ਫ਼ਿਲਮ ਇੰਡਸਟਰੀ ਤੋਂ ਆਈ ਇੱਕ ਹੋਰ ਬੁਰੀ ਖ਼ਬਰ, ਅਦਾਕਾਰਾ ਜੈ ਸ਼੍ਰੀ ਰਮੈਯਾ ਦੀ ਭੇਦ ਭਰੇ ਹਲਾਤਾਂ ’ਚ ਮੌਤ

written by Rupinder Kaler | January 25, 2021

ਸਾਲ 2020 ਵਿੱਚ ਫ਼ਿਲਮੀ ਦੁਨੀਆਂ ਦੇ ਕਈ ਸਿਤਾਰੇ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ । ਪਰ ਹੁਣ ਨਵੇਂ ਸਾਲ ਵਿੱਚ ਵੀ ਇੱਕ ਬੁਰੀ ਖ਼ਬਰ ਸਾਹਮਣੇ ਆਈ ਹੈ । ਇਸ ਸਭ ਦੇ ਚਲਦੇ ਕੰਨੜ ਇੰਡਸਟਰੀ ਤੋਂ ਇਕ ਬੁਰੀ ਖ਼ਬਰ ਆਈ ਹੈ । ਕੰਨੜ ਐਕਟਰੈੱਸ ਜੈ ਸ਼੍ਰੀ ਰਮੈਯਾ ਦੀ ਸ਼ੱਕੀ ਹਾਲਤ ’ਚ ਮੌਤ ਹੋ ਗਈ ਹੈ। 25 ਜਨਵਰੀ ਨੂੰ ਜੈ ਸ਼੍ਰੀ ਦੀ ਲਾਸ਼ ਬੈਂਗਲੁਰੂ ਦੇ ਇਕ ਪੁਨਰਵਾਸ ਕੇਂਦਰ ’ਚੋਂ ਮਿਲੀ ਹੈ। jayashree-ramaiah ਹੋਰ ਪੜ੍ਹੋ : 26 ਜਨਵਰੀ ਦੀ ਕਿਸਾਨ ਪਰੇਡ ਵਿੱਚ ਹਿੱਸਾ ਲੈਣ ਲਈ ਹਰਭਜਨ ਮਾਨ ਤੇ ਅਮਿਤੋਜ ਮਾਨ ਦਿੱਲੀ ਰਵਾਨਾ ਗਾਇਕ ਬੀ ਪਰਾਕ ਨੇ ਖਰੀਦੀ ਨਵੀਂ ਲਗਜ਼ਰੀ ਕਾਰ, ਤਸਵੀਰਾਂ ਸਾਂਝੀਆਂ ਕਰਕੇ ਪ੍ਰਮਾਤਮਾ ਦਾ ਕੀਤਾ ਧੰਨਵਾਦ jayashree-ramaiah ਖ਼ਬਰਾਂ ਦੀ ਮੰਨੀਏ ਤਾਂ ਐਕਟਰੈੱਸ ਡਿਪ੍ਰੈਸ਼ਨ ਦਾ ਸ਼ਿਕਾਰ ਸੀ। ਜੈ ਸ਼੍ਰੀ ਦੇ ਦੇਹਾਂਤ ਨਾਲ ਪੂਰੀ ਕੰਨੜ ਇੰਡਸਟਰੀ ’ਚ ਸੋਗ ਦੀ ਲਹਿਰ ਹੈ। ਐਕਟਰੈੱਸ ਦੇ ਇਸ ਤਰ੍ਹਾਂ ਚਲੇ ਜਾਣ ਨਾਲ ਹਰ ਕੋਈ ਹੈਰਾਨ ਹੈ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਸਾਲ ਜੈ ਸ਼੍ਰੀ ਨੇ ਸੋਸ਼ਲ ਮੀਡੀਆ ’ਤੇ ਇਕ ਅਜਿਹੀ ਪੋਸਟ ਵੀ ਸ਼ੇਅਰ ਕੀਤੀ ਸੀ, ਜਿਸਤੋਂ ਬਾਅਦ ਉਹ ਚਰਚਾ ’ਚ ਆ ਗਈ ਸੀ। jayashree-ramaiah ਆਪਣੀ ਪੋਸਟ ’ਚ ਜੈ ਸ਼੍ਰੀ ਨੇ ਸਾਫ਼-ਸਾਫ਼ ਦੱਸਿਆ ਸੀ ਕਿ ਉਹ ਡਿਪ੍ਰੈਸ਼ਨ ਦਾ ਸ਼ਿਕਾਰ ਹੈ ਅਤੇ ਹੁਣ ਕੁਇਟ ਕਰਨਾ ਚਾਹੁੰਦੀ ਹੈ। ਐਕਟਰੈੱਸ ਨੇ ਆਪਣੇ ਟਵੀਟ ’ਚ ਲਿਖਿਆ ਸੀ, ‘ਮੈਂ ਅਲਵਿਦਾ ਕਹਿੰਦੀ ਹਾਂ! ਗੁੱਡ ਬਾਏ ਦੁਨੀਆ ਅਤੇ ਡਿਪ੍ਰੈਸ਼ਨ।’ ਜੈ ਸ਼੍ਰੀ ਦਾ ਇਹ ਪੋਸਟ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋਇਆ ਸੀ।

0 Comments
0

You may also like