ਫ਼ਿਲਮੀ ਜਗਤ ‘ਚੋਂ ਇੱਕ ਹੋਰ ਜੋੜੇ ਦਾ ਹੋਇਆ ਤਲਾਕ, 18 ਸਾਲ ਬਾਅਦ ਵੱਖ ਹੋਏ ਧਨੁਸ਼ ਅਤੇ ਐਸ਼ਵਰਿਆ

written by Lajwinder kaur | January 18, 2022

ਸਾਊਥ ਇੰਡਸਟਰੀ ਦੇ ਸਭ ਤੋਂ ਪਾਵਰਫੁੱਲ ਜੋੜਿਆਂ 'ਚੋਂ ਇੱਕ ਧਨੁਸ਼ Dhanush, ਅਤੇ ਐਸ਼ਵਰਿਆ ਰਜਨੀਕਾਂਤ Aishwaryaa ਨੇ ਇਕ-ਦੂਜੇ ਤੋਂ ਵੱਖ ਹੋਣ ਦਾ ਫੈਸਲਾ ਕਰ ਲਿਆ ਹੈ। ਤਮਿਲ ਫਿਲਮਾਂ ਦੇ ਮਸ਼ਹੂਰ ਫ਼ਿਲਮ ਸਟਾਰ ਅਤੇ ਹਾਲ ਹੀ 'ਚ ਫ਼ਿਲਮ 'ਅਤਰੰਗੀ ਰੇ' 'ਚ ਅਹਿਮ ਭੂਮਿਕਾ 'ਚ ਨਜ਼ਰ ਆਏ ਐਕਟਰ ਧਨੁਸ਼ ਨੇ ਆਪਣੇ ਨਵੇਂ ਫੈਸਲੇ ਦੇ ਨਾਲ ਹਰ ਇੱਕ ਨੂੰ ਹੈਰਾਨ ਕਰ ਦਿੱਤਾ ਹੈ। ਧਨੁਸ਼ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਜਾਣਕਾਰੀ ਦਿੱਤੀ ਹੈ ਕਿ ਉਹ ਆਪਣੀ ਪਤਨੀ ਐਸ਼ਵਰਿਆ ਤੋਂ ਤਲਾਕ ਲੈ ਰਹੇ ਹਨ। ਧਨੁਸ਼ ਨੇ ਆਪਣੇ ਟਵਿੱਟਰ 'ਤੇ ਇੱਕ ਟਵੀਟ ਦੇ ਰਾਹੀਂ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ (Dhanush and Aishwaryaa Separate Each other)।

ਹੋਰ ਪੜ੍ਹੋ : ਅਫਸਾਨਾ ਖ਼ਾਨ ਦੁਲਹਣ ਤੇ ਸਾਜ਼ ਦੁਲਹੇ ਦੇ ਲਿਬਾਸ ‘ਚ ਆਇਆ ਨਜ਼ਰ, ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈ ਇਹ ਵਿਆਹ ਵਾਲੀ ਤਸਵੀਰ

dhunush with akshya

ਧਨੁਸ਼ ਨੇ ਆਪਣੀ ਪੋਸਟ ਵਿੱਚ ਲਿਖਿਆ, “18 ਸਾਲਾਂ ਦੀ ਇੱਕਜੁਟਤਾ, ਦੋਸਤੀ, ਇੱਕ ਜੋੜਾ ਬਣਨਾ, ਮਾਤਾ-ਪਿਤਾ ਅਤੇ ਇੱਕ ਦੂਜੇ ਦੇ ਸ਼ੁਭਚਿੰਤਕ, ਅਸੀਂ ਵਿਕਾਸ, ਸਮਝਦਾਰੀ, ਸਾਂਝੇਦਾਰੀ ਦੀ ਯਾਤਰਾ ਕੀਤੀ ਸੀ। ਅੱਜ ਅਸੀਂ ਉੱਥੇ ਖੜੇ ਹਾਂ ਜਿੱਥੇ ਸਾਡੇ ਰਾਹ ਵੱਖ ਹੋ ਰਹੇ ਹਨ। ਐਸ਼ਵਰਿਆ ਅਤੇ ਮੈਂ ਇੱਕ ਜੋੜੇ ਦੇ ਰੂਪ ਵਿੱਚ ਵੱਖ ਹੋਣ ਦਾ ਫੈਸਲਾ ਕੀਤਾ ਹੈ, ਅਤੇ ਹੁਣ ਅਸੀਂ ਇੱਕ ਵਿਅਕਤੀ ਦੇ ਰੂਪ ਵਿੱਚ ਆਪਣੇ ਆਪ ਨੂੰ ਬਿਹਤਰ ਸਮਝਣ ਲਈ ਸਮਾਂ ਦੇਵਾਂਗੇ। ਕਿਰਪਾ ਕਰਕੇ ਸਾਡੇ ਫੈਸਲੇ ਦਾ ਸਤਿਕਾਰ ਕਰੋ ਅਤੇ ਇਸ ਨਾਲ ਨਜਿੱਠਣ ਲਈ ਸਾਨੂੰ ਪ੍ਰਾਈਵੈਸੀ ਦਿਓ।

ਓਮ ਨਮਹ ਸ਼ਿਵਾਏ

ਪਿਆਰ ਫੈਲਾਓ’

ਹੋਰ ਪੜ੍ਹੋ : ਰੌਸ਼ਨ ਪ੍ਰਿੰਸ ਨੇ ਸਾਂਝਾ ਕੀਤਾ ਪਹਿਲਾ ਯੂਟਿਊਬ ਬਲੌਗ, ਪਤਨੀ ਦੇ ਨਾਲ ਘਰ ਦੇ ਕੰਮ ਕਰਾਉਂਦੇ ਆਏ ਨਜ਼ਰ,ਦੇਖੋ ਵੀਡੀਓ

inside image of dhanush and aishwarya

ਤੁਹਾਨੂੰ ਦੱਸ ਦੇਈਏ ਕਿ ਧਨੁਸ਼ ਦੱਖਣੀ ਭਾਰਤੀ ਸੁਪਰਸਟਾਰ ਰਜਨੀਕਾਂਤ ਦੇ ਜਵਾਈ ਹਨ। ਉਨ੍ਹਾਂ ਨੇ ਸਾਲ 2004 'ਚ ਰਜਨੀਕਾਂਤ ਦੀ ਬੇਟੀ ਐਸ਼ਵਰਿਆ ਨਾਲ ਵਿਆਹ ਕਰਵਾਇਆ ਸੀ। ਇਸ ਜੋੜੇ ਦੇ ਦੋ ਬੱਚੇ ਵੀ ਹਨ । ਧਨੁਸ਼ ਅਤੇ ਐਸ਼ਵਰਿਆ ਦੇ ਵੱਖ ਹੋਣ ਦੀਆਂ ਖਬਰਾਂ ਪਹਿਲਾਂ ਵੀ ਕਈ ਵਾਰ ਸਾਹਮਣੇ ਆ ਚੁੱਕੀਆਂ ਹਨ ਪਰ ਜੋੜੇ ਨੇ ਹਰ ਵਾਰ ਇਨ੍ਹਾਂ ਅਫਵਾਹਾਂ ਦਾ ਖੰਡਨ ਕੀਤਾ ਹੈ। ਹਾਲਾਂਕਿ ਹੁਣ ਖੁਦ ਧਨੁਸ਼ ਨੇ ਸਾਫ ਕਰ ਦਿੱਤਾ ਹੈ ਕਿ ਉਹ ਆਪਣੀ ਪਤਨੀ ਐਸ਼ਵਰਿਆ ਤੋਂ ਆਪਸੀ ਸਮਝਦਾਰੀ ਨਾਲ ਤਲਾਕ ਲੈ ਰਹੇ ਹਨ। ਦੱਸ ਦਈਏ ਕਿ ਐਸ਼ਵਰਿਆ ਸੁਪਰਸਟਾਰ ਰਜਨੀਕਾਂਤ ਦੀ ਬੇਟੀ ਹੈ ਅਤੇ ਫਿਲਮ ਨਿਰਦੇਸ਼ਕ ਅਤੇ ਪਲੇਬੈਕ ਸਿੰਗਰ ਵੀ ਹੈ।

 

You may also like