ਏ.ਆਰ. ਰਹਿਮਾਨ ਦੇ ਹਾਕੀ ਐਂਥਮ ਨੇ ਜਿੱਤਿਆ ਸਭ ਦਾ ਦਿਲ, ਦੇਖੋ ਵੀਡੀਓ

written by Lajwinder kaur | December 12, 2018

ਏ.ਆਰ. ਰਹਿਮਾਨ ਜੋ ਕੇ ਭਾਰਤ ਦੀ ਸ਼ਾਨ ਹਨ। ਇਸ ਵਾਰ ਉਹਨਾਂ ਨੇ ਪੁਰਸ਼ ਹਾਕੀ ਵਿਸ਼ਵ ਕੱਪ ਨੂੰ ਲੈ ਕੇ ਇੱਕ ਬਹੁਤ ਹੀ ਵਧੀਆ ਐਂਥਮ ਤਿਆਰ ਕੀਤਾ ਹੈ। ਪੁਰਸ਼ ਹਾਕੀ ਵਿਸ਼ਵ ਕੱਪ ਦੇ ਅਧਿਕਾਰਕ ਐਂਥਮ ਦਾ ਵੀਡੀਓ ਨੂੰ ਸੰਗੀਤਕਾਰ ਏ.ਆਰ. ਰਹਿਮਾਨ ਨੇ 5 ਦਸੰਬਰ ਨੂੰ ਰਿਲੀਜ਼ ਕਰ ਦਿੱਤਾ ਸੀ। ਇਸ ਵੀਡੀਓ ‘ਚ ਬਾਲੀਵੁੱਡ ਸਟਾਰ ਸ਼ਾਹਰੁਖ ਖਾਨ ਨੂੰ ਵੀ ਦੇਖਿਆ ਜਾ ਸਕਦਾ ਹੈ।

https://twitter.com/arrahman/status/1071723469837021184

ਆਸਕਰ ਜੇਤੂ ਕੰਪੋਜ਼ਰ ਏ.ਆਰ. ਰਹਿਮਾਨ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ ਜਿਸ ਉਹਨਾਂ ਲਿਖਿਆ ਹੈ ਕਿ,' 'ਜੈ ਹਿੰਦ ਇੰਡੀਆ' ਨੂੰ ਇਨਾਂ ਪਿਆਰ ਦੇਣ ਲਈ ਸ਼ੁਕਰੀਆ।' ਇਸ ਤਸਵੀਰ 'ਚ ਉਹਨਾਂ ਦੇ ਨਾਲ ਬਾਲੀਵੁੱਡ ਬਾਦਸ਼ਾਹ ਸ਼ਾਹਰੁਖ ਖਾਨ ਨਜ਼ਰ ਆ ਰਹੇ ਹਨ।

https://www.youtube.com/watch?v=eirdiYbHEUk

ਜੇ ਗੱਲ ਕਰੀਏ ਵੀਡੀਓ ਤਾਂ ਇਹ ਵੀਡੀਓ ਬਹੁਤ ਸੋਹਣੀ ਬਣਾਈ ਗਈ ਹੈ। 46 ਸੈਕਿੰਡ ਦੇ ਵੀਡੀਓ ਵਿਚ ਉੜੀਸਾ ਦੀ ਸੰਸਕ੍ਰਿਤੀ ਦੇ ਇਲਾਵਾ ਭਾਰਤੀ ਹਾਕੀ ਟੀਮ ਦੇ ਖਿਡਾਰੀਆਂ ਦਾ ਜਜ਼ਬਾ ਨੂੰ ਵੀ ਪੇਸ਼ ਕੀਤਾ ਗਿਆ ਹੈ। ਵੀਡੀਓ ਵਿਚ ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਦੇ ਨਾਲ ਹੋਰ ਹਾਕੀ ਖਿਡਾਰੀ ਵੀ ਨਜ਼ਰ ਆ ਰਹੇ ਹਨ। ਇੱਥੇ ਦੱਸ ਦਈਏ ਕਿ ਹਾਕੀ ਵਿਸ਼ਵ ਕੱਪ ਭੁਵਨੇਸ਼ਵਰ ਦੇ ਕਲਿੰਗਾ ਸਟੇਡੀਅਮ ਵਿਚ 28 ਨਵੰਬਰ ਤੋਂ 16 ਦਸੰਬਰ ਤੱਕ ਚੱਲਣਗੇ। AR Rahman Hockey World Cup 'Jai hind India' anthem won the fans heart

ਹੋਰ ਪੜ੍ਹੋ: ਕਿੰਦਰ ਦਿਉਲ ਕਿਹੜੇ ਵੈੱਲੀਆਂ ਨੂੰ ਟੰਗ ਰਹੇ ਹਨ, ਦੇਖੋ ਵੀਡੀਓ

ਹਾਕੀ ਵਿਸ਼ਵ ਕੱਪ 2018 ਦੇ ਗੀਤ 'ਜੈ ਹਿੰਦ ਇੰਡੀਆ' ਦੀ ਸ਼ੁਰੂਆਤ ਕਰਨ ਵਾਲੇ ਸੰਗੀਤ ਨਿਰਦੇਸ਼ਕ ਏ. ਆਰ ਰਹਿਮਾਨ ਨੇ ਕਿਹਾ ਕਿ ਇਹ ਗੀਤ ਖੇਡਾਂ ਤੱਕ ਸੀਮਤ ਨਹੀਂ ਹੈ ਪਰ ਇਹ ਭਾਰਤ ਲਈ ਇਕ ਸ਼ਰਧਾਂਜਲੀ ਹੈ।AR Rahman Hockey World Cup 'Jai hind India' anthem won the fans heartਕੰਪੋਜ਼ਰ ਐਂਡ ਪ੍ਰੋਡਿਊਸ ਏ.ਆਰ. ਰਹਿਮਾਨ ਨੇ ਕੀਤਾ ਹੈ। ਇਸ ਗੀਤ ਦੇ ਸੁਨਹਿਰੀ ਬੋਲ ਗੁਲਜ਼ਾਰ ਨੇ ਲਿਖੇ ਹਨ। ਇਸ ਹਾਕੀ ਐਂਥਮ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

0 Comments
0

You may also like