'ਆਪਣਾ ਟਾਈਮ ਆਏਗਾ'- ਰਣਵੀਰ ਨੇ ਦਿਖਾਇਆ ਜ਼ਬਰਦਸਤ ਅੰਦਾਜ਼ , ਦੇਖੋ ਵੀਡੀਓ

Reported by: PTC Punjabi Desk | Edited by: Aaseen Khan  |  January 14th 2019 04:46 PM |  Updated: January 14th 2019 05:42 PM

'ਆਪਣਾ ਟਾਈਮ ਆਏਗਾ'- ਰਣਵੀਰ ਨੇ ਦਿਖਾਇਆ ਜ਼ਬਰਦਸਤ ਅੰਦਾਜ਼ , ਦੇਖੋ ਵੀਡੀਓ

'ਆਪਣਾ ਟਾਈਮ ਆਏਗਾ'- ਰਣਵੀਰ ਨੇ ਦਿਖਾਇਆ ਜ਼ਬਰਦਸਤ ਅੰਦਾਜ਼ , ਦੇਖੋ ਵੀਡੀਓ : 'ਗਲੀ ਬੋਆਏ' ਰਣਵੀਰ ਸਿੰਘ ਅਤੇ ਆਲੀਆ ਭੱਟ ਸਟਾਰਰ ਫਿਲਮ ਜਿਸ ਦਾ ਦਰਸ਼ਕਾਂ ਵੱਲੋਂ ਬੜੀ ਦੇਰ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਹੈ। ਕੁਝ ਹੀ ਦਿਨ ਪਹਿਲਾਂ ਗਲੀ ਬੋਆਏ ਫਿਲਮ ਦਾ ਟਰੇਲਰ ਲਾਂਚ ਕੀਤਾ ਗਿਆ ਹੈ। ਜਿਸ ਤੋਂ ਫਿਲਮ ਨੂੰ ਦੇਖਣ ਦੀ ਉਤਸੁਕਤਾ ਹੋਰ ਵੀ ਵੱਧ ਚੁੱਕੀ ਹੈ। ਪਰ ਉਸ ਤੋਂ ਪਹਿਲਾਂ ਫਿਲਮ ਦਾ ਪਹਿਲਾ ਗਾਣਾ , ਮਾਫ ਕਰਨਾ ਗਾਣਾ ਨਹੀਂ ਰੈਪ ਸਾਂਗ ਜਿਸ ਦਾ ਨਾਮ ਹੈ 'ਆਪਣਾ ਟਾਈਮ ਆਏਗਾ' ਦਰਸ਼ਕਾਂ ਦੀ ਫਿਲਮ ਲਈ ਹੋਰ ਵੀ ਐਕਸਾਈਟਮੈਂਟ ਵਧਾਉਣ ਲਈ ਆ ਗਿਆ ਹੈ। ਇਹ ਸ਼ਾਨਦਾਰ ਰੈਪ ਰਣਵੀਰ ਸਿੰਘ ਨੇ ਖੁਦ ਕੀਤਾ ਹੈ। ਉੱਥੇ ਹੀ ਰੈਪ ਦੇ ਲਿਰਿਕਸ ਡਿਵਿਨ ਅਤੇ ਅੰਕੁਰ ਤਿਵਾਰੀ ਨੇ ਲਿਖੇ ਹਨ। ਇਸ ਰੈਪ ਸਾਂਗ ਨੂੰ ਕੰਪੋਜ਼ ਕੀਤਾ ਹੈ ਡੱਬ ਸ਼ਰਮਾ ਅਤੇ ਡਿਵਿਨ ਨੇ।

https://www.youtube.com/watch?v=jFGKJBPFdUA&feature=youtu.be

ਇਸ ਰੈਪ ਸਾਂਗ 'ਚ ਰਣਵੀਰ ਦੀ ਜ਼ਬਰਦਸਤ ਐਕਟਿੰਗ ਦਾ ਜਲਵਾ ਦੇਖਣ ਨੂੰ ਮਿਲ ਰਿਹਾ ਹੈ। ‘ਗਲੀ ਬੋਆਏ’ ਫਿਲਮ ਦਾ ਟਰੇਲਰ ਵੀ ਸ਼ਾਨਦਾਰ ਹੈ। ਫਿਲਮ ਇੱਕ ਰੈਪਰ ਦੀ ਜ਼ਿੰਦਗੀ ਦਰਸਾ ਰਹੀ ਹੈ ਤਾਂ ਜ਼ਾਹਿਰ ਹੈ ਪੌਪ ਮਿਊਜ਼ਿਕ ਭਰਪੂਰ ਹੋਣ ਵਾਲਾ ਹੈ , ਤੇ ਟਰੇਲਰ ‘ਚ ਉਸ ਦਾ ਨਮੂਨਾ ਨਜ਼ਰ ਵੀ ਆ ਰਿਹਾ ਸੀ। ਫਿਲਮ ਗਲੀ ਬੋਆਏ ਦਾ ਨਿਰਦੇਸ਼ਨ ਜ਼ੋਯਾ ਅਖਤਰ ਕਰ ਰਹੇ ਹਨ। ਫਿਲਮ 14 ਫਰਵਰੀ ਨੂੰ ਵੱਡੇ ਪਰਦੇ ‘ਤੇ ਰਿਲੀਜ਼ ਹੋਣ ਜਾ ਰਹੀ ਹੈ।

ਹੋਰ ਵੇਖੋ : 12 ਸਾਲ ਬਾਅਦ ਸੈਫ ਅਲੀ ਖਾਨ ਤੇ ਅਜੇ ਦੇਵਗਨ ‘ਤਾਨਾਜੀ ਦ ਅਨਸੰਗ ਵਾਰੀਅਰ’ ‘ਚ ਕਰਨਗੇ ਸਕਰੀਨ ਸ਼ੇਅਰ

Ranvir Singh Gully boy Apna time Aayega Ranvir Singh Gully boy Apna time Aayega

ਰਣਵੀਰ ਸਿੰਘ ਦੀ ਹਾਲ ਹੀ ‘ਚ ਰਿਲੀਜ਼ ਹੋਈ ਫਿਲਮ ‘ਸਿੰਬਾ’ ਵੀ ਬਾਕਸ ਆਫਿਸ ‘ਤੇ ਚੰਗਾ ਪ੍ਰਦਰਸ਼ਨ ਕਰ ਰਹੀ। ਰੋਹਿਤ ਸ਼ੈਟੀ ਦੇ ਨਿਰਦੇਸ਼ਨ ‘ਚ ਬਣੀ ਫਿਲਮ ਸਿੰਬਾ ‘ਚ ਰਣਵੀਰ ਦੇ ਨਾਲ ਫੀਮੇਲ ਲੀਡ ਰੋਲ ਨਿਭਾਇਆ ਹੈ ਸਾਰਾ ਅਲੀ ਖਾਨ ਨੇ , ਜਿੰਨ੍ਹਾਂ ਦੀ ਜੋੜੀ ਨੂੰ ਖੂਬ ਪਸੰਦ ਕੀਤਾ ਗਿਆ ਹੈ। ਹੁਣ ਦੇਖਣਾ ਹੋਵੇਗਾ ਰੈਪਰ ਦੇ ਕਿਰਦਾਰ ‘ਚ ਢਲੇ ਰਣਵੀਰ ਅਤੇ ਆਲੀਆ ਭੱਟ ਦੀ ਜੋੜੀ ਦਰਸ਼ਕਾਂ ਨੂੰ ਕਿੰਨ੍ਹਾ ਕੁ ਪਾਉਂਦੀ ਹੈ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network