ਵਿਰਾਟ ਕੋਹਲੀ ਦੀ ਕਪਤਾਨੀ ਛੱਡਣ ‘ਤੇ ਅਨੁਸ਼ਕਾ ਸ਼ਰਮਾ ਨੇ ਦਿੱਤੀ ਭਾਵੁਕ ਪ੍ਰਤੀਕਿਰਿਆ, ਕਿਹਾ-‘ਮੈਨੂੰ ਤੁਹਾਡੇ ‘ਤੇ ਮਾਣ ਹੈ’

written by Lajwinder kaur | January 16, 2022

ਵਿਰਾਟ ਕੋਹਲੀ Virat Kohli ਨੇ ਟੈਸਟ ਕ੍ਰਿਕਟ ਟੀਮ ਦੀ ਕਪਤਾਨੀ ਛੱਡ ਦਿੱਤੀ ਹੈ। ਜਦੋਂ ਤੋਂ ਵਿਰਾਟ ਕੋਹਲੀ ਨੇ ਇਹ ਜਾਣਕਾਰੀ ਦਿੱਤੀ ਹੈ, ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਲਈ ਕਈ ਤਰ੍ਹਾਂ ਦੇ ਨੋਟ ਲਿਖੇ ਜਾ ਰਹੇ ਹਨ। ਉਸ ਦੀ ਕਪਤਾਨੀ ਨੂੰ ਯਾਦ ਕੀਤਾ ਜਾ ਰਿਹਾ ਹੈ ਅਤੇ ਇੱਕ ਕਪਤਾਨ ਅਤੇ ਖਿਡਾਰੀ ਵਜੋਂ ਵੀ ਉਸ ਦੀ ਤਾਰੀਫ਼ ਕੀਤੀ ਜਾ ਰਹੀ ਹੈ। ਹੁਣ ਉਨ੍ਹਾਂ ਦੀ ਪਤਨੀ ਅਨੁਸ਼ਕਾ ਸ਼ਰਮਾ ਨੇ ਵਿਰਾਟ ਕੋਹਲੀ ਲਈ ਇੱਕ ਲੰਮਾ ਨੋਟ ਲਿਖਿਆ ਹੈ। ਉਨ੍ਹਾਂ ਨੇ ਇਹ ਮਾਮਲਾ ਵਿਰਾਟ ਕੋਹਲੀ ਨੂੰ ਕਪਤਾਨੀ ਦੇ ਦਿਨ ਤੋਂ ਸ਼ੁਰੂ ਕਰ ਦਿੱਤਾ ਹੈ। ਅਨੁਸ਼ਕਾ ਸ਼ਰਮਾ Anushka Sharma ਨੇ ਆਪਣੀ ਪੋਸਟ 'ਚ ਲੰਬੀ-ਚੌੜੀ ਕੈਪਸ਼ਨ ਦੇ ਨਾਲ ਦੋ ਤਸਵੀਰਾਂ ਸ਼ੇਅਰ ਕੀਤੀਆਂ ਹਨ (Wife Anushka Sharma's Emotional Post For Virat Kohli )।

viral kohi quit test captaincy

ਹੋਰ ਪੜ੍ਹੋ : ਵਿਆਹ ਦੇ ਸਵਾ ਸਾਲ ਬਾਅਦ ਰੋਹਨਪ੍ਰੀਤ ਨੇ ਕੀਤਾ ਖੁਲਾਸਾ, ਸਵੇਰੇ ਦੇਰ ਨਾਲ ਉੱਠਣ ‘ਤੇ ਨੇਹਾ ਕੱਕੜ ਤੋਂ ਪੈਂਦੀ ਹੈ ਮਾਰ

ਅਨੁਸ਼ਕਾ ਨੇ ਦੋ ਤਸਵੀਰਾਂ ਸ਼ੇਅਰ ਕੀਤੀਆਂ ਹਨ, ਇੱਕ ਤਸਵੀਰ 'ਚ ਵਿਰਾਟ ਮੁਸਕਰਾਉਂਦੇ ਹੋਏ ਦਿਖਾਈ ਦੇ ਰਹੇ ਨੇ, ਜਦਕਿ ਦੂਜੀ ਤਸਵੀਰ 'ਚ ਅਦਾਕਾਰਾ ਅਨੁਸ਼ਕਾ ਸ਼ਰਮਾ ਆਪਣੇ ਪਤੀ ਦੀ ਗਲ 'ਤੇ ਕਿੱਸ ਕਰਦੀ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ ਦੇ ਨਾਲ ਅਨੁਸ਼ਕਾ ਨੇ ਕੈਪਸ਼ਨ 'ਚ ਲਿਖਿਆ, 'ਮੈਨੂੰ 2014 ਦਾ ਉਹ ਦਿਨ ਯਾਦ ਹੈ, ਜਦੋਂ ਤੁਸੀਂ ਮੈਨੂੰ ਕਿਹਾ ਸੀ ਕਿ ਤੁਹਾਨੂੰ ਕਪਤਾਨ ਬਣਾਇਆ ਗਿਆ ਸੀ ਕਿਉਂਕਿ MS (ਮਹਿੰਦਰ ਸਿੰਘ ਧੋਨੀ) ਨੇ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਫੈਸਲਾ ਕੀਤਾ ਸੀ। ਮੈਨੂੰ ਯਾਦ ਹੈ ਐੱਮ.ਐੱਸ, ਤੁਸੀਂ ਅਤੇ ਮੈਂ ਸੀ। ਉਸ ਦਿਨ ਬਾਅਦ ਵਿੱਚ ਗੱਲ ਕੀਤੀ ਅਤੇ ਉਸਨੇ ਮਜ਼ਾਕ ਵਿੱਚ ਕਿਹਾ ਕਿ ਤੁਹਾਡੀ (ਵਿਰਾਟ) ਦਾੜ੍ਹੀ ਕਿੰਨੀ ਜਲਦੀ ਸਫੈਦ ਹੋ ਜਾਵੇਗੀ। ਇਸ ਗੱਲ 'ਤੇ ਅਸੀਂ ਸਾਰੇ ਬਹੁਤ ਹੱਸੇ।

virat kohli shared romantic image with anushka sharma image source- instagram

ਉਨ੍ਹਾਂ ਨੇ ਅੱਗੇ ਲਿਖਿਆ ਹੈ- ਉਸ ਦਿਨ ਤੋਂ ਲੈ ਕੇ ਹੁਣ ਤੱਕ ਮੈਂ ਤੁਹਾਡੀ ਦਾੜ੍ਹੀ ਚਿੱਟੀ ਹੁੰਦੀ ਵੇਖੀ ਹੈ। ਮੈਂ ਤੁਹਾਨੂੰ ਅੱਗੇ ਵੱਧਦੇ ਹੋਏ ਦੇਖਿਆ ਹੈ....ਜ਼ਬਰਦਸਤ ਵਾਧਾ....ਤੁਹਾਡੇ ਆਲੇ ਦੁਆਲੇ ਅਤੇ ਤੁਹਾਡੇ ਅੰਦਰ....ਅਤੇ ਹਾਂ, ਮੈਨੂੰ ਭਾਰਤੀ ਰਾਸ਼ਟਰੀ ਕ੍ਰਿਕੇਟ ਟੀਮ ਦੇ ਕਪਤਾਨ ਦੇ ਰੂਪ ਵਿੱਚ ਤੁਹਾਡੇ ਵਿਕਾਸ ਅਤੇ ਤੁਹਾਡੀ ਅਗਵਾਈ ਵਿੱਚ ਟੀਮ ਦੀਆਂ ਪ੍ਰਾਪਤੀਆਂ ਉੱਤੇ ਬਹੁਤ ਮਾਣ ਹੈ। ਪਰ ਮੈਨੂੰ ਤੁਹਾਡੇ ਅੰਦਰ ਜੋ ਵਿਕਾਸ ਹੋਇਆ ਹੈ ਉਸ 'ਤੇ ਜ਼ਿਆਦਾ ਮਾਣ ਹੈ’ ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੇ ਮਨ ਦੇ ਮਨੋਭਾਵਾਂ ਨੂੰ ਬਹੁਤ ਹੀ ਖ਼ੂਬਸੂਰਤੀ ਦੇ ਨਾਲ ਬਿਆਨ ਕੀਤਾ ਹੈ। ਇਸ ਪੋਸਟ ਉੱਤੇ ਕਲਾਕਾਰ ਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਵਿਰਾਟ ਕੋਹਲੀ ਦੀ ਕਪਤਾਨੀ ਦੀ ਤਾਰੀਫ ਕਰ ਰਹੇ ਨੇ। ਇਸ ਪੋਸਟ ਉੱਤੇ ਇੱਕ ਮਿਲੀਅਨ ਤੋਂ ਵੱਧ ਲਾਈਕਸ ਤੇ ਕਮੈਂਟ ਆ ਚੁੱਕੇ ਹਨ।

 

 

View this post on Instagram

 

A post shared by AnushkaSharma1588 (@anushkasharma)

You may also like