ਅਨੁਪਮ ਖੇਰ ਨੇ ਆਪਣੇ ਪਿਤਾ ਨਾਲ ਤਸਵੀਰ ਸ਼ੇਅਰ ਕਰਕੇ ਦਿੱਤੀ ਸ਼ਰਧਾਂਜਲੀ, ਲਿਖਿਆ ਖ਼ਾਸ ਨੋਟ

Written by  Pushp Raj   |  March 31st 2022 12:41 PM  |  Updated: March 31st 2022 12:41 PM

ਅਨੁਪਮ ਖੇਰ ਨੇ ਆਪਣੇ ਪਿਤਾ ਨਾਲ ਤਸਵੀਰ ਸ਼ੇਅਰ ਕਰਕੇ ਦਿੱਤੀ ਸ਼ਰਧਾਂਜਲੀ, ਲਿਖਿਆ ਖ਼ਾਸ ਨੋਟ

ਬਾਲੀਵੁੱਡ ਅਦਾਕਾਰ ਅਨੁਪਮ ਖੇਰ ਇਨ੍ਹੀਂ ਦਿਨੀਂ ਆਪਣੀ ਫ਼ਿਲਮ ਦਿ ਕਸ਼ਮੀਰ ਫਾਈਲਸ ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਦਿ ਕਸ਼ਮੀਰ ਫਾਈਲਸ ਵਿੱਚ ਉਨ੍ਹਾਂ ਦੇ ਕਿਰਦਾਰ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਹੈ। ਹੁਣ ਅਨੁਪਮ ਖੇਰ ਦੇ ਇਸ ਕਿਰਦਾਰ ਨੂੰ ਲੈ ਕੇ ਖ਼ਾਸ ਖੁਲਾਸਾ ਕੀਤਾ ਹੈ।

Image Source: Instagram

ਅਨੁਪਮ ਖੇਰ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੇ ਪਿਤਾ ਨਾਲ ਇੱਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਦੇ ਵਿੱਚ ਅਨੁਪਮ ਆਪਣੇ ਪਿਤਾ ਦੇ ਪਿਛੇ ਖੜੇ ਹੋਏ ਵਿਖਾਈ ਦੇ ਰਹੇ ਹਨ। ਇਸ ਤਸਵੀਰ ਦੇ ਨਾਲ ਅਨੁਪਮ ਖੇਰ ਨੇ ਆਪਣੇ ਪਿਤਾ ਨੂੰ ਸ਼ਰਧਾਂਜਲੀ ਦਿੰਦੇ ਹੋਏ ਇੱਕ ਖ਼ਾਸ ਨੋਟ ਲਿਖਿਆ ਹੈ।

ਆਪਣੇ ਪਿਤਾ ਦੇ ਲਈ ਖ਼ਾਸ ਨੋਟ ਵਿੱਚ ਅਨੁਪਮ ਖੇਰ ਲਿਖਿਆ, "ਇਹ ਮੇਰੇ ਪਿਤਾ # ਪੁਸ਼ਕਰਨਾਥ ਜੀ ਨਾਲ ਮੇਰੀ ਆਖਰੀ ਤਸਵੀਰ ਸੀ। 11 ਦਿਨਾਂ ਬਾਅਦ ਉਸ ਦੀ ਮੌਤ ਹੋ ਗਈ। ਧਰਤੀ 'ਤੇ ਸਭ ਤੋਂ ਸਰਲ ਆਤਮਾ। ਕਦੇ ਕਿਸੇ ਨੂੰ ਦੁਖੀ ਨਾ ਕਰੋ। ਆਪਣੀ ਦਿਆਲੁਤਾ ਨਾਲ ਹਰ ਕਿਸੇ ਦੇ ਜੀਵਨ ਨੂੰ ਛੂਹਿਆ। ਇੱਕ ਆਮ ਆਦਮੀ, ਪਰ ਇੱਕ ਅਸਾਧਾਰਨ ਪਿਤਾ। ਉਹ ਹਮੇਸ਼ਾ ਵਾਪਿਸ ਕਸ਼ਮੀਰ ਵਿੱਚ ਆਪਣੇ ਘਰ ਜਾਣਾ ਚਾਹੁੰਦੇ ਸੀ ਪਰ ਨਹੀਂ ਜਾ ਸਕਿਆ! ਅਸੀਂ ਉਸ ਨੂੰ ਯਾਦ ਕਰਦੇ ਹਾਂ! #TheKashmirFiles ਵਿੱਚ ਮੇਰਾ ਕਿਰਦਾਰ ਪ੍ਰਦਰਸ਼ਨ ਉਸ ਨੂੰ ਸਮਰਪਿਤ ਹੈ। "?? #KashmiriHindu

Image Source: Instagram

ਹੋਰ ਪੜ੍ਹੋ : ਪ੍ਰੀਤੀ ਜ਼ਿੰਟਾ ਨੇ ਪਰਿਵਾਰ ਨਾਲ ਦੇਖੀ 'The Kashmir Files', ਵਿਵੇਕ ਅਗਨੀਹੋਤਰੀ ਤੇ ਅਨੁਪਮ ਖੇਰ ਲਈ ਆਖੀ ਇਹ ਗੱਲ

ਦੱਸ ਦਈਏ ਅਨੁਪਮ ਖੇਰ ਦੀ ਪੋਸਟ ਵਿੱਚ ਲੱਖਾਂ ਲੋਕ ਕਮੈਂਟਸ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਅਨੁਪਮ ਖੇਰ ਦੇ ਫੈਨਜ਼ ਨੇ ਉਨ੍ਹਾਂ ਦੀ ਇਸ ਤਸਵੀਰ ਨੂੰ ਬਹੁਤ ਪਸੰਦ ਕਰ ਰਹੇ ਹਨ। ਦੱਸ ਦਈਏ ਕਿ ਦਿ ਕਸ਼ਮੀਰ ਫਾਈਲਸ ਫ਼ਿਲਮ ਸਾਲ 1990 ਦੇ ਕਸ਼ਮੀਰੀ ਹਿੰਦੂਆਂ ਨਾਲ ਵਾਪਰੀ ਦਰਦਨਾਕ ਘਟਨਾ ਤੇ ਕਸ਼ਮੀਰ ਤੋਂ ਉਨ੍ਹਾਂ ਦੇ ਪਲਾਇਨ ਦੀ ਕਹਾਣੀ ਨੂੰ ਦਰਸਾਉਂਦੀ ਹੈ।

Image Source: Instagram

ਇਸ ਫ਼ਿਲਮ ਦਾ ਨਿਰਦੇਸ਼ਨ ਵਿਵੇਕ ਰੰਜਨ ਅਗਨੀਹੋਤਰੀ ਨੇ ਕੀਤਾ ਹੈ। ਇਸ ਫ਼ਿਲਮ ਵਿੱਚ ਅਨੁਮਪਮ ਖੇਰ ਤੋਂ ਇਲਾਵਾ ਮਿਥੁਨ ਚੱਕਰਵਰਤੀ ਤੇ ਹੋਰਨਾਂ ਕਈ ਅਦਾਕਾਰ ਵੀ ਸ਼ਾਮਲ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਸ ਫ਼ਿਲਮ ਦੀ ਤਾਰੀਫ ਕੀਤੀ ਸੀ।

 

View this post on Instagram

 

A post shared by Anupam Kher (@anupampkher)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network