ਕਬੱਡੀ ਦੇ ਮੁਕਾਬਲੇ ਵਿੱਚ ਭਾਰਤੀ ਫੌਜ ਦੇ ਜਵਾਨਾਂ ਨਾਲ ਅਮਰੀਕੀ ਸੈਨਿਕਾਂ ਦਾ ਪਿਆ ਪੇਚਾ, ਵੀਡੀਓ ਵਾਇਰਲ

written by Rupinder Kaler | October 19, 2021

ਭਾਰਤੀ ਫੌਜ ਦੇ ਜਵਾਨਾਂ (Indian Army) ਅਤੇ ਅਮਰੀਕੀ ਫੌਜ ਦੇ ਜਵਾਨਾਂ  (US Army) ਵਿਚਾਲੇ ਹੋਏ ਇੱਕ ਕਬੱਡੀ ਦੇ ਮੁਕਾਬਲੇ ਦਾ ਵੀਡੀਓ ਏਨੀਂ ਦਿਨੀਂ ਖੂਬ ਵਾਇਰਲ ਹੋ ਰਿਹਾ ਹੈ। ਤੁਹਾਨੂੰ ਦੱਸ ਦਿੰਦੇ ਹਾਂ ਕਿ ਭਾਰਤੀ ਫੌਜ ਦੇ ਜਵਾਨਾਂ ਦੀ ਇੱਕ ਟੀਮ ਏਨੀਂ ਦਿਨੀਂ ਫੌਜੀ ਅਭਿਆਸ ਲਈ ਅਮਰੀਕਾ ਦੇ ਅਲਾਸਕਾ ਵਿੱਚ ਮੌਜੂਦ ਹੈ । ਯੁੱਧ ਅਭਿਆਸ ਨਾਂ ਦੀ ਇਹ ਐਕਸਰਸਾਈਜ਼ 15 ਤੋਂ 29 ਅਕਤੂਬਰ ਤੱਕ ਜੁਆਇੰਟ ਬੇਸ ਏਲਮੇਨਡੋਰਕ ਰਿਚਰਡਸਨ ਵਿਚ ਚੱਲੇਗੀ।

Pic Courtesy: google

ਹੋਰ ਪੜ੍ਹੋ :

ਬੌਬੀ ਦਿਓਲ ਨੇ ਪਰਿਵਾਰ ਨਾਲ ਤਸਵੀਰ ਸਾਂਝੀ ਕਰਦੇ ਹੋਏ ਦਿੱਤੀ ਵੱਡੇ ਭਰਾ ਸੰਨੀ ਦਿਓਲ ਨੂੰ ਜਨਮ ਦਿਨ ਦੀ ਵਧਾਈ

Pic Courtesy: google

ਦੋਹਾਂ ਦੇਸ਼ਾਂ ਵਿਚਾਲੇ ਇਹ 17ਵੀਂ ਐਕਸਰਸਾਈਜ਼ ਹੈ। ਇਸ ਦੌਰਾਨ ਦੋਵਾਂ ਦੇਸ਼ਾਂ ਦੇ ਸੈਨਿਕ (Indian Army) ਆਪਸ ਵਿੱਚ ਕਬੱਡੀ, ਫੁਟਬਾਲ, ਵਾਲੀਬਾਲ ਵਰਗੇ ਦੋਸਤਾਨਾ ਮੈਚ ਖੇਡਦੇ ਵੇਖੇ ਗਏ ਹਨ। ਭਾਰਤੀ ਫੌਜ ਨੇ ਦੱਸਿਆ ਕਿ ਇੱਥੇ ਚਾਰ ਮਿਕਸਡ ਟੀਮਾਂ ਸਨ, ਜਿਸ ਵਿੱਚ ਦੋਵਾਂ ਪਾਸਿਆਂ ਦੇ ਸੈਨਿਕ ਸ਼ਾਮਲ ਸਨ। ਦੋਵੇਂ ਟੀਮਾਂ ਇਕ ਦੂਜੇ ਤੋਂ ਉਨ੍ਹਾਂ ਦੀਆਂ ਖੇਡਾਂ ਸਿੱਖ ਰਹੀਆਂ ਹਨ ।

ਇਥੇ ਭਾਰਤੀ ਸੈਨਿਕਾਂ ਨੇ ਅਮਰੀਕੀ ਫੁਟਬਾਲ ਵਿੱਚ ਹੱਥ ਅਜ਼ਮਾਏ, ਅਮਰੀਕੀ ਫੌਜੀਆਂ ਨੇ ਵੀ ਕਬੱਡੀ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ। ਇਨ੍ਹਾਂ ਖੇਡਾਂ ਰਾਹੀਂ ਫੌਜਾਂ ਨੂੰ ਇੱਕ ਦੂਜੇ ਨੂੰ ਜਾਣਨ ਦਾ ਮੌਕਾ ਮਿਲਿਆ। ਇਸ ਸਾਲ ਦੇ ਯੁੱਧ ਅਭਿਆਸ ਵਿੱਚ ਭਾਰਤੀ ਫੌਜ ਦੀ ਮਦਰਾਸ ਰੈਜੀਮੈਂਟ ਦੀ 7ਵੀਂ ਬਟਾਲੀਅਨ ਦੇ 350 ਜਵਾਨਾਂ ਨੇ ਹਿੱਸਾ ਲਿਆ ਹੈ।

You may also like