ਅੰਨੂ ਕਪੂਰ ਨੇ ਕੀਤੀ ਮੁੰਬਈ ਪੁਲਿਸ ਦੀ ਸ਼ਲਾਘਾ ਅਤੇ ਕਿਹਾ ਧੰਨਵਾਦ, ਜਾਨਣ ਲਈ ਪੜ੍ਹੋ ਪੂਰੀ ਖ਼ਬਰ

written by Pushp Raj | October 03, 2022 10:01am

Annu Kapoor praised Mumbai Police: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅੰਨੂ ਕਪੂਰ ਕੁਝ ਦਿਨ ਪਹਿਲਾਂ ਆਯਨਲਾਈਨ ਠੱਗੀ ਦਾ ਸ਼ਿਕਾਰ ਹੋ ਗਏ ਸੀ। ਅੰਨੂ ਕਪੂਰ ਨੇ ਇਸ ਸਬੰਧੀ ਮੁੰਬਈ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ, ਜਿਸ ਤੋਂ ਬਾਅਦ ਮੁੰਬਈ ਪੁਲਿਸ ਨੇ ਅਦਾਕਾਰ ਦੀ ਮਦਦ ਕੀਤੀ। ਇਸ ਦੇ ਲਈ ਹੁਣ ਅਨੂੰ ਕਪੂਰ ਨੇ ਮੁੰਬਈ ਪੁਲਿਸ ਨੂੰ

Image Source: Instagram

ਦੱਸ ਦਈਏ ਕਿ ਬੀਤੇ ਦਿਨੀਂ ਅੰਨੂ ਕਪਰੂ ਆਨਲਾਈ ਫ੍ਰਾਡ ਦਾ ਸ਼ਿਕਾਰ ਹੋ ਗਏ , ਜਿੱਥੇ ਇੱਕ ਧੋਖੇਬਾਜ਼ ਨੇ ਉਨ੍ਹਾਂ ਤੋਂ ਆਨਲਾਈਨ 4.36 ਲੱਖ ਰੁਪਏ ਠੱਗ ਲਏ। ਅੰਨੂ ਕਪੂਰ ਨੇ ਇਸ ਸਬੰਧੀ ਮੁੰਬਈ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਨ ਦੇ ਚੱਲਦੇ ਅਦਾਕਾਰ ਨੂੰ 3.08 ਲੱਖ ਰੁਪਏ ਵਾਪਿਸ ਮਿਲ ਜਾਣਗੇ।

ਅਨੂੰ ਕਪੂਰ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਪਾ ਕੇ ਮੁੰਬਈ ਪੁਲਿਸ ਨਾਲ ਇੱਕ ਤਸਵੀਰ ਸ਼ਾਂਝੀ ਕੀਤੀ ਹੈ। ਅਭਿਨੇਤਾ ਨੇ ਆਪਣੀ ਇਸ ਪੋਸਟ ਰਾਹੀਂ "ਤੁਰੰਤ ਅਤੇ ਪ੍ਰਭਾਵੀ ਕਾਰਵਾਈ" ਲਈ ਮੁੰਬਈ ਪੁਲਿਸ ਦਾ ਧੰਨਵਾਦ ਕੀਤਾ ਹੈ।

ਇੰਸਟਾਗ੍ਰਾਮ 'ਤੇ ਮੁੰਬਈ ਪੁਲਿਸ ਅਧਿਕਾਰੀਆਂ ਨਾਲ ਤਸਵੀਰ ਸ਼ਾਂਝੀ ਕਰਦੇ ਹੋਏ ਅੰਨੂ ਕਪੂਰ ਨੇ ਲਿਖਿਆ, 'ਮੇਰੇ ਬੈਂਕ ਖਾਤੇ ਤੋਂ ਹੋਈ ਧੋਖਾਧੜੀ ਦੇ ਖਿਲਾਫ ਤੁਰੰਤ ਅਤੇ ਪ੍ਰਭਾਵੀ ਕਾਰਵਾਈ ਲਈ ਸਾਈਬਰ ਕ੍ਰਾਈਮ ਵਿੰਗ, ਓਸ਼ੀਵਾਰਾ ਦੀ ਮੁੰਬਈ ਪੁਲਿਸ ਦਾ ਤਹੇ ਦਿਲੋਂ ਧੰਨਵਾਦ ਅਤੇ ਪ੍ਰਸ਼ੰਸਾ।'

Image Source: Instagram

ਮੀਡੀਆ ਰਿਪੋਰਟਸ ਦੇ ਮੁਤਾਬਕ ਵੀਰਵਾਰ ਸਵੇਰੇ ਬੈਂਕ ਕਰਮਚਾਰੀ ਦੇ ਰੂਪ 'ਚ ਪੇਸ਼ ਹੋਏ ਇੱਕ ਵਿਅਕਤੀ ਨੇ ਅਭਿਨੇਤਾ ਨੂੰ ਫੋਨ ਕੀਤਾ ਅਤੇ ਕੇਵਾਈਸੀ ਨੂੰ ਅਪਡੇਟ ਕਰਨ ਲਈ ਕਿਹਾ। ਇਸ ਤੋਂ ਬਾਅਦ ਜਦੋਂ ਅਨੂੰ ਨੇ ਉਸ ਵਿਅਕਤੀ ਤੋਂ ਉਸ ਦਾ ਕਰਮਚਾਰੀ ਨੰਬਰ ਮੰਗਿਆ ਤਾਂ ਉਸ ਨੇ ਜਾਅਲੀ ਨੰਬਰ ਦੇ ਦਿੱਤਾ। ਕੁਝ ਹੀ ਮਿੰਟਾਂ 'ਚ ਮੁਲਜ਼ਮ ਨੇ ਅੰਨੂ ਕਪੂਰ ਦੇ ਖਾਤੇ 'ਚੋਂ 4.36 ਲੱਖ ਰੁਪਏ ਕਢਵਾ ਲਏ ਗਏ।

ਅੰਨੂ ਕਪੂਰ ਨੇ ਦੱਸਿਆ ਕਿ ਇਸ ਘਟਨਾ ਦੇ ਤੁੰਰਤ ਬਾਅਦ ਮੈਂ ਓਸ਼ੀਵਾਰਾ ਥਾਣੇ ਗਿਆ, ਜਿੱਥੇ ਪੁਲਿਸ ਨੇ ਉਨ੍ਹਾਂ ਦੀ ਸ਼ਿਕਾਇਤ ਦਰਜ ਕੀਤੀ ਅਤੇ ਇਸ ਉੱਤੇ ਤੁਰੰਤ ਕਾਰਵਾਈ ਕੀਤੀ। ਧੋਖਾਧੜੀ ਕਰਨ ਵਾਲੇ ਨੇ ਬਿਹਾਰ ਦੇ ਦੋ ਬੈਂਕ ਖਾਤਿਆਂ ਵਿੱਚ ਪੈਸੇ ਟਰਾਂਸਫਰ ਕੀਤੇ ਸਨ, ਜੋ ਕਿ ਫਿਰ ਫ੍ਰੀਜ਼ ਕਰ ਦਿੱਤੇ ਗਏ ਸਨ। ਪੁਲਿਸ ਨੇ ਮੁਲਜ਼ਮ ਦੇ ਖਾਤਿਆਂ ਚੋਂ 3.08 ਲੱਖ ਰੁਪਏ ਬਰਾਮਦ ਕਰ ਲਈ, ਪਰ ਬਾਕੀ ਰਕਮ ਨਕਦੀ 'ਚ ਕਢਵਾ ਲਈ ਗਈ ਸੀ। ਪੁਲਿਸ ਵੱਲੋਂ ਇਸ ਮਾਮਲੇ ਵਿੱਚ ਅਜੇ ਵੀ ਮੁਲਜ਼ਮ ਦੀ ਭਾਲ ਜਾਰੀ ਹੈ।'

Image Source: Instagram

ਹੋਰ ਪੜ੍ਹੋ : ਗਿੱਪੀ ਗਰੇਵਾਲ ਨੇ ਪੋਸਟ ਸ਼ੇਅਰ ਕਰ ਕੀਤੀ ਈਰਾਨੀ ਕੁੜੀ ਮਹਿਸਾ ਅਮੀਨੀ ਲਈ ਇਨਸਾਫ ਦੀ ਮੰਗ

ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਭਾਰਤੀ ਦੰਡਾਵਲੀ ਅਤੇ ਸੂਚਨਾ ਤਕਨਾਲੋਜੀ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਆਨਲਾਈਨ ਧੋਖਾਧੜੀ ਕਰਨ ਵਾਲੇ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਤੀਜੀ ਵਾਰ ਹੈ ਜਦੋਂ ਅਨੂੰ ਕਪੂਰ ਨੂੰ ਆਨਲਾਈਨ ਠੱਗੀ ਹੋਈ ਹੈ। ਇਸ ਤੋਂ ਪਹਿਲਾਂ ਵੀ ਅੰਨੂ ਕਪੂਰ ਜੂਨ ਵਿੱਚ ਆਪਣੇ ਯੂਰਪ ਦੌਰੇ ਦੌਰਾਨ ਚੋਰੀ ਦਾ ਸ਼ਿਕਾਰ ਹੋ ਗਏ ਸੀ ਅਤੇ ਇਸ ਤੋਂ ਪਹਿਲਾਂ ਇੱਕ ਕਰਮਚਾਰੀ ਉਨ੍ਹਾਂ ਦੇ ਦਫ਼ਤਰ ਵਿੱਚੋਂ ਨਕਦੀ ਚੋਰੀ ਕਰਕੇ ਫਰਾਰ ਹੋ ਗਿਆ ਸੀ।

 

View this post on Instagram

 

A post shared by Annu Kapoor (@annukapoor)

You may also like