ਅਨੁਸ਼ਕਾ ਸ਼ਰਮਾ ਨੇ ਪਿਆਰੀ ਜਿਹੀ ਪੋਸਟ ਪਾ ਕੇ ਪਤੀ ਅਤੇ ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਦਿੱਤੀ ਜਨਮ ਦਿਨ ਦੀ ਵਧਾਈ

written by Lajwinder kaur | November 05, 2021

ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ (Anushka Sharma) ਜੋ ਕਿ ਏਨੀਂ ਦਿਨੀਂ ਆਪਣੇ ਪਤੀ ਵਿਰਾਟ ਕੋਹਲੀ ਦੇ ਨਾਲ ਦੁਬਈ ‘ਚ ਹੈ। ਭਾਰਤੀ ਕ੍ਰਿਕਟ ਟੀਮ ਇਸ ਸਮੇਂ ਚੱਲ ਰਹੇ ਟੀ-20 ਵਿਸ਼ਵ ਕੱਪ 2021 ਲਈ ਦੁਬਈ ਵਿੱਚ ਹੈ। ਅੱਜ ਅਨੁਸ਼ਕਾ ਦੇ ਪਤੀ ਅਤੇ ਇੰਡੀਅਨ ਕ੍ਰਿਕੇਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦਾ ਬਰਥਡੇਅ ਹੈ, ਉਹ ਅੱਜ 33 ਸਾਲ ਦੇ ਹੋ ਗਏ ਹਨ। ਵਿਰਾਟ ਦਾ ਨਾਂ ਦੁਨੀਆ ਦੇ ਮਸ਼ਹੂਰ ਖਿਡਾਰੀਆਂ 'ਚ ਸ਼ਾਮਲ ਹੈ। ਵਿਰਾਟ ਕੋਹਲੀ ਦਾ ਜਨਮ 5 ਨਵੰਬਰ 1988 ਨੂੰ ਦਿੱਲੀ 'ਚ ਹੋਇਆ ਸੀ। ਵਿਰਾਟ ਦੀ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਫੈਨ ਫਾਲੋਇੰਗ ਹੈ, ਇੰਸਟਾਗ੍ਰਾਮ 'ਤੇ 165 ਮਿਲੀਅਨ ਲੋਕ ਉਨ੍ਹਾਂ ਨੂੰ ਫਾਲੋ ਕਰਦੇ ਹਨ। ਇਸ ਖਾਸ ਦਿਨ 'ਤੇ, ਉਨ੍ਹਾਂ ਦੇ ਪ੍ਰਸ਼ੰਸਕ ਅਤੇ ਸੈਲੇਬਸ ਵਿਰਾਟ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ। ਜਿਸ ਦੇ ਚੱਲਦੇ ਅਨੁਸ਼ਕਾ ਸ਼ਰਮਾ ਨੇ ਪਿਆਰੀ ਜਿਹੀ ਪੋਸਟ ਪਾ ਕੇ ਆਪਣੇ ਲਾਈਫ ਪਾਰਟਨਰ ਵਿਰਾਟ ਕੋਹਲੀ ਨੂੰ ਬਰਥਡੇਅ (happy birthday virat kohli) ਵਿਸ਼ ਕੀਤਾ ਹੈ।

ਹੋਰ ਪੜ੍ਹੋ : ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਪਤੀ ਨਿਕ ਜੋਨਸ ਨਾਲ ਕੀਤੀ ਦੀਵਾਲੀ ਦੀ ਪੂਜਾ, ਬਾਲੀਵੁੱਡ ਦੇ ਸਿਤਾਰਿਆਂ ਨੇ ਵੀ ਕੁਝ ਇਸ ਤਰ੍ਹਾਂ ਸੈਲੀਬ੍ਰੇਟ ਕੀਤੀ ਦੀਵਾਲੀ

image source- instagram

ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਉਟ ਉੱਤੇ ਵਿਰਾਟ ਦੇ ਨਾਲ ਆਪਣੀ ਇੱਕ ਪਿਆਰੀ ਜਿਹੀ ਰੋਮਾਂਟਿਕ ਤਸਵੀਰ ਪੋਸਟ ਕੀਤੀ ਹੈ ਅਤੇ ਲੰਬੀ ਚੌੜੀ ਕੈਪਸ਼ਨ ਪਾਈ ਹੈ। ਉਨ੍ਹਾਂ ਨੇ ਲਿਖਿਆ ਹੈ- " No filter needed , for this photo and the way you lead your life. ਤੁਸੀਂ ਇਮਾਨਦਾਰੀ ਅਤੇ ਸਟੀਲ ਦੀ ਹਿੰਮਤ ਨਾਲ ਬਣੇ ਹੋ। ਦਲੇਰੀ ਜੋ ਸ਼ੱਕ ਨੂੰ ਭੁਲੇਖੇ ਵਿੱਚ ਬਦਲ ਦਿੰਦੀ ਹੈ। ਮੈਂ ਕਿਸੇ ਨੂੰ ਨਹੀਂ ਜਾਣਦੀ ਜੋ ਆਪਣੇ ਆਪ ਨੂੰ ਹਨੇਰੇ ਤੋਂ ਚੁੱਕ ਸਕਦਾ ਹੈ, ਤੁਸੀਂ ਹਰ ਤਰ੍ਹਾਂ ਨਾਲ ਬਿਹਤਰ ਹੋ ਜਾਂਦੇ ਹੋ ਕਿਉਂਕਿ ਤੁਸੀਂ ਆਪਣੇ ਅੰਦਰ ਕਿਸੇ ਵੀ ਚੀਜ਼ ਨੂੰ ਸਥਾਈ ਨਹੀਂ ਸਮਝਦੇ ਅਤੇ ਹਮੇਸ਼ਾ ਨਿਡਰ ਰਹਿੰਦੇ ਹੋ।

ਹੋਰ ਪੜ੍ਹੋ : ਸਵੀਤਾਜ ਬਰਾੜ ਨੇ ਗੀਤ ‘NA NA’ ਉੱਤੇ ਬਣਾਇਆ ਆਪਣਾ ਦਿਲਕਸ਼ ਵੀਡੀਓ, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਗਾਇਕਾ ਦਾ ਇਹ ਅੰਦਾਜ਼

Virat Kohli Shares New Photo With Wife Anushka Sharma image source- instagram

ਉਨ੍ਹਾਂ ਨੇ ਅੱਗੇ ਲਿਖਿਆ ਹੈ-‘ਮੈਂ ਜਾਣਦੀ ਹਾਂ ਕਿ ਸਾਨੂੰ ਸੋਸ਼ਲ ਮੀਡੀਆ ਰਾਹੀਂ ਇਸ ਤਰ੍ਹਾਂ ਇੱਕ ਦੂਜੇ ਨਾਲ ਗੱਲ ਨਹੀਂ ਕਰਨੀ ਚਾਹੀਦੀ ਪਰ ਕਈ ਵਾਰ ਮੈਂ ਸਿਰਫ ਇਹ ਕਹਿਣਾ ਚਾਹੁੰਦੀ ਹਾਂ ਅਤੇ ਦੁਨੀਆ ਨੂੰ ਦੱਸਣਾ ਚਾਹੁੰਦੀ ਹਾਂ ਕਿ ਤੁਸੀਂ ਕਿੰਨੇ ਅਦਭੁਤ ਵਿਅਕਤੀ ਹੋ ️...ਖੁਸ਼ਕਿਸਮਤ ਉਹ ਹਨ ਜੋ ਤੁਹਾਨੂੰ ਸੱਚਮੁੱਚ ਪਿਆਰ ਕਰਦੇ ਹਨ... ਹਰ ਚੀਜ਼ ਨੂੰ ਚਮਕਦਾਰ ਅਤੇ ਹੋਰ ਸੁੰਦਰ ਬਣਾਉਣ ਲਈ ਧੰਨਵਾਦ ️ਓਹ, ਅਤੇ ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ!"। ਇਸ ਪੋਸਟ ਉੱਤੇ ਕੁਝ ਹੀ ਸਮੇਂ ਚ ਤਿੰਨ ਮਿਲੀਅਨ ਤੋਂ ਵੱਧ ਲਾਈਕਸ ਤੇ ਵੱਡੀ ਗਿਣਤੀ ਚ ਬਰਥਡੇਅ ਵਿਸ਼ ਵਾਲੇ ਮੈਸੇਜ ਆ ਚੁੱਕੇ ਹਨ। ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਦੋਵੇਂ ਇਸ ਸਾਲ ਇੱਕ ਧੀ ਦੇ ਮਾਪੇ ਬਣੇ ਹਨ। ਦੋਵਾਂ ਨੇ ਆਪਣੀ ਧੀ ਦਾ ਨਾਂਅ ਵਾਮਿਕਾ ਰੱਖਿਆ ਹੈ। ਅਨੁਸ਼ਕਾ ਅਤੇ ਵਿਰਾਟ ਕੋਹਲੀ ਦੀ ਧੀ ਵਾਮਿਕਾ ਦਾ ਨਾਮ ਸੰਸਕ੍ਰਿਤ ਨਾਮ ਹੈ । ਮਾਂ ਦੁਰਗਾ ਦਾ ਸੰਸਕ੍ਰਿਤ ਨਾਮ ਵਾਮਿਕਾ ਹੈ।

 

 

View this post on Instagram

 

A post shared by AnushkaSharma1588 (@anushkasharma)

You may also like