ਅਨਮੋਲ ਗਗਨ ਮਾਨ ਦੇ ‘ਚੰਡੀਗੜ੍ਹ ਗੀਤ ਦਾ ਟੀਜ਼ਰ ਹੋਇਆ ਰਿਲੀਜ਼, ਦੇਖਣ ਨੂੰ ਮਿਲੀ ਵੱਖਰੀ ਲੁੱਕ

Written by  Lajwinder kaur   |  December 30th 2018 01:48 PM  |  Updated: December 30th 2018 01:48 PM

ਅਨਮੋਲ ਗਗਨ ਮਾਨ ਦੇ ‘ਚੰਡੀਗੜ੍ਹ ਗੀਤ ਦਾ ਟੀਜ਼ਰ ਹੋਇਆ ਰਿਲੀਜ਼, ਦੇਖਣ ਨੂੰ ਮਿਲੀ ਵੱਖਰੀ ਲੁੱਕ

ਪੰਜਾਬ ਦੀ ਘੈਂਟ ਜੱਟੀ ਅਨਮੋਲ ਗਗਨ ਮਾਨ ਜਿਹਨਾਂ ਦੇ ਨਵਾਂ ਗੀਤ ਚੰਡੀਗੜ੍ਹ ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ। ਗੀਤੇ ਦੇ ਟੀਜ਼ਰ ‘ਚ ਉਹਨਾਂ ਦੀ ਵੱਖਰੀ ਹੀ ਲੁੱਕ ਵੇਖਣ ਨੂੰ ਮਿਲ ਰਹੀ ਹੈ। ਵੀਡੀਓ ‘ਚ ਦੇਖ ਸਕਦੇ ਹੋ ਕਿ ਅਨਮੋਲ ਗਗਨ ਜੋ ਕਿ ਪੰਜਾਬੀ ਸੂਟ ਤੇ ਅਰਬਨ ਸਟਾਈਲ ‘ਚ ਨਜ਼ਰ ਆ ਰਹੀ ਹੈ। ਉਹਨਾਂ ਨੇ ਗੀਤ ‘ਚ ਸੱਪ ਨੂੰ ਹੱਥ ‘ਚ ਫੜ੍ਹ ਕੇ ਆਪਣੀ ਕਾਤਿਲ ਆਦਾਵਾਂ ਨੂੰ ਪੇਸ਼ ਕਰਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ ‘ਚ ਅਨਮੋਲ ਗਗਨ ਮਾਨ ਬਾਈਕ ਤੇ ਕਾਲੇ ਰੰਗ ਦੇ ਘੋੜੇ ਦੀ ਘੋੜ ਸਵਾਰੀ ਕਰਦੀ ਹੋਈ ਨਜ਼ਰ ਆ ਰਹੀ ਹੈ।

https://www.youtube.com/watch?v=mh7PSGfAKZE

ਚੰਡੀਗੜ੍ਹ ਗੀਤ ਦੇ ਬੋਲ ਖੁਦ ਅਨਮੋਲ ਗਗਨ ਮਾਨ ਤੇ ਜਨਕ ਸ਼ਰਮੀਲਾ ਨੇ ਲਿਖੇ ਹਨ। ਗੀਤ ਨੂੰ ਗਾਉਣ ਦੇ ਨਾਲ ਨਾਲ ਅਨਮੋਲ ਨੇ ਇਸ ਨੂੰ ਡਾਇਰੈਕਟ ਵੀ ਖੁਦ ਕੀਤਾ ਹੈ। ਚੰਡੀਗੜ੍ਹ ਗੀਤ ਦੇ ਟੀਜ਼ਰ ਨੂੰ ਵ੍ਹਾਈਟ ਹਿੱਲ ਮਿਊਜ਼ਿਕ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ।

https://www.instagram.com/p/Brmkf48Frwf/

ਹੋਰ ਵੇਖੋ: ਬੱਬੂ ਮਾਨ ਨੇ ਨਿੱਕੇ ਜਵਾਕਾਂ ਨੂੰ ਵੰਡੀਆਂ ਕੋਟੀਆਂ, ਵੀਡੀਓ ਹੋਈ ਵਾਇਰਲ

ਇਸ ਤੋਂ ਪਹਿਲਾਂ ਵੀ ਅਨਮੋਲ ਗਗਨ ਬਹੁਤ ਸਾਰੇ ਪੰਜਾਬੀ ਗੀਤਾਂ ਨੂੰ ਸਰੋਤਿਆਂ ਦੀ ਝੋਲੀ ਪਾ ਚੁੱਕੀ ਹੈ ਜਿਵੇਂ ਅੱਤ ਕਰਵਾਤੀ, ਸੂਟ, ਨਖਰੋਂ, ਰਾਇਲ ਜੱਟੀ, ਕੁੰਡੀ ਮੁੱਛ ਤੇ ਟਰਾਲੇ ਆਦਿ। ਅਨਮੋਲ ਦੇ ਸਾਰੇ ਗੀਤਾਂ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਦਾ ਹੈ। ‘ਚੰਡੀਗੜ੍ਹ’ ਗੀਤ ਨੂੰ ਨਵੇਂ ਸਾਲ ਵਾਲੇ ਦਿਨ ਰਿਲੀਜ਼ ਕੀਤਾ ਜਾਵੇਗਾ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network