ਅਨੁਸ਼ਕਾ ਸ਼ਰਮਾ ਘਰ ਦੇ ਬਗੀਚੇ 'ਚੋਂ ਟਮਾਟਰ ਤੋੜ ਕੇ ਜੈਮ ਬਣਾਉਂਦੀ ਨਜ਼ਰ ਆਈ, ਅਦਾਕਾਰਾ ਦਾ ਇਹ ਵੀਡੀਓ ਪ੍ਰਸ਼ੰਸਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

written by Lajwinder kaur | February 13, 2022

ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ Anushka Sharma ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਅਕਸਰ ਆਪਣੀਆਂ ਨਵੀਆਂ ਤਸਵੀਰਾਂ ਪ੍ਰਸ਼ੰਸਕਾਂ ਨਾਲ ਸ਼ੇਅਰ ਕਰਦੀ ਨਜ਼ਰ ਆਉਂਦੀ ਹੈ। ਅਨੁਸ਼ਕਾ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਪੁਰਾਣਾ ਵੀਡੀਓ, ਜੋ ਕਿ ਲਾਕਡਾਊਨ ਦੇ ਸਮੇਂ ਦਾ ਹੈ ਨੂੰ ਸ਼ੇਅਰ ਕੀਤਾ ਹੈ, ਜਿਸ ਤੋਂ ਬਾਅਦ ਉਹ ਇੱਕ ਵਾਰ ਫਿਰ ਲਾਈਮਲਾਈਟ 'ਚ ਆ ਗਈ ਹੈ। ਇਸ ਵੀਡੀਓ 'ਚ ਅਨੁਸ਼ਕਾ ਨੂੰ ਆਪਣੇ ਫਾਰਮ ਹਾਊਸ ਦੇ ਬਗੀਚੇ 'ਚੋਂ ਟਮਾਟਰ ਤੋੜਦੇ ਹੋਏ ਇਸ ਦਾ ਜੈਮ ਬਣਾਉਂਦੇ ਦੇਖਿਆ ਜਾ ਸਕਦਾ ਹੈ। ਵੀਡੀਓ ਸ਼ੇਅਰ ਕਰਦੇ ਹੋਏ ਅਨੁਸ਼ਕਾ ਦੁਆਰਾ ਦਿੱਤਾ ਗਿਆ ਕੈਪਸ਼ਨ ਵੀ ਲੋਕਾਂ ਦਾ ਧਿਆਨ ਆਪਣੇ ਵੱਲ ਆਕਰਸ਼ਿਤ ਕਰ ਰਿਹਾ ਹੈ।

anushka sharma and vamika kohli image From instagram

ਹੋਰ ਪੜ੍ਹੋ : ਗੁਰੂ ਰੰਧਾਵਾ ਨੇ ਸ਼ੇਅਰ ਕੀਤਾ ਵੀਡੀਓ, ਸਲਮਾਨ ਖ਼ਾਨ ‘DANCE MERI RANI’ ਗੀਤ ‘ਤੇ ਥਿਰਕਦੇ ਆਏ ਨਜ਼ਰ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਵੀਡੀਓ

ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਅਨੁਸ਼ਕਾ ਬਾਗ 'ਚ ਜਾਂਦੀ ਹੈ ਅਤੇ ਉੱਥੋਂ ਕੁਝ ਟਮਾਟਰ ਕੱਢਦੀ ਹੈ ਅਤੇ ਫਿਰ ਇਸ ਦਾ ਜੈਮ ਬਣਾਉਂਦੀ ਹੈ। ਵੀਡੀਓ ਦੇ ਅੰਤ 'ਚ ਉਹ ਆਪਣੇ ਮਾਤਾ-ਪਿਤਾ ਨਾਲ ਰੋਟੀ 'ਤੇ ਘਰ ਦਾ ਬਣਿਆ ਇਹ ਜੈਮ ਖਾਂਦੀ ਵੀ ਨਜ਼ਰ ਆ ਰਹੀ ਹੈ। ਵੀਡੀਓ ਸ਼ੇਅਰ ਕਰਦੇ ਹੋਏ ਅਭਿਨੇਤਰੀ ਨੇ ਇਸ ਦੇ ਕੈਪਸ਼ਨ 'ਚ ਲਿਖਿਆ, ''2020 ਲੋਕਡਾਊਨ ਥ੍ਰੋਬੈਕ ਜਦੋਂ ਮੈਂ ਬਹੁਤ ਸਾਰੇ ਫੂਡ ਬਲਾਗ ਦੇਖੇ ਤਾਂ ਇਸ ਜੈਮ ਬਣਾਉਣ ਵਾਲੀ ਵੀਡੀਓ ਨੂੰ ਸ਼ੂਟ ਕਰਨ ਦਾ ਫੈਸਲਾ ਕੀਤਾ ਅਤੇ ਸੋਚਿਆ ਕਿ 2021 ਤੱਕ ਕੋਰੋਨਾ ਵਾਇਰਸ ਖਤਮ ਹੋ ਜਾਵੇਗਾ।'' ਅਨੁਸ਼ਕਾ ਸ਼ਰਮਾ ਦੀ ਇਸ ਪੋਸਟ ਨੂੰ ਇੱਕ ਮਿਲੀਅਨ ਤੋਂ ਵੱਧ ਲਾਈਕਸ ਤੇ ਵੱਡੀ ਗਿਣਤੀ ਚ ਕਮੈਂਟ ਆ ਚੁੱਕੇ ਨੇ।

Anushka and virat celebrating Vamika first birthday

ਅਨੁਸ਼ਕਾ ਅਤੇ ਵਿਰਾਟ ਹਾਲ ਹੀ ਵਿੱਚ ਉਦੋਂ ਸੁਰਖੀਆਂ ਵਿੱਚ ਆ ਗਈ ਸੀ, ਜਦੋਂ ਇੱਕ ਮੈਚ ਦੌਰਾਨ ਉਨ੍ਹਾਂ ਦੀ ਬੇਟੀ ਵਾਮਿਕਾ ਦਾ ਚਿਹਰਾ ਸਾਹਮਣੇ ਆਇਆ ਸੀ।  ਵਾਮਿਕਾ ਤੇ ਅਨੁਸ਼ਕਾ ਦਾ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋਇਆ ਸੀ।

ਹੋਰ ਪੜ੍ਹੋ : ਸ਼ਿੰਦਾ ਗਰੇਵਾਲ ਤੇ ਏਕਮ ਗਰੇਵਾਲ ਨੇ ਆਪਣੀ ਭੈਣ ਦੇ ਵਿਆਹ ਦੀ ਸੰਗੀਤ ਸੈਰੇਮਨੀ ‘ਤੇ ਪਾਇਆ ਸ਼ਾਨਦਾਰ ਭੰਗੜਾ, ਸਰਦਾਰੀ ਲੁੱਕ ਨਾਲ ਜਿੱਤਿਆ ਸਭ ਦਾ ਦਿਲ, ਦੇਖੋ ਵੀਡੀਓ

ਤੁਹਾਨੂੰ ਦੱਸ ਦੇਈਏ ਕਿ ਅਨੁਸ਼ਕਾ ਸ਼ਰਮਾ ਦੀ ਆਖਰੀ ਫ਼ਿਲਮ 'ਜ਼ੀਰੋ' ਚ ਨਜ਼ਰ ਆਈ ਸੀ, ਜਿਸ 'ਚ ਉਹ ਸ਼ਾਹਰੁਖ ਖਾਨ ਦੇ ਨਾਲ ਨਜ਼ਰ ਆਈ ਸੀ। ਇਹ ਫ਼ਿਲਮ 2018 ਵਿੱਚ ਰਿਲੀਜ਼ ਹੋਈ ਸੀ। ਅਨੁਸ਼ਕਾ ਇੱਕ ਵਾਰ ਫਿਰ ਤੋਂ ਅਦਾਕਾਰੀ ਦੇ ਖੇਤਰ ‘ਚ ਵਾਪਸੀ ਕਰਨ ਜਾ ਰਹੀ ਹੈ। ਨੈੱਟਫਲਿਕਸ ਫ਼ਿਲਮ 'ਚੱਕਦਾ ਐਕਸਪ੍ਰੈਸ' 'ਚ ਮਹਿਲਾ ਕ੍ਰਿਕਟ ਦੀ ਦਿੱਗਜ ਪਲੇਅਰ ਝੂਲਨ ਗੋਸਵਾਮੀ ਦੇ ਜੀਵਨ ਤੋਂ ਪ੍ਰੇਰਿਤ ਫ਼ਿਲਮ Chakda ‘Xpress ‘ਚ ਮੁੱਖ ਭੂਮਿਕਾ 'ਚ ਨਜ਼ਰ ਆਵੇਗੀ।

 

 

View this post on Instagram

 

A post shared by AnushkaSharma1588 (@anushkasharma)

You may also like