1994 ‘ਚ ਆਈ ‘ਬੈਂਡਿਟ ਕਵੀਨ’ ਅਤੇ 8 ਆਸਕਰ ਅਵਾਰਡ ਜਿੱਤਣ ਵਾਲੀ ਫ਼ਿਲਮ ‘ਸਲੱਮ ਡੌਗ ਮਿਲੇਨੀਅਰ’ ਵਰਗੀਆਂ ਫ਼ਿਲਮਾਂ ‘ਚ ਕੰਮ ਕਰਨ ਵਾਲੇ ਅਦਾਕਾਰ ਦੀ ਹਾਲਤ ਨਾਜ਼ੁਕ, ਪੈਸਿਆਂ ਦੀ ਕਮੀ ਕਰਕੇ ਰੋਕਿਆ ਗਿਆ ਇਲਾਜ਼
1994 ‘ਚ ਆਈ ਫ਼ਿਲਮ ਬੈਂਡਿਟ ਕਵੀਨ ਜੋ ਕਿ ਫੂਲਨ ਦੇਵੀ ਦੀ ਜ਼ਿੰਦਗੀ ਤੇ ਬਣੀ ਸੀ, ਉਸ ‘ਚ ਅਦਾਕਾਰ ਅਨੁਪਮ ਸ਼ਾਮ ਨੇ ਕੰਮ ਕੀਤਾ ਸੀ । ਇਸ ਤੋਂ ਇਲਾਵਾ 8 ਆਸਕਰ ਅਵਾਰਡ ਜਿੱਤਣ ਵਾਲੀ ਫ਼ਿਲਮ ‘ਸਲੱਮ ਡੌਗ ਮਿਲੇਨੀਅਰ ਅਤੇ ਅਨੇਕਾਂ ਸੀਰੀਅਲਸ ‘ਚ ਨਜ਼ਰ ਆੳੇੁਣ ਵਾਲੇ ਅਦਾਕਾਰ ਅਨੁਪਮ ਸ਼ਾਮ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ । ਜਿਸ ਤੋਂ ਬਾਅਦ ਉਨ੍ਹਾਂ ਨੂੰ ਗੋਰੇਗਾਂਵ ਦੇ ਲਾਈਫ ਲਾਈਨ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ ।
62 ਸਾਲ ਦੇ ਇਸ ਅਦਾਕਾਰ ਨੂੰ ਕਿਡਨੀ ‘ਚ ਇਨਫੈਕਸ਼ਨ ਦੇ ਖਤਰਨਾਕ ਤਰੀਕੇ ਨਾਲ ਵਧ ਜਾਣ ਕਾਰਨ ਆਈਸੀਯੂ ‘ਚ ਭਰਤੀ ਕਰਵਾਇਆ ਗਿਆ ਹੈ । ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ । ਖਬਰਾਂ ਮੁਤਾਬਕ ਪਿਛਲੇ 9 ਮਹੀਨਿਆਂ ਤੋਂ ਉਨ੍ਹਾਂ ਡਾਈਲਾਸਿਸ ਚੱਲ ਰਿਹਾ ਸੀ ।ਪਰ ਪੈਸਿਆਂ ਦੀ ਤੰਗੀ ਦੇ ਚੱਲਦਿਆਂ ਉਨ੍ਹਾਂ ਦਾ ਇਲਾਜ਼ ਰੋਕਣਾ ਪਿਆ ਸੀ ।
ਇਸ ਅਦਾਕਾਰ ਨੂੰ ਹੁਣ ਆਰਥਿਕ ਮਦਦ ਦੀ ਦਰਕਾਰ ਹੈ । ਕਿਉਂਕਿ ਬਿਨਾਂ ਪੈਸਿਆਂ ਤੋਂ ਉਨ੍ਹਾਂ ਦੇ ਇਲਾਜ਼ ‘ਚ ਦਿੱਕਤ ਪੇਸ਼ ਆ ਰਹੀ ਹੈ । ਦੱਸ ਦਈਏ ਕਿ ਅਦਾਕਾਰ ਟੀਵੀ ਦੇ ਕਈ ਸੀਰੀਅਲਸ ਵੀ ਕਰ ਚੁੱਕਿਆ ਹੈ ।