ਅਨੁਸ਼ਕਾ ਸ਼ਰਮਾ ਨੇ ਪਤੀ ਵਿਰਾਟ ਕੋਹਲੀ ਅਤੇ ਦੋਸਤਾਂ ਨਾਲ ਘਰ ‘ਚ ਹੀ ਮਨਾਇਆ ਨਵਾਂ ਸਾਲ

written by Shaminder | January 02, 2021

ਭਾਰਤੀ ਕ੍ਰਿਕੇਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਸਭ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ ਹੈ ।ਵਿਰਾਟ ਕੋਹਲੀ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਤਸਵੀਰਾਂ ‘ਚ ਇੱਕ ‘ਚ ਉਹ ਆਪਣੀ ਪਤਨੀ ਅਨੁਸ਼ਕਾ ਸ਼ਰਮਾ ਦੇ ਨਾਲ ਨਜ਼ਰ ਆ ਰਹੇ ਨੇ ਜਦੋਂਕਿ ਦੂਜੀ ਤਸਵੀਰ ‘ਚ ਉਨ੍ਹਾਂ ਸਮੇਤ 8 ਜਣੇ ਹੋਰ ਵਿਖਾਈ ਦੇ ਰਹੇ ਨੇ । anushka virat ਜਿਸ ‘ਚ ਹਾਰਦਿਕ ਪੰਡਿਆ ਅਤੇ ਉਨ੍ਹਾਂ ਦੀ ਪਤਨੀ ਨਤਾਸ਼ਾ ਵੀ ਨਜ਼ਰ ਆ ਰਹੀ ਹੈ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ‘ਦੋਸਤ ਜਿਨ੍ਹਾਂ ਦੇ ਟੇਸਟ ਇੱਕਠਿਆਂ ਰਹਿੰਦੇ ਹੋਏ ਨੈਗਟਿਵ ਰਹਿੰਦੇ ਹਨ, ਉਹੀ ਇੱਕਠਿਆਂ ਪਾਜ਼ੀਟਿਵ ਸਮਾਂ ਬਿਤਾਉਂਦੇ ਹਨ। ਹੋਰ ਪੜ੍ਹੋ : ਨਵੇਂ ਸਾਲ ਦੇ ਜਸ਼ਨ ’ਤੇ ਨੇਹਾ ਕੱਕੜ ਨੇ ਪਤੀ ਰੋਹਨਪ੍ਰੀਤ ਨਾਲ ਖੂਬ ਕੀਤੀ ਮਸਤੀ, ਵੀਡੀਓ ਵਾਇਰਲ
Anushka-Sharma ਇੱਕ ਸੁਰੱਖਿਅਤ ਵਾਤਾਵਰਨ ‘ਚ ਘਰ ‘ਚ ਦੋਸਤਾਂ ਦੇ ਨਾਲ ਮਿਲਣ ਵਰਗਾ ਕੁਝ ਵੀ ਨਹੀਂ ਹੁੰਦਾ। virat with friends ਉਮੀਦ ਕਰਦੇ ਹਾਂ ਇਹ ਸਾਲ ਉਮੀਦ, ਖੁਸ਼ੀ ਅਤੇ ਵਧੀਆ ਸਿਹਤ ਲੈ ਕੇ ਆਏ । ਸੁੱਰਖਿਅਤ ਰਹੋ । ਹੈਪੀ ਨਿਊ ਈਅਰ’।

 
View this post on Instagram
 

A post shared by Virat Kohli (@virat.kohli)

0 Comments
0

You may also like