ਅਪਾਰਸ਼ਕਤੀ ਖੁਰਾਣਾ ਦੀ ਧੀ ਹੋਈ ਇੱਕ ਮਹੀਨੇ ਦੀ, ਪਿਆਰੀ ਜਿਹੀ ਤਸਵੀਰ ਸ਼ੇਅਰ ਕਰਕੇ ਦਿਖਾਇਆ ਬੇਟੀ ਦਾ ਚਿਹਰਾ

written by Lajwinder kaur | September 28, 2021

ਬਾਲੀਵੁੱਡ ਐਕਟਰ ਤੇ ਸਿੰਗਰ ਅਪਾਰਸ਼ਕਤੀ ਖੁਰਾਣਾ (Aparshakti Khurana) ਜੋ ਕਿ ਪਿਛਲੇ ਮਹੀਨੇ ਹੀ ਪਾਪਾ ਬਣੇ ਨੇ। ਉਨ੍ਹਾਂ ਦੀ ਪਤਨੀ ਆਕ੍ਰਿਤੀ ਨੇ ਧੀ ਨੂੰ ਜਨਮ ਦਿੱਤਾ ਹੈ। ਉਨ੍ਹਾਂ ਬੇਟੀ ਇੱਕ ਮਹੀਨੇ ਦੀ ਹੋ ਗਈ ਹੈ। ਜਿਸ ਕਰਕੇ ਅਪਾਰਸ਼ਕਤੀ ਖੁਰਾਣਾ ਨੇ ਪਿਆਰੀ ਜਿਹੀ ਪੋਸਟ ਪਾਈ ਹੈ। ਇਹ ਪਹਿਲਾ ਮੌਕਾ ਹੈ ਜਦੋਂ ਉਨ੍ਹਾਂ ਨੇ ਆਪਣੀ ਧੀ ਦਾ ਚਿਹਰਾ ਜੱਗ ਜ਼ਾਹਿਰ ਕੀਤਾ ਹੈ।

Aparshakti Khurana welcome his first child baby girl-min Image Source – instagram

 

ਹੋਰ ਪੜ੍ਹੋ : 'Tu Hi Ik Tu’ ਗੀਤ ਪਦਮ ਸ਼੍ਰੀ ਵਿਕਰਮਜੀਤ ਸਿੰਘ ਸਾਹਨੀ ਤੇ ਜੋਤੀ ਨੂਰਾਂ ਦੀ ਆਵਾਜ਼ ‘ਚ ਹੋਇਆ ਰਿਲੀਜ਼, ਦੇਖੋ ਵੀਡੀਓ

ਅਪਾਰਸ਼ਕਤੀ ਨੇ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ ‘ਹੈਪੀ ਵਨ Month ❤️ @arzoie.a.khurana’ । ਤਸਵੀਰ ‘ਚ ਆਕ੍ਰਿਤੀ ਕੈਮਰੇ ਵੱਲ ਦੇਖ ਰਹੀ ਹੈ ਤੇ ਅਪਾਰਸ਼ਕਤੀ ਆਕ੍ਰਿਤੀ ਦੇ ਮੱਥ ਨੂੰ ਚੁੰਮਦੇ ਹੋਏ ਨਜ਼ਰ ਆ ਰਹੇ ਨੇ ਤੇ ਦੋਵਾਂ ਦੇ ਆਪਣੇ ਹੱਥਾਂ ਦੇ ਨਾਲ ਧੀ ਨੂੰ ਸੰਭਾਲਿਆ ਹੋਇਆ ਹੈ। ਅਪਾਰਸ਼ਕਤੀ ਤੇ ਆਕ੍ਰਿਤੀ ਨੇ ਆਪਣੀ ਬੇਟੀ ਦਾ ਨਾਂਅ ਅਰਜ਼ੋਈ ਏ ਖੁਰਾਣਾ (Arzoie A Khurana) ਰੱਖਿਆ ਹੈ। ਪ੍ਰਸ਼ੰਸਕ ਤੇ ਕਲਾਕਾਰ ਕਮੈਂਟ ਕਰਕੇ ਅਰਜ਼ੋਈ ਨੂੰ ਆਪਣੀ ਅਸੀਸਾਂ ਦੇ ਰਹੇ ਨੇ।

insdie image of aparshakti khurana show off his daughter's face-min

ਹੋਰ ਪੜ੍ਹੋ : ਤਰਸੇਮ ਜੱਸੜ ਤੇ ਵਾਮਿਕਾ ਗੱਬੀ ਦੀ ਫ਼ਿਲਮ ‘ਗਲਵੱਕੜੀ’ ਇਸ ਸਾਲ ਦਸੰਬਰ ‘ਚ ਬਣੇਗੀ ਸਿਨੇਮਾ ਘਰ ਦੀ ਰੌਣਕ, ਪ੍ਰਸ਼ੰਸਕ ਦੇ ਰਹੇ ਨੇ ਵਧਾਈ

ਇਸ ਤੋਂ ਪਹਿਲਾਂ ਅਪਾਰਸ਼ਕਤੀ ਖੁਰਾਣਾ ਨੇ ਇੱਕ ਪਿਆਰੀ ਜਿਹੀ ਵੀਡੀਓ ਵੀ ਆਪਣੀ ਧੀ ਅਰਜ਼ੋਈ ਦੇ ਨਾਲ ਸ਼ੇਅਰ ਕੀਤੀ ਸੀ। ਜਿਸ ਨੂੰ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਗਿਆ ਸੀ। ਜੇ ਗੱਲ ਕਰੀਏ ਅਪਾਰਸ਼ਕਤੀ ਖੁਰਾਣਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਕਈ ਬਾਲੀਵੁੱਡ ਫ਼ਿਲਮਾਂ ‘ਚ ਕੰਮ ਕਰ ਚੁੱਕੇ ਨੇ। ਉਹ ਵਧੀਆ ਅਦਾਕਾਰ ਹੋਣ ਦੇ ਨਾਲ ਉਹ ਵਧੀਆ ਗਾਇਕ ਵੀ ਨੇ। ਇਸ ਤੋਂ ਇਲਾਵਾ ਉਹ ਟੀਵੀ ਜਗਤ ਦੇ ਕਈ ਅਵਾਰਡਜ਼ ਪ੍ਰੋਗਰਾਮਸ ਨੂੰ ਵੀ ਹੋਸਟ ਕਰ ਚੁੱਕੇ ਨੇ।

 

0 Comments
0

You may also like