ਵਿਦਯੁਤ ਜਾਮਵਾਲ ਦੀ ਜਾਸੂਸੀ ਫਿਲਮ 'IB 71' 'ਚ ਅਨੁਪਮ ਖੇਰ ਦੀ ਐਂਟਰੀ, ਸੋਸ਼ਲ ਮੀਡੀਆ 'ਤੇ ਤਸਵੀਰਾਂ ਹੋਈਆਂ ਵਾਇਰਲ

written by Pushp Raj | March 22, 2022

ਬਾਲੀਵੁੱਡ ਅਦਾਕਾਰ ਅਨੁਪਮ ਖੇਰ (Anupam Kher) ਫਿਲਮ 'ਦਿ ਕਸ਼ਮੀਰ ਫਾਈਲਜ਼ ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਅਨੁਪਮ ਖੇਰ ਹੁਣ ਨਵੀਂ ਫਿਲਮ 'ਚ ਨਜ਼ਰ ਆਉਣ ਵਾਲੇ ਹਨ। ਇਸ ਫਿਲਮ ਦਾ ਨਾਂ 'IB 71' ਹੈ, ਜਿਸ 'ਚ ਅਭਿਨੇਤਾ ਵਿਦਯੁਤ ਜਾਮਵਾਲ (Vidyut Jammwal) ਮੁੱਖ ਭੂਮਿਕਾ ਨਿਭਾਅ ਰਹੇ ਹਨ। ਇਸ ਫ਼ਿਲਮ ਵਿੱਚ ਅਨੁਪਮ ਖੇਰ ਵਿਦਯੁਤ ਜਾਮਵਾਲ ਨਾਲ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ।

ਫਿਲਮ ਦੀ ਸ਼ੂਟਿੰਗ ਇਸ ਸਾਲ ਜਨਵਰੀ 'ਚ ਸ਼ੁਰੂ ਹੋਈ ਸੀ। ਹੁਣ ਅਨੁਪਮ ਖੇਰ ਨੇ ਫਿਲਮ 'ਚ ਐਂਟਰੀ ਕੀਤੀ ਹੈ। ਵਿਦਯੁਤ ਅਤੇ ਅਨੁਪਮ ਖੇਰ ਨੇ ਫਿਲਮ ਦੇ ਪਹਿਲੇ ਦਿਨ ਦੀ ਸ਼ੂਟਿੰਗ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ।

ਅਨੁਪਮ ਖੇਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਫਿਲਮ ਦੇ ਸੈੱਟ ਤੋਂ ਵਿਦਯੁਤ ਜਾਮਵਾਲ ਨਾਲ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਅਤੇ ਲਿਖਿਆ, 'ਮੈਂ ਆਪਣੀ 53ਵੀਂ ਫਿਲਮ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ, ਬਹੁਤ ਹੀ ਪ੍ਰਤਿਭਾਸ਼ਾਲੀ ਅਤੇ ਦਿਲ ਦੇ ਨਿਮਰ ਵਿਦਯੁਤ ਜਾਮਵਾਲ ਦੇ ਨਾਲ, ਉਸ ਦੀ ਕੰਪਨੀ, @ ਐਕਸ਼ਨਹੀਰੋਫਿਲਮਜ਼ ਦੁਆਰਾ ਨਿਰਮਿਤ ਹੈ। , The Ghazi Attack ਫੇਮ ਨਿਰਦੇਸ਼ਕ ਸੰਕਲਪ ਰੈੱਡੀ ਸ਼ਾਨਦਾਰ ਥ੍ਰਿਲਰ ਫਿਲਮ, ਜੈ ਹੋ ਤੇ ਜੈ ਹਿੰਦ, #LifeOfAnActor #Movies #JoyOfCinema ਦਾ ਨਿਰਮਾਣ ਕਰ ਰਹੇ ਹਨ।

ਇਨ੍ਹਾਂ ਤਸਵੀਰਾਂ ਵਿੱਚ ਇੱਕ ਆਬੀ ਆਫਿਸ ਨਜ਼ਰ ਆ ਰਿਹਾ ਹੈ। ਦੋਵੇਂ ਹੀ ਅਦਾਕਾਰ ਆਪੋ-ਆਪਣੇ ਕਿਰਦਾਰ ਵਿੱਚ ਸਜੇ ਹੋਏ ਵਿਖਾਈ ਦੇ ਰਹੇ ਹਨ। ਅਨੁਪਮ ਖੇਰ ਦੇ ਗੈਟਅਪ ਨੂੰ ਵੇਖ ਕੇ ਇਹ ਜਾਪਦਾ ਹੈ ਕਿ ਉਹ ਫ਼ਿਲਮ ਵਿੱਚ ਕਿਸੇ ਵੱਡੇ ਆਬੀ ਅਫਸਰ ਦੀ ਭੂਮਿਕਾ ਅਦਾ ਕਰ ਰਹੇ ਹਨ।

 

ਹੋਰ ਪੜ੍ਹੋ : ਵਿਦਯੁਤ ਜਾਮਵਾਲ ਨੇ ਆਪਣੇ ਵਿਆਹ ਨੂੰ ਲੈ ਕੇ ਕੀਤਾ ਖੁਲਾਸਾ, ਵਿਆਹ ਵਿੱਚ ਆਏ ਮਹਿਮਾਨਾਂ ਨਾਲ ਕਰਨਾ ਚਾਹੁੰਦੇ ਹਨ ਇਹ ਕੰਮ

ਦੱਸਣਯੋਗ ਹੈ ਕਿ ਵਿਦਯੁਤ ਜਾਮਵਾਲ ਰਾਸ਼ਟਰੀ ਪੁਰਸਕਾਰ ਜੇਤੂ ਫਿਲਮ ਮੇਕਰ ਸੰਕਲਪ ਰੈਡੀ ਨਾਲ ਆਪਣੀ ਪਹਿਲੀ ਜਾਸੂਸੀ ਡਰਾਮਾ 'ਤੇ ਅਧਾਰਿਤ ਫ਼ਿਲਮ ਸ਼ੂਟ ਕਰ ਰਹੇ ਹਨ. ਵਿਦਯੁਤ ਜਲਦੀ ਹੀ ਆਪਣੀ ਇਸ ਜਾਸੂਸੀ ਥ੍ਰਿਲਰ ਫ਼ਿਲਮ IB 71' ਨਾਲ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਹਨ।

ਇਸ ਫ਼ਿਲਮ ਦੇ ਪਹਿਲੇ ਇਸੇ ਦੀ ਸ਼ੂਟਿੰਗ ਨੂੰ ਇਸੇ ਸਾਲ ਦੇ ਜਨਵਰੀ ਮਹੀਨੇ ਵਿੱਚ ਪੂਰਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਸ ਫ਼ਿਲਮ ਰਾਹੀਂ ਵਿਦਯੁਤ ਪਹਿਲੀ ਵਾਰ ਬਤੌਰ ਪ੍ਰੌਡੀਉਸਰ ਇੱਕ ਨਵੀਂ ਸ਼ੁਰੂਆਤ ਕਰਨ ਜਾ ਰਹੇ ਹਨ।

 

View this post on Instagram

 

A post shared by Anupam Kher (@anupampkher)

You may also like