆਂ ਦੇ ਕਾਰਨ ਉਸ ਦੀ ਬੱਚੀ ਨੁੰ ਸਾਰੀ ਰਾਤ ਭੁੱਖਾ ਰਹਿਣਾ ਪਿਆ ਹੈ ।ਦਰਅਸਲ ਅੰਕਿਤ ਤਿਵਾਰੀ ਆਪਣੇ ਪਰਿਵਾਰ ਦੇ ਨਾਲ ਹਰਿਦੁਆਰ ਗਏ ਸਨ ।

Ankit Tiwari,

ਹੋਰ ਪੜ੍ਹੋ :Google Doodle Celebrates Naziha Salim: All you need to know about Iraq’s contemporary painter 

ਜਿਸ ਤੋਂ ਬਾਅਦ ਉਹ ਦਿੱਲੀ ‘ਚ ਰੁਕੇ ਸਨ ਅਤੇ ਇੱਥੋਂ ਹੀ ਉਨ੍ਹਾਂ ਨੇ ਵਰਿੰਦਾਵਨ ਲਈ ਜਾਣਾ ਸੀ । ਇਸ ਦੌਰਾਨ ਉਹ ਬੇਟੀ ਅਤੇ ਧੀ ਦੇਨਾਲ ਰਾਇਲ ਪਲਾਜਾ ਹੋਟਲ ‘ਚ ਰੁਕ ਗਏ ਅਤੇ ਚੇਕ ਇਨ ਕਰਨ ਦੇ ਦੌਰਾਨ ਹੀ ਉਨ੍ਹਾਂ ਨੂੰ ੪੫ ਮਿੰਟ ਲੱਗ ਗਏ । ਕਮਰੇ ‘ਚ ਜਾ ਕੇ ਉਨ੍ਹਾਂ ਨੇ ਖਾਣਾ ਆਰਡਰ ਕਰ ਦਿੱਤਾ ਪਰ ਤਿੰਨ ਘੰਟੇ ਬੀਤਣ ਤੋਂ ਬਾਅਦ ਵੀ ਖਾਣਾ ਨਹੀਂ ਆਇਆ । ਅੰਕਿਤ ਨੇ ਦੱਸਿਆ ਕਿ ਉਨ੍ਹਾਂ ਦੀ ਤਿੰਨ ਸਾਲ ਦੀ ਧੀ ਹੈ ਜਿਸ ਲਈ ਉਨ੍ਹਾਂ ਨੇ ਦੁੱਧ ਆਰਡਰ ਕੀਤਾ ਸੀ, ਪਰ ਦੁੱਧ ਨਹੀਂ ਪਹੁੰਚਾਇਆ ਗਿਆ ।

ਜਦੋਂ ਇਸ ਸਬੰਧੀ ਉਨ੍ਹਾਂ ਨੇ ਹੋਟਲ ਮੈਨੇਜਮੈਂਟ ਨੂੰ ਸ਼ਿਕਾਇਤ ਕੀਤੀ ਤਾਂ ਉਨ੍ਹਾਂ ਨੇ ਬਾਊਂਸਰ ਦੀ ਧਮਕੀ ਤੱਕ ਦੇ ਦਿੱਤੀ ਸੀ ।ਦੱਸ ਦਈਏ ਕਿ ਇਸ ਤੋਂ ਪਹਿਲਾਂ ਰਾਹੁਲ ਬੋਸ ਨੇ ਵੀ ਇਸ ਤਰ੍ਹਾਂ ਦੀ ਸ਼ਿਕਾਇਤ ਕੀਤੀ ਸੀ । ਕਈ ਵਾਰ ਲੋਕਾਂ ਨੂੰ ਲੱਗਦਾ ਹੈ ਕਿ ਸੈਲੀਬ੍ਰੇਟੀਜ਼ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਹੀਂ ਹੁੰਦੀ ਪਰ ਅਜਿਹਾ ਨਹੀਂ ਹੈ । ਉਹ ਵੀ ਕਦੇ ਨਾ ਕਦੇ ਅਜਿਹੀ ਸਥਿਤੀ ਨਾਲ ਜੂਝਣ ਦੇ ਲਈ ਮਜਬੂਰ ਹੋ ਜਾਂਦੇ ਹਨ ।

You may also like