ਭਾਰਤੀ ਕਪਤਾਨ ਘਰ ‘ਚ ਕਰ ਰਹੇ ਨੇ ਅਜਿਹੀਆਂ ਹਰਕਤਾਂ, ਦੋ ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ ਅਨੁਸ਼ਕਾ ਸ਼ਰਮਾ ਵੱਲੋਂ ਸ਼ੇਅਰ ਕੀਤਾ ਇਹ ਵੀਡੀਓ

Written by  Lajwinder kaur   |  May 20th 2020 04:05 PM  |  Updated: May 20th 2020 04:06 PM

ਭਾਰਤੀ ਕਪਤਾਨ ਘਰ ‘ਚ ਕਰ ਰਹੇ ਨੇ ਅਜਿਹੀਆਂ ਹਰਕਤਾਂ, ਦੋ ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ ਅਨੁਸ਼ਕਾ ਸ਼ਰਮਾ ਵੱਲੋਂ ਸ਼ੇਅਰ ਕੀਤਾ ਇਹ ਵੀਡੀਓ

ਭਾਰਤੀ ਕ੍ਰਿਕੇਟ ਕੈਪਟਨ ਵਿਰਾਟ ਕੋਹਲੀ ਆਪਣੀ ਪਤਨੀ ਅਨੁਸ਼ਕਾ ਸ਼ਰਮਾ ਦੇ ਨਾਲ ਮੁੰਬਈ ਵਾਲੇ ਘਰ ‘ਚ ਰਹਿ ਰਹੇ ਨੇ । ਬਾਲੀਵੁੱਡ ਦੀ ਖ਼ੂਬਸੂਰਤ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਵਿਰਾਟ ਕੋਹਲੀ ਦਾ ਇੱਕ ਨਵਾਂ ਵੀਡੀਓ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤਾ ਹੈ । ਇਸ ਵੀਡੀਓ ‘ਚ ਵਿਰਾਟ ਕੋਹਲੀ ਡਾਇਨਾਸੋਰ ਬਣ ਕੇ ਘਰ ‘ਚ ਐਂਟਰ ਹੁੰਦੇ ਹੋਏ ਨਜ਼ਰ ਆ ਰਹੇ ਨੇ । ਇਸ ਦੌਰਾਨ ਇੰਡੀਅਨ ਕਪਤਾਨ ਡਾਇਨਾਸੋਰ ਦੀ ਤਰ੍ਹਾਂ ਆਪਣੇ ਹੱਥ ਅੱਗੇ ਵੱਲ ਕਰਕੇ ਚੱਲਦੇ ਹੋਏ ਦਿਖਾਈ ਦੇ ਰਹੇ ਨੇ । ਇਸ ਤੋਂ ਬਾਅਦ ਉਹ ਕੈਮਰੇ ਵੱਲ ਦੇਖਦੇ ਹੋਏ ਡਾਇਨਾਸੋਰ ਵਾਂਗ ਆਵਾਜ਼ ਕੱਢਦੇ ਹੋਏ ਨਜ਼ਰ ਆ ਰਹੇ ਨੇ ।

 

View this post on Instagram

 

I spotted .... A Dinosaur on the loose ??????

A post shared by ɐɯɹɐɥS ɐʞɥsnu∀ (@anushkasharma) on

ਅਨੁਸ਼ਕਾ ਸ਼ਰਮਾ ਨੇ ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਲਿਖਿਆ ਹੈ, ‘ਮੈਂ ਖੁੱਲਾ ਘੁੰਮਦਾ ਹੋਇਆ ਇੱਕ ਡਾਇਨਾਸੋਰ ਦੇਖਿਆ ਹੈ । ਇਸ ਵੀਡੀਓ ਨੂੰ ਫੈਨਜ਼ ਖੂਬ ਪਸੰਦ ਕਰ ਰਹੇ ਨੇ ਅਤੇ ਸ਼ੇਅਰ ਵੀ ਕਰ ਰਹੇ ਨੇ । ਬਾਲੀਵੁੱਡ ਦੇ ਕਲਾਕਾਰ ਰਣਵੀਰ ਸਿੰਘ, ਕਾਜਲ ਅਗਰਵਾਲ, ਸਾਨਿਆ ਮਿਰਜ਼ਾ, ਕਰਨ ਵਾਹੀ ਤੇ ਕਈ ਹੋਰ ਸਿਤਾਰਿਆਂ ਨੇ ਹਾਸੇ ਵਾਲੇ ਕਮੈਂਟਸ ਕਰਕੇ ਇਸ ਵੀਡੀਓ ਦਾ ਪੂਰਾ ਲੁਤਫ ਲੈਂਦੇ ਹੋਏ ਦਿਖਾਈ ਦੇ ਰਹੇ ਨੇ । ਅਜੇ ਤੱਕ ਦੋ ਮਿਲੀਅਨ ਤੋਂ ਵੱਧ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਨੇ ।

ਇਸ ਤੋਂ ਇਲਾਵਾ ਇਹ ਜੋੜਾ ਲੋਕਾਂ ਨੂੰ ਕੋਰੋਨਾ ਵਾਇਰਸ ਨੂੰ ਲੈ ਕੇ ਸੋਸ਼ਲ ਮੀਡੀਆ ਦੇ ਰਾਹੀਂ ਜਾਗਰੂਕ ਕਰਦੇ ਹੋਏ ਵੀ ਨਜ਼ਰ ਆਏ ਸਨ । ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਰਾਹਤ ਫੰਡ ‘ਚ ਦਾਨ ਵੀ ਦੇ ਚੁੱਕੇ ਨੇ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network