ਗੁਰਲੇਜ਼ ਅਖਤਰ ਦੀ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਚੜਤ,ਰਿਲੀਜ਼ ਹੋਇਆ ਇਹ ਨਵਾਂ ਗੀਤ 

written by Shaminder | May 22, 2019

ਗੁਰਲੇਜ਼ ਅਖਤਰ ਦੀ ਏਨੀਂ ਦਿਨੀਂ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਚੜ੍ਹਤ ਹਰ ਤੀਜੇ ਗਾਣੇ 'ਚ ਗੁਰਲੇਜ਼ ਅਖਤਰ ਨਜ਼ਰ ਆ ਰਹੀ ਹੈ । ਡਿਊਟ ਗੀਤਾਂ ਦੀ ਰਾਣੀ ਗੁਰਲੇਜ਼ ਅਖਤਰ ਨਾਲ ਹਰ ਗਾਇਕ ਗੀਤ ਕਰਨਾ ਚਾਹੁੰਦਾ ਹੈ ਉਨ੍ਹਾਂ ਦਾ ਇੱਕ ਨਵਾਂ ਗੀਤ ਆਇਆ ਹੈ ਆਮਿਰ ਖ਼ਾਨ ਦੇ ਨਾਲ । ਹੋਰ ਵੇਖੋ:ਦੁੱਪਟਾ ਤੇਰਾ ਸੱਤ ਰੰਗ ਦਾ ਗੀਤ ਗਾ ਕੇ ਗੁਰਲੇਜ਼ ਅਖਤਰ ਨੇ ਬੰਨਿਆ ਸਮਾਂ https://www.youtube.com/watch?v=ZvhJsiTIBwU ਜੀ ਹਾਂ ਆਮਿਰ ਖ਼ਾਨ ਦੇ ਨਾਲ ਜੋ ਗੀਤ ਆਇਆ ਹੈ ਉਸ ਦਾ ਟਾਈਟਲ ਹੈ 'ਐਂਟੀ'!ਇਸ ਗੀਤ ਨੂੰ ਗੁਰਲੇਜ਼ ਅਖਤਰ ਅਤੇ ਆਮਿਰ ਖ਼ਾਨ ਨੇ ਆਪਣੀ ਅਵਾਜ਼ ਨਾਲ ਸ਼ਿੰਗਾਰਿਆ ਹੈ ਅਤੇ ਗੀਤ ਦੇ ਬੋਲ ਹੈਪੀ ਰਾਏਕੋਟੀ ਨੇ ਲਿਖੇ ਹਨ । https://www.instagram.com/p/BxfDy3tnyQd/ ਮਿਊਜ਼ਿਕ ਵੈਸਟਰਨ ਪੇਂਡੂਜ਼ ਨੇ ਦਿੱਤਾ ਹੈ ।ਇਸ ਗੀਤ 'ਚ ਪਿੰਡ ਦੇ ਮੁੰਡਿਆਂ ਦੀ ਗੱਲ ਕੀਤੀ ਗਈ ਹੈ ਜੋ ਕਿ ਇੱਕ ਪ੍ਰੇਮਿਕਾ  ਨੂੰ ਆਪਣੇ ਮਹਿਬੂਬ ਨਾਲ ਮਿਲਣ ਤੋਂ ਰੋਕਦੇ ਨੇ ਅਤੇ ਦੋ ਦਿਲਾਂ ਦੇ ਰਸਤੇ ਦਾ ਰੋੜਾ ਬਣਨ ਦੀ ਕੋਸ਼ਿਸ਼ ਕਰਦੇ ਹਨ । ਇਸ ਗੀਤ ਦਾ ਐਕਸਕਲਿਊਸਿਵ ਵੀਡੀਓ ਤੁਸੀਂ ਪੀਟੀਸੀ ਪੰਜਾਬੀ 'ਤੇ ਵੀ ਵੇਖ ਸਕਦੇ ਹੋ ।

0 Comments
0

You may also like