ਅਨੁਪਮ ਖੇਰ ਦੀ ਭਤੀਜੀ ਦੇ ਵਿਆਹ ‘ਚ ਅਨੁਪਮ ਖੇਰ ਦੀ ਮਾਂ ਦੁਲਾਰੀ ਨੇ ਖੋਲ੍ਹੇ ਪੋਤੇ ਦੇ ਕਈ ਰਾਜ਼

written by Shaminder | January 07, 2022

ਅਨੁਪਮ ਖੇਰ (Anupam Kher) ਦੀ ਭਤੀਜੀ (Niece) ਦਾ ਵਿਆਹ ਬੀਤੇ ਦਿਨੀਂ ਹੋਇਆ ਹੈ ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਕਾਫੀ ਵਾਇਰਲ ਹੋ ਰਹੇ ਨੇ । ਅਨੁਪਮ ਖੇਰ ਨੇ ਵੀ ਕੁਝ ਵੀਡੀਓਜ਼ (Video)ਅਤੇ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਨੁਪਮ ਖੇਰ ਵਿਆਹ ‘ਚ ਖੂਬ ਮਸਤੀ ਕਰਦੇ ਹੋਏ ਦਿਖਾਈ ਦੇ ਰਹੇ ਹਨ । ਅਨੁਪਮ ਖੇਰ ਦੀ ਭਤੀਜੀ ਦਾ ਨਾਮ ਵਰਿੰਦਾ ਖੇਰ ਹੈ । ਜਿਸ ਦਾ ਵਿਆਹ ਬੀਤੇ ਦਿਨੀਂ ਸਪੰਨ ਹੋਇਆ ਹੈ ।

Anupam Kher,, image From instagram

ਹੋਰ ਪੜ੍ਹੋ : ਧਰਮਿੰਦਰ ਅਤੇ ਹੇਮਾ ਮਾਲਿਨੀ ਦਾ ਡਾਂਸ ਵੀਡੀਓ ਵਾਇਰਲ, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

ਇਸ ਵਿਆਹ ਦੇ ਵੀਡੀਓਜ਼ ਅਨੁਪਮ ਖੇਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੇ ਕੀਤੇ ਹਨ । ਜਿਸ ‘ਚ ਇੱਕ ਵੀਡੀਓ ‘ਚ ਅਨੁਪਮ ਖੇਰ ਦੀ ਮਾਂ ਆਪਣੇ ਪੋਤੇ ਸਿਕੰਦਰ ਖੇਰ ਨਾਲ ਹਾਸਾ ਮਜ਼ਾਕ ਕਰਦੀ ਹੋਈ ਨਜ਼ਰ ਆ ਰਹੀ ਹੈ । ਇਸ ਵੀਡੀਓ ‘ਚ ਅਨੁਪਮ ਖੇਰ ਦੀ ਮਾਂ ਆਪਣੇ ਪੋਤੇ ਨੂੰ ਕਹਿ ਰਹੀ ਹੈ ਕਿ ਆਪਣੇ ਵਾਲਾਂ ਨੂੰ ਕਾਲਾ ਕਰ ਲਵੇ ਤਾਂ ਕਿ ਉਹ ਬੁੱਢਾ ਨਜ਼ਰ ਨਾ ਆਵੇ ।

Anupam Kher,, image From instagram

ਇਸ ਦੇ ਨਾਲ ਹੀ ਵਿਆਹ ‘ਚ ਮੌਜੂਦ ਰਿਸ਼ਤੇਦਾਰਾਂ ਨੂੰ ਸਿਕੰਦਰ ਬਾਰੇ ਦੱਸ ਰਹੀ ਹੈ ਕਿ ਬਚਪਨ ‘ਚ ਸਿਕੰਦਰ ਕਿਵੇਂ ਮਸਤੀ ਕਰਦਾ ਸੀ ਅਤੇ ਬਿਨਾਂ ਭੁੱਖ ਤੋਂ ਵੀ 10-10 ਅੰਡੇ ਖਾ ਜਾਂਦਾ ਸੀ । ਅਨੁਪਮ ਖੇਰ ਵੱਲੋਂ ਸਾਂਝੇ ਕੀਤੇ ਗਏ ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਇਸ ਤੇ ਲਗਾਤਾਰ ਕਮੈਂਟਸ ਕਰ ਰਹੇ ਹਨ । ਅਨੁਪਮ ਖੇਰ ਅਕਸਰ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਅਕਸਰ ਸ਼ੇਅਰ ਕਰਦੇ ਰਹਿੰਦੇ ਹਨ । ਇਸ ਦੇ ਨਾਲ ਹੀ ਉਹ ਆਪਣੀ ਪਤਨੀ ਕਿਰਣ ਖੇਰ ਦੀ ਸਿਹਤ ਬਾਰੇ ਵੀ ਪ੍ਰਸ਼ੰਸ਼ਕਾਂ ਦੇ ਨਾਲ ਜਾਣਕਾਰੀ ਸਾਂਝੀ ਕਰਦੇ ਹਨ ।

 

View this post on Instagram

 

A post shared by Anupam Kher (@anupampkher)

You may also like