
Bigg Boss 16 : ਟੀਵੀ ਦਾ ਮਸ਼ਹੂਰ ਰਿਐਲਟੀ ਸ਼ੋਅ ਬਿੱਗ ਬਾਸ 16 ਵਿੱਚ ਕੰਟੈਸਟੈਂਟਸ ਨਾਲ ਅਕਸਰ ਕੁਝ ਨਾਂ ਕੁਝ ਅਜਿਹਾ ਹੁੰਦਾ ਹੀ ਰਹਿੰਦਾ ਹੈ, ਜਿਸ ਦੀ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀ ਰਹਿੰਦੀ ਹੈ। ਸਲਮਾਨ ਖ਼ਾਨ ਦਾ ਸ਼ੋਅ ਬਿੱਗ ਬੌਸ 16 ਫਿਨਾਲੇ ਤੋਂ ਮਹਿਜ਼ ਕੁਝ ਦਿਨ ਦੂਰ ਹੈ। ਹਾਲ ਹੀ ਵਿੱਚ ਬਿੱਗ ਬੌਸ ਹਾਊਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਆਓ ਜਾਣਦੇ ਹਾਂ ਕਿ ਇਸ ਵੀਡੀਓ ਦੇ ਵਿੱਚ ਕੀ ਖ਼ਾਸ ਹੈ।

ਦੱਸ ਦਈਏ ਕਿ ਸ਼ੋਅ ਦਾ ਫਿਨਾਲੇ ਨੇੜੇ ਆਉਣ ਦੇ ਨਾਲ-ਨਾਲ ਆਏ ਦਿਨ ਇੱਕ-ਇੱਕ ਕਰਕੇ ਕਈ ਪ੍ਰਤਿਭਾਗੀ ਬਿੱਗ ਬੌਸ ਹਾਊਸ ਚੋਂ ਬਾਹਰ ਆ ਰਹੇ ਹਨ, ਉੱਥੇ ਹੀ ਦੂਜੇ ਪਾਸੇ ਬਾਕੀ ਦੇ ਪ੍ਰਤਿਭਾਗੀ ਸ਼ੋਅ ਵਿੱਚ ਆਪਣੀ ਥਾਂ ਬਰਕਰਾਰ ਰੱਖਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਇਸ ਸਭ ਦੇ ਵਿਚਾਲੇ ਬਿੱਗ ਬੌਸ ਦੇ ਘਰ ਨਾਲ ਜੁੜੀ ਇੱਕ ਵੀਡੀਓ ਸਾਹਮਣੇ ਆਈ ਹੈ, ਜਿਸ ਨੂੰ ਦੇਖ ਕੇ ਦਰਸ਼ਕ ਡਰ ਗਏ ਹਨ।
ਦੱਸ ਦਈਏ ਕਿ ਇਹ ਵਾਇਰਲ ਹੋ ਰਹੀ ਵੀਡੀਓ ਬਿੱਗ ਬੌਸ ਕੰਟੈਸਟੈਂਟ ਅਰਚਨਾ ਗੌਤਮ ਨਾਲ ਸਬੰਧਤ ਹੈ। ਅਰਚਨਾ ਗੌਤਮ ਦੀ ਇੱਕ ਹੈਰਾਨੀਜਨਕ ਕਲਿੱਪ ਇਸ ਸਮੇਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਕੁਝ ਸਕਿੰਟਾਂ ਦੇ ਇਸ ਕਲਿੱਪ 'ਚ ਕੁਝ ਅਜਿਹਾ ਦੇਖਿਆ ਗਿਆ ਹੈ, ਜਿਸ ਨੂੰ ਲੈ ਕੇ ਦਰਸ਼ਕਾਂ 'ਚ ਡਰ ਦਾ ਮਾਹੌਲ ਹੈ।
ਵਾਇਰਲ ਹੋ ਰਹੀ ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਲਰਜ਼ ਟੀਵੀ ਨੇ ਸ਼ੋਅ ਨਾਲ ਜੁੜਿਆ ਇੱਕ ਹੈਰਾਨੀਜਨਕ ਵੀਡੀਓ ਸ਼ੇਅਰ ਕੀਤਾ ਹੈ। ਵੀਡੀਓ ਦੀ ਸ਼ੁਰੂਆਤ 'ਚ ਅਰਚਨਾ ਗੌਤਮ ਰਸੋਈ 'ਚ ਕੰਮ ਕਰਦੀ ਨਜ਼ਰ ਆ ਰਹੀ ਹੈ। ਫਿਰ ਅਚਾਨਕ ਪਤਾ ਨਹੀਂ ਕੀ ਹੋ ਗਿਆ ਕਿ ਅਰਚਨਾ ਉੱਚੀ-ਉੱਚੀ ਚੀਕਣ ਲੱਗ ਪਈ। ਵੀਡੀਓ 'ਚ ਅਰਚਨਾ ਬਹੁਤ ਅਜੀਬ ਤਰੀਕੇ ਨਾਲ ਦੌੜਦੀ ਅਤੇ ਰੋਂਦੀ ਹੋਈ ਨਜ਼ਰ ਆ ਰਹੀ ਹੈ। ਉਹ ਇੱਧਰ-ਉੱਧਰ ਦੌੜ ਰਹੀ ਹੈ, ਜਿਸ ਨੂੰ ਦੇਖ ਕੇ ਦਰਸ਼ਕ ਵੀ ਡਰ ਜਾਂਦੇ ਹਨ।

ਦੱਸ ਦਈਏ ਕਿ ਬਿੱਗ ਬੌਸ ਹਾਊਸ 'ਚ ਹਰ ਰੋਜ਼ ਕੋਈ ਨਾ ਕੋਈ ਹੈਰਾਨ ਕਰਨ ਵਾਲੀ ਘਟਨਾ ਵਾਪਰਦੀ ਰਹਿੰਦੀ ਹੈ। ਹਾਲਾਂਕਿ, ਇਸ ਸਮੇਂ ਵਾਇਰਲ ਹੋ ਰਿਹਾ ਇਹ ਵੀਡੀਓ ਲੋਕਾਂ ਦੀ ਸਮਝ ਤੋਂ ਬਾਹਰ ਹੈ। ਅਰਚਨਾ ਗੌਤਮ ਦੀ ਹਾਲਤ ਦੇਖ ਕੇ ਲੋਕ ਸਮਝ ਨਹੀਂ ਪਾ ਰਹੇ ਹਨ ਕਿ ਉਸ ਨੂੰ ਅਚਾਨਕ ਕੀ ਹੋ ਗਿਆ? ਇਸ ਦੌਰਾਨ ਪਰਿਵਾਰ ਦੇ ਬਾਕੀ ਮੈਂਬਰ ਵੀ ਕੁਝ ਡਰੇ ਹੋਏ ਨਜ਼ਰ ਆਏ। ਪ੍ਰਿਅੰਕਾ ਚਾਹਰ ਚੌਧਰੀ ਅਤੇ ਟੀਨਾ ਦੱਤਾ ਅਰਚਨਾ ਨੂੰ ਸੰਭਾਲਣ ਦੀ ਕੋਸ਼ਿਸ਼ ਕਰਦੇ ਹਨ ਪਰ ਅਰਚਨਾ ਬਿਨਾਂ ਕੁਝ ਬੋਲੇ ਉੱਚੀ-ਉੱਚੀ ਚੀਕਦੀ ਨਜ਼ਰ ਆ ਰਹੀ ਹੈ।
ਇਸ ਵੀਡੀਓ 'ਤੇ ਕਮੈਂਟ ਕਰਦੇ ਹੋਏ ਇੱਕ ਯੂਜ਼ਰ ਨੇ ਲਿਖਿਆ, 'ਹੇ ਭਗਵਾਨ, ਮੈਂ ਸੱਚਮੁੱਚ ਡਰ ਗਈ ਹਾਂ। ਉਮੀਦ ਹੈ ਕਿ ਅਰਚਨਾ ਠੀਕ ਹੈ' ਅਤੇ ਦੂਜੇ ਨੇ ਲਿਖਿਆ, 'ਕੀ ਉਸ ਨੂੰ ਦੌਰੇ ਪੈ ਰਹੇ ਹਨ?' ਤੀਜੇ ਨੇ ਲਿਖਿਆ, 'ਘਰ ਦੇ ਮਾਹੌਲ ਕਾਰਨ ਉਸ ਦਾ ਮਨ ਪ੍ਰਭਾਵਿਤ ਹੋਇਆ ਹੈ।' ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਲਿਖਿਆ, 'ਮੈਨੂੰ ਇਹ ਭੂਤ ਦਾ ਚੱਕਰ ਲੱਗ ਰਿਹਾ ਹੈ।'

ਹੋਰ ਪੜ੍ਹੋ: ਕਾਰਤਿਕ ਆਰੀਅਨ ਨੇ 10 ਦਿਨਾਂ ਦੀ ਸ਼ੂਟਿੰਗ ਲਈ ਇਨ੍ਹੀਂ ਫੀਸ, ਅਦਾਕਾਰ ਨੇ ਦੱਸਿਆ ਖ਼ੁਦ ਨੂੰ ਬਾਲੀਵੁੱਡ ਦਾ 'ਸ਼ਹਿਜ਼ਾਦਾ'
ਦੱਸ ਦੇਈਏ ਕਿ ਅਰਚਨਾ ਪਹਿਲੇ ਦਿਨ ਤੋਂ ਹੀ ਸ਼ੋਅ ਵਿੱਚ ਇੱਕ ਮਜ਼ਬੂਤ ਪ੍ਰਤੀਯੋਗੀ ਦੇ ਰੂਪ ਵਿੱਚ ਸਾਹਮਣੇ ਆਈ ਹੈ। ਉਸ ਨੇ ਹਰ ਰੋਜ਼ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ ਹੈ। ਹਾਲਾਂਕਿ, ਅਚਾਨਕ ਕੀ ਹੋ ਗਿਆ ਕਿ ਉਹ ਅਜਿਹੀ ਹਾਲਤ 'ਚ ਹੋ ਗਿਆ, ਇਹ ਤਾਂ ਸ਼ੋਅ ਦੇਖਣ ਤੋਂ ਬਾਅਦ ਹੀ ਪਤਾ ਲੱਗੇਗਾ।
View this post on Instagram