ਕੀ ਸਰਗੁਨ ਮਹਿਤਾ ਅਤੇ ਐਮੀ ਵਿਰਕ ਲੈ ਕੇ ਆ ਰਹੇ ਹਨ ‘ਕਿਸਮਤ-3’? ਜਗਦੀਪ ਸਿੱਧੂ ਨੇ ਤਸਵੀਰ ਕੀਤੀ ਸਾਂਝੀ

written by Shaminder | September 09, 2022

ਸਰਗੁਨ ਮਹਿਤਾ (Sargun Mehta) ਅਤੇ ਐਮੀ ਵਿਰਕ (Ammy Virk) ਦੀ ਜੋੜੀ ਮੁੜ ਤੋਂ ਆਪਣੀ ਫ਼ਿਲਮ ਦੇ ਨਾਲ ਦਰਸ਼ਕਾਂ ਦੇ ਮਨੋਰੰਜਨ ਦੇ ਲਈ ਤਿਆਰ ਹਨ । ਇਹ ਅਸੀਂ ਨਹੀਂ ਬਲਕਿ ਜਗਦੀਪ ਸਿੱਧੂ ਦੇ ਵੱਲੋਂ ਸ਼ੇਅਰ ਕੀਤੀ ਗਈ ਇੱਕ ਤਸਵੀਰ ਦੱਸ ਰਹੀ ਹੈ । ਜਗਦੀਪ ਸਿੱਧੂ ਨੇ ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਹਿੰਟ ਵੀ ਦਿੱਤਾ ਹੈ । ਜਿਸ ਤੋਂ ਬਾਅਦ ਪ੍ਰਸ਼ੰਸਕਾਂ ‘ਚ ਵੀ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਕਿ ਉਨ੍ਹਾਂ ਨੂੰ ਆਪਣੀ ਪਸੰਦੀਦਾ ਜੋੜੀ ਮੁੜ ਤੋਂ ਵੇਖਣ ਨੂੰ ਮਿਲੇਗੀ ।

Sargun Mehta image From instagram

ਹੋਰ ਪੜ੍ਹੋ : ਗਾਇਕ ਜੈਜ਼ੀ ਬੀ ਅਤੇ ਮਲਕੀਤ ਸਿੰਘ ਨੇ ਮਹਾਰਾਣੀ ਐਲਿਜ਼ਾਬੇਥ ਦੇ ਦਿਹਾਂਤ ‘ਤੇ ਜਤਾਇਆ ਦੁੱਖ, ਤਸਵੀਰਾਂ ਕੀਤੀਆਂ ਸਾਂਝੀਆਂ

ਇਸ ਤੋਂ ਪਹਿਲਾਂ ਇਹ ਜੋੜੀ ‘ਕਿਸਮਤ’ ਅਤੇ ‘ਕਿਸਮਤ-2’ ‘ਚ ਨਜ਼ਰ ਆਈ । ਫ਼ਿਲਮ ‘ਕਿਸਮਤ’ ‘ਚ ਇਸ ਜੋੜੀ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । ਐਮੀ ਵਿਰਕ ਅਤੇ ਸਰਗੁਨ ਮਹਿਤਾ ਦੀ ਜੋੜੀ ਨੂੰ ਬਹੁਤ ਪਸੰਦ ਕੀਤਾ ਗਿਆ ਸੀ ।

Garnering as much audience like Diljit Dosanjh not possible, says Ammy Virk as he admits knowing his reality Image Source: Twitter

ਹੋਰ ਪੜ੍ਹੋ : ਗਾਇਕ ਸੁਖਵਿੰਦਰ ਸੁੱਖੀ ਦੀ ਪੁੱਤਰ ਏਕਮ ਗਰੇਵਾਲ ਦੇ ਨਾਲ ਤਸਵੀਰ ਹੋ ਰਹੀ ਵਾਇਰਲ, ਪ੍ਰਸ਼ੰਸਕਾਂ ਨੂੰ ਪਿਉ ਪੁੱਤਰ ਦੀ ਜੋੜੀ ਆ ਰਹੀ ਪਸੰਦ

ਇਸ ਤੋਂ ਇਲਾਵਾ ਇਹ ਜੋੜੀ ਹੋਰ ਵੀ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੀ ਹੈ । ਸਰਗੁਨ ਮਹਿਤਾ ਨੇ ਆਪਣੇ ਫ਼ਿਲਮੀ ਕਰੀਅਰ ਦੇ ਦੌਰਾਨ ਕਈ ਯਾਦਗਾਰ ਕਿਰਦਾਰ ਨਿਭਾਏ ਹਨ । ਉਨ੍ਹਾਂ ਦੀਆਂ ਹਿੱਟ ਫ਼ਿਲਮਾਂ ਦੀ ਲਿਸਟ ਕਾਫੀ ਲੰਮੀ ਹੈ ।

ammy virk ,

ਹਾਲ ਹੀ ‘ਚ ਆਈ ਉਨ੍ਹਾਂ ਦੀ ਫ਼ਿਲਮ ‘ਸੌਂਕਣ ਸੌਂਕਣੇ’ ਨੂੰ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । ਇਸ ਫ਼ਿਲਮ ‘ਚ ਉਨ੍ਹਾਂ ਦੇ ਨਾਲ ਨਿਮਰਤ ਖਹਿਰਾ ਅਤੇ ਐਮੀ ਵਿਰਕ ਨਜ਼ਰ ਆਏ ਸਨ ।ਇਸ ਤੋਂ ਇਲਾਵਾ ਗੁਰਨਾਮ ਭੁੱਲਰ ਦੇ ਨਾਲ ਆਈ ਫ਼ਿਲਮ ਸੁਰਖੀ ਬਿੰਦੀ ਨੂੰ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ।

 

View this post on Instagram

 

A post shared by Jagdeep Sidhu (@jagdeepsidhu3)

You may also like