
ਅਰਚਨਾ ਪੂਰਨ ਸਿੰਘ (ArchnaPuran Singh ) ਅਤੇ ਕ੍ਰਿਸ਼ਨਾ ਅਭਿਸ਼ੇਕ (Krushna Abhishek) ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ । ਇਸ ਵੀਡੀਓ ‘ਚ ਕ੍ਰਿਸ਼ਨਾ ਅਭਿਸ਼ੇਕ ਅਰਚਨਾ ਪੂਰਨ ਸਿੰਘ ‘ਤੇ ਜੋਕ ਕਰਦੇ ਹੋਏ ਵਿਖਾਈ ਦੇ ਰਹੇ ਹਨ । ਇਸ ਦੇ ਨਾਲ ਹੀ ਉਹ ਅਦਾਕਾਰ ਧਰਮਿੰਦਰ ਨੂੰ ਕਾਪੀ ਕਰਦੇ ਹੋਏ ਦਿਖਾਈ ਦੇ ਰਹੇ ਹਨ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਕ੍ਰਿਸ਼ਨਾ ਰੇਹੜੀ ‘ਤੇ ਸਬਜ਼ੀਆਂ ਵੇਚਦੇ ਹੋਏ ਦਿਖਾਈ ਦੇ ਰਹੇ ਹਨ ।

ਹੋਰ ਪੜ੍ਹੋ: ਕਬੱਡੀ ਦੇ ਮੁਕਾਬਲੇ ਵਿੱਚ ਭਾਰਤੀ ਫੌਜ ਦੇ ਜਵਾਨਾਂ ਨਾਲ ਅਮਰੀਕੀ ਸੈਨਿਕਾਂ ਦਾ ਪਿਆ ਪੇਚਾ, ਵੀਡੀਓ ਵਾਇਰਲ
ਇਸੇ ਰੇਹੜੀ ‘ਤੇ ਅਰਚਨਾ ਪੂਰਨ ਸਿੰਘ ਵੀ ਬੈਠੀ ਹੋਈ ਦਿਖਾਈ ਦੇ ਰਹੀ ਹੈ ਅਤੇ ਅਰਚਨਾ ਪੂਰਨ ਸਿੰਘ ਨੂੰ ਵੇਖ ਕੇ ਕ੍ਰਿਸ਼ਨਾ ਕਹਿੰਦੇ ਹਨ ‘ਤੁਸੀਂ ਮੈਂ ਸੋਚਿਆ ਕਿ ਕਿਤੇ ਪਾਲਕ ਦੀਆਂ ਗੱਠੀਆਂ ਪਈਆਂ ਹਨ । ਇਸ ਤੋਂ ਬਾਅਦ ਕ੍ਰਿਸ਼ਨਾ ਅਰਚਨਾ ਪੂਰਨ ਸਿੰਘ ਦੀ ਡ੍ਰੈੱਸ ਨੂੰ ਵੇਖ ਕੇ ਕਹਿੰਦੇ ਹਨ ਇਹ ਕੱਪੜਾ ਮੈਨੂੰ ਮਿਲ ਸਕਦਾ ਹੈ ।

ਸ਼ਾਮ ਨੂੰ ਕਰੋਮਾ ਕੱਟਣਾ ਹੈ ,ਜਿਸ ‘ਤੇ ਕ੍ਰਿਸ਼ਨਾ ਨਾਲ ਅਰਚਨਾ ਬੜੇ ਹੀ ਪਿਆਰ ਨਾਲ ਪੇਸ਼ ਆਉਂਦੀ ਹੈ ਅਤੇ ਫਿਰ ਕ੍ਰਿਸ਼ਨਾ ਨੂੰ ਲੱਤ ਮਾਰਦੀ ਹੈ । ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਇਸ ‘ਤੇ ਕਮੈਂਟਸ ਕਰ ਰਹੇ ਹਨ । ਦੱਸ ਦਈਏ ਕਿ ਇਹ ਦੋਵੇਂ ਕਲਾਕਾਰ ਕਪਿਲ ਸ਼ਰਮਾ ਦੇ ਕਾਮੇਡੀ ਸ਼ੋਅ ‘ਚ ਨਜ਼ਰ ਆ ਰਹੇ ਹਨ । ਇਸ ਤੋਂ ਇਲਾਵਾ ਦੋਵੇਂ ਕਲਾਕਾਰ ਕਈ ਫ਼ਿਲਮਾਂ ‘ਚ ਵੀ ਨਜ਼ਰ ਆ ਚੁੱਕੇ ਹਨ ।
View this post on Instagram