ਧਰਮਿੰਦਰ ਤੋਂ ਇਲਾਵਾ ਇਹ ਦੋ ਅਦਾਕਾਰ ਵੀ ਸਨ ਹੇਮਾ ਮਾਲਿਨੀ ਦੇ ਦੀਵਾਨੇ, ਇੱਕ ਨਾਲ ਤਾਂ ਹੋਣ ਵਾਲਾ ਸੀ ਵਿਆਹ, ਪਰ ਹੇਮਾ ਮਾਲਿਨੀ ਨੇ ਧਰਮਿੰਦਰ ਨੂੰ ਬਣਾਇਆ ਹਮਸਫਰ

written by Shaminder | July 12, 2022

ਕੋਈ ਸਮਾਂ ਹੁੰਦਾ ਸੀ ਡਰੀਮ ਗਰਲ ਹੇਮਾ ਮਾਲਿਨੀ (Hema Malini) ਦੇ ਹੁਸਨ ਦੇ ਚਰਚੇ ਹਰ ਪਾਸੇ ਹੁੰਦੇ ਸਨ ।ਆਪਣੇ ਸਮੇਂ ‘ਚ ਅਦਾਕਾਰਾ ਇਕ ਪ੍ਰਸਿੱਧ ਅਦਾਕਾਰਾ ਸੀ ਅਤੇ ਉਸ ਦੇ ਹੁਸਨ ਦੇ ਕਈ ਅਦਾਕਾਰ ਦੀਵਾਨੇ ਸਨ । ਧਰਮਿੰਦਰ ਤਾਂ ਹੇਮਾ ਮਾਲਿਨੀ ਨੂੰ ਚਾਹੁੰਦੇ ਹੀ ਸਨ ਪਰ ਸੰਜੀਵ ਕੁਮਾਰ ਦੇ ਨਾਲ ਵੀ ਉਨ੍ਹਾਂ ਦਾ ਨਾਮ ਜੁੜਿਆ ਸੀ । ਸੰਜੀਵ ਕੁਮਾਰ ਨੇ ਵਿਆਹ ਲਈ ਪ੍ਰਪੋਜਲ ਵੀ ਹੇਮਾ ਦੇ ਘਰ ਭੇਜ ਦਿੱਤਾ ਸੀ ਅਤੇ ਜਤਿੰਦਰ ਅਜਿਹੇ ਅਦਾਕਾਰ ਸਨ, ਜਿਸ ਦੇ ਨਾਲ ਹੇਮਾ ਦਾ ਵਿਆਹ ਵੀ ਪੱਕਾ ਹੋ ਗਿਆ ਸੀ ।

ਹੋਰ ਪੜ੍ਹੋ : ਈਸ਼ਾ ਦਿਓਲ ਮਾਂ ਹੇਮਾ ਮਾਲਿਨੀ ਦੇ ਨਾਲ ਮਨਾ ਰਹੀ ਵੈਕੇਸ਼ਨ, ਤਸਵੀਰਾਂ ਕੀਤੀਆਂ ਸਾਂਝੀਆਂ

ਜਤਿੰਦਰ ਅਤੇ ਹੇਮਾ ਮਾਲਿਨੀ ੧੯੭੪ ‘ਚ ਫ਼ਿਲਮ ‘ਦੁਲਹਨ’ ਦੀ ਸ਼ੂਟਿੰਗ ਦੇ ਦੌਰਾਨ ਹੀ ਇੱਕ ਦੂਜੇ ਦੇ ਨਜ਼ਦੀਕ ਆਏ ਸਨ ਅਤੇ ਪਿਆਰ ਦਾ ਇਜ਼ਹਾਰ ਕੀਤਾ ਸੀ । ਦੋਵਾਂ ਦੇ ਪਰਿਵਾਰਿਕ ਮੈਂਬਰ ਵੀ ਇਸ ਵਿਆਹ ਦੇ ਲਈ ਤਿਆਰ ਹੋ ਗਏ ਸਨ ।ਕਿਉਂਕਿ ਧਰਮਿੰਦਰ ਅਤੇ ਹੇਮਾ ਮਾਲਿਨੀ ਦੇ ਵਿਆਹ ਦੇ ਵੀ ਚਰਚੇ ਸਨ । ਦੋਵੇਂ ਇੱਕ ਦੂਜੇ ਨੂੰ ਪਸੰਦ ਕਰਦੇ ਸਨ । ਪਰ ਹੇਮਾ ਮਾਲਿਨੀ ਦੇ ਮਾਪੇ ਨਹੀਂ ਸਨ ਚਾਹੁੰਦੇ ਕਿ ਉਹ ਧਰਮਿੰਦਰ ਦੇ ਨਾਲ ਵਿਆਹ ਕਰਵਾਏ ।

ਹੋਰ ਪੜ੍ਹੋ : ਧਰਮਿੰਦਰ ਅਤੇ ਹੇਮਾ ਮਾਲਿਨੀ ਦਾ ਡਾਂਸ ਵੀਡੀਓ ਵਾਇਰਲ, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

ਅਦਾਕਾਰ ਸੰਜੀਵ ਕੁਮਾਰ ਵੀ ਹੇਮਾ ਮਾਲਿਨੀ ਨੂੰ ਬਹੁਤ ਜ਼ਿਆਦਾ ਚਾਹੁੰਦੇ ਸਨ, ਉਨ੍ਹਾਂ ਨੇ ਆਪਣੇ ਦਿਲ ਦੀ ਗੱਲ ਕਹਿਣ ਲਈ ਜਤਿੰਦਰ ਦੇ ਹੱਥੋਂ ਵੀ ਸੁਨੇਹਾ ਭੇਜਿਆ । ਪਰ ਹੇਮਾ ਮਾਲਿਨੀ ਨੇ ਸੰਜੀਵ ਕੁਮਾਰ ਦੇ ਇਸ ਪ੍ਰਪੋਜ਼ਲ ਨੂੰ ਵੀ ਠੁਕਰਾ ਦਿੱਤਾ ਸੀ । ਕਿਉਂਕਿ ਹੇਮਾ ਮਾਲਿਨੀ ਮਨ ਹੀ ਮਨ ਧਰਮਿੰਦਰ ਨੂੰ ਚਾਹੁੰਦੀ ਸੀ ।

hema-malini ,-

ਉਸ ਨੇ ਇਸ ਜਤਿੰਦਰ ਦੇ ਨਾਲ ਵੀ ਵਿਆਹ ਨਹੀਂ ਕਰਵਾਇਆ ਅਤੇ ਆਖਿਰਕਾਰ ਉਸ ਨੇ ਧਰਮਿੰਦਰ ਦੇ ਨਾਲ ਹੀ ਵਿਆਹ ਕਰਵਾਇਆ । ਧਰਮਿੰਦਰ ਤੋਂ ਹੇਮਾ ਮਾਲਿਨੀ ਦੀਆਂ ਦੋ ਧੀਆਂ ਹਨ । ਜੋ ਕਿ ਵਿਆਹੀਆਂ ਹੋਈਆਂ ਹਨ । ਈਸ਼ਾ ਦਿਓਲ ਤਾਂ ਫ਼ਿਲਮਾਂ ‘ਚ ਸਰਗਰਮ ਹੈ । ਪਰ ਅਹਾਨਾ ਦਿਓਲ ਫ਼ਿਲਮੀ ਦੁਨੀਆ ਤੋਂ ਦੂਰ ਹੈ ਅਤੇ ਉਹ ਸੋਸ਼ਲ ਮੀਡੀਆ ‘ਤੇ ਵੀ ਜ਼ਿਆਦਾ ਸਰਗਰਮ ਨਹੀਂ ਰਹਿੰਦੀ ।

You may also like