ਮਾਂ ਅਤੇ ਸੱਸ ਨਾਲ ਲੰਚ ਡੇਟ ’ਤੇ ਪਹੁੰਚੀ ਅਨੁਪਮਾ, ਅਸਲ ਜ਼ਿੰਦਗੀ ’ਚ ਰੂਪਾਲੀ ਗਾਂਗੁਲੀ ਇੰਝ ਕਰਦੀ ਹੈ ਆਪਣੀ ਬਜ਼ੁਰਗ ਸੱਸ ਦੀ ਸੇਵਾ, ਪ੍ਰਸ਼ੰਸਕਾਂ ਕਰ ਰਹੇ ਨੇ ਤਾਰੀਫ਼

written by Lajwinder kaur | July 19, 2022

ਟੀਵੀ ਸ਼ੋਅ ਅਨੁਪਮਾ ਨੇ ਅਦਾਕਾਰਾ ਰੂਪਾਲੀ ਗਾਂਗੁਲੀ ਨੂੰ ਘਰ-ਘਰ ਮਸ਼ਹੂਰ ਕਰ ਦਿੱਤਾ ਹੈ। ਹਾਲਾਂਕਿ ਰੂਪਾਲੀ ਗਾਂਗੁਲੀ ਆਪਣੇ ਦੌਰ ਦੀ ਸਟਾਰ ਅਭਿਨੇਤਰੀ ਰਹੀ ਹੈ ਪਰ ਸਮੇਂ ਦੇ ਨਾਲ ਉਨ੍ਹਾਂ ਦੀ ਲੋਕਪ੍ਰਿਅਤਾ ਕਾਫੀ ਘੱਟ ਗਈ ਸੀ, ਜਿਸ ਨੂੰ ਉਨ੍ਹਾਂ ਨੇ ਇਸ ਸ਼ੋਅ 'ਚ ਇੱਕ ਵਾਰ ਫਿਰ ਤੋਂ ਵਾਪਸ ਲਿਆਉਣ ਲਈ ਕੰਮ ਕੀਤਾ ਹੈ।

ਹੋਰ ਪੜ੍ਹੋ : ਕੀ ਸ਼ਹਿਨਾਜ਼ ਗਿੱਲ ਨੂੰ ਸਲਮਾਨ ਖ਼ਾਨ ਤੋਂ ਬਾਅਦ ਸੰਜੇ ਦੱਤ ਨਾਲ ਮਿਲੀ ਫਿਲਮ? ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ ਸ਼ਹਿਨਾਜ਼ ਦਾ ਸੰਜੂ ਬਾਬਾ ਅਤੇ ਅਰਸ਼ਦ ਵਾਰਸੀ ਨਾਲ ਵੀਡੀਓ

inside image of anupama

ਅਨੁਪਮਾ ਵਿੱਚ, ਰੂਪਾਲੀ ਗਾਂਗੁਲੀ ਇੱਕ ਅਜਿਹੀ ਔਰਤ ਦਾ ਕਿਰਦਾਰ ਨਿਭਾ ਰਹੀ ਹੈ ਜੋ ਆਪਣੇ ਪਰਿਵਾਰ ਦੇ ਨਾਲ-ਨਾਲ ਆਪਣੀਆਂ ਪੇਸ਼ੇਵਰ ਜ਼ਿੰਮੇਵਾਰੀਆਂ ਨੂੰ ਨਿਭਾਉਣ ਦੀ ਕੋਸ਼ਿਸ਼ ਕਰਦੀ ਹੈ। ਰਿਸ਼ਤਿਆਂ ਦੀਆਂ ਜ਼ਿੰਮੇਵਾਰੀਆਂ ਸੰਭਾਲਣ ਅਤੇ ਇਕੱਠੇ ਕੰਮ ਕਰਨ ਵਾਲੀ ਅਨੁਪਮਾ ਦੀ ਫੈਨ ਫਾਲੋਇੰਗ ਬਹੁਤ ਜ਼ਿਆਦਾ ਹੈ।

Anupama aka Rupali Ganguly Takes Her Mother and Mom-In-Law on Lunch-min

ਅਨੁਪਮਾ’ ਅਦਾਕਾਰਾ ਰੂਪਾਲੀ ਗਾਂਗੁਲੀ ਅਸਲ ਜ਼ਿੰਦਗੀ ’ਚ ਆਪਣੇ ਪਰਿਵਾਰ ਦੇ ਲਈ ਇਕ ਹਮੇਸ਼ਾ ਖੜੀ ਰਹਿੰਦੀ ਹੈ। ਅਸਲੀ ਜ਼ਿੰਦਗੀ ’ਚ ਵੀ ਆਪਣੀ ਬਜ਼ੁਰਗ ਸੱਸ ਦਾ ਪੂਰਾ ਧਿਆਨ ਰੱਖਦੀ  ਹੈ। ਇਸ ਦਾ ਸਬੂਤ ਹਾਲ ਹੀ ’ਚ ਇਕ ਵੀਡੀਓ ਹੈ ਜੋ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਿਹਾ ਹੈ।

ਰੂਪਾਲੀ ਨੇ ਆਪਣੇ ਰੁਝੇਵਿਆਂ ਵਿੱਚੋਂ ਸਮਾਂ ਕੱਢਿਆ ਅਤੇ ਆਪਣੇ ਪੂਰੇ ਪਰਿਵਾਰ ਨੂੰ ਦੁਪਹਿਰ ਦੇ ਖਾਣੇ ਲਈ ਲੈ ਗਈ। ਉਹ ਆਪਣੀ ਸੱਸ ਦਾ ਪੂਰਾ ਖਿਆਲ ਰੱਖਦੀ ਨਜ਼ਰ ਆਈ । ਉਹ ਵ੍ਹੀਲਚੇਅਰ ‘ਤੇ ਆਪਣੀ ਸੱਸ ਨੂੰ ਰੈਸਟੋਰੈਂਟ ਤੱਕ ਲੈ ਕੇ ਜਾਂਦੀ ਹੋਈ ਨਜ਼ਰ ਆਈ। ਰੂਪਾਲੀ ਗਾਂਗੁਲੀ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਪ੍ਰਸ਼ੰਸਕ ਅਦਾਕਾਰਾ ਦੇ ਇਸ ਅੰਦਾਜ਼ ਦੀ ਖੂਬ ਤਾਰੀਫ ਕਰ ਰਹੇ ਹਨ।

ਹਾਲ ਹੀ ‘ਚ ਅਦਾਕਾਰਾ ਰੂਪਾਲੀ ਜੋ ਕਿ ਰਣਬੀਰ ਕਪੂਰ ਦੇ ਨਾਲ ਨਜ਼ਰ ਆਈ ਸੀ। ਉਨ੍ਹਾਂ ਨੇ ਐਕਟਰ ਨੂੰ ਬੱਚੇ ਸੰਭਾਲਣ ਦੀ ਟ੍ਰੇਨਿੰਗ ਵੀ ਦਿੱਤੀ ਸੀ। ਉਨ੍ਹਾਂ ਦੀ ਰਣਬੀਰ ਦੇ ਨਾਲ ਕਈ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋਈਆਂ ਸਨ।

 

 

View this post on Instagram

 

A post shared by Viral Bhayani (@viralbhayani)

You may also like